ਆਕਲੈਂਡ (ਐੱਨ ਜੈੱਡ ਤਸਵੀਰ) ਵਾਈਕਾਟੋ— ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਨੂੰ ਸਮਰਪਿਤ ਕਰਦੇ ਹੋਏ ਸ਼ਹੀਦੇ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰ ਟਰਸਟ ਵੱਲੋਂ ਪ੍ਰਧਾਨ ਸਰਦਾਰ ਜਰਨੈਲ ਸਿੰਘ ਰਾਹੋ ਦੀ ਸੁਚੱਜੀ ਅਗਵਾਈ ਹੇਠ 15ਵਾਂ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ।
ਇਸ ਖੂਨਦਾਨ ਕੈਂਪ ਵਿੱਚ ਭਾਰਤੀ ਭਾਈਚਾਰੇ ਦੇ ਨਾਲ-ਨਾਲ ਕੀਵੀ ਭਾਈਚਾਰੇ ਨੇ ਵੀ ਉਤਸ਼ਾਹ ਨਾਲ ਭਾਗ ਲਿਆ। ਕੈਂਪ ਦੌਰਾਨ 65 ਤੋਂ ਵੱਧ ਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ ਜਦਕਿ ਲਗਭਗ 31 ਵਿਅਕਤੀਆਂ ਨੇ ਪਲਾਜ਼ਮਾ ਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾਇਆ।
ਟਰਸਟ ਵੱਲੋਂ ਆਏ ਹੋਏ ਸਾਰੇ ਖੂਨ ਅਤੇ ਪਲਾਜ਼ਮਾ ਦਾਨੀਆਂ ਅਤੇ ਵਲੰਟੀਅਰਾਂ ਲਈ ਵਿਸ਼ੇਸ਼ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਸਮੋਸੇ, ਪੰਜਾਬੀ ਚਾਹ, ਡਰਾਈ ਫਰੂਟ, ਤਾਜ਼ਾ ਫਲ, ਜੂਸ ਅਤੇ ਵੈਜ ਸੈਂਡਵਿਚ ਸ਼ਾਮਿਲ ਸਨ। ਇਸ ਦੇ ਨਾਲ ਹੀ ਸਾਰੇ ਦਾਨੀਆਂ ਨੂੰ ਸੁੰਦਰ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਕੈਂਪ ਦੀ ਸਫਲਤਾ ਵਿੱਚ ਕਈ ਸੰਸਥਾਵਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ, ਜਿਨ੍ਹਾਂ ਵਿੱਚ ਕੰਟਰੀ ਸੈਕਸ਼ਨ ਇੰਡੀਅਨ ਐਸੋਸੀਏਸ਼ਨ, ਵਾਈਕਾਟੋ ਵਾਰੀਅਰ ਅਤੇ ਹੈਮਿਲਟਨ ਟੈਕਸੀ ਸੋਸਾਇਟੀ ਵਿਸ਼ੇਸ਼ ਤੌਰ ‘ਤੇ ਉਲੇਖਣਯੋਗ ਹਨ।
ਟਰਸਟ ਦੇ ਸਹਿਯੋਗੀਆਂ ਵਿੱਚ ਚੇਅਰਮੈਨ ਪਰਮਜੀਤ ਸਿੰਘ ਪਰਿਹਾਰ, ਮਦਨਜੀਤ ਸਿੰਘ ਬੰਗੇ, ਮੁਕੇਸ਼ ਬੱਗਾ, ਅਤੁਲ ਸ਼ਰਮਾ, ਰਣਜੀਤ ਬੋਪਾ ਰਾਏ, ਕਰਮਜੀਤ ਬੋਪਾਰਾਏ, ਕਿਰਨ ਬੱਗਾ, ਦੀਕਸ਼ਾ, ਹਰਦੀਪ ਕੌਰ, ਜਤਿੰਦਰ ਸਿੰਘ ਗੁਰਾਇਆ, ਅਰਸ਼ਦੀਪ ਸਿੰਘ, ਗੁਰਪ੍ਰੀਤ ਸਿੰਘ, ਮਾਧੁਰੀ ਮੌਰੀਆ, ਆਸ਼ੂਤੋਸ਼ ਕੁਸ਼ਵਾਹਾ, ਪਵਨ, ਪਰਮਿੰਦਰ ਕੌਰ ਅਤੇ ਕੁਲਜੀਤ ਕੌਰ ਆਦਿ ਸ਼ਾਮਿਲ ਰਹੇ।
ਮੀਡੀਆ ਸਹਿਯੋਗ ਵਿੱਚ ਰੇਡੀਓ ਸਪਾਈਸ, ਪੰਜਾਬੀ ਹੈਰਾਲਡ ਅਤੇ ਸਿੰਘ ਮੀਡੀਆ ਚੈਨਲ ਨੇ ਵੀ ਆਪਣੀ ਭੂਮਿਕਾ ਬਖੂਬੀ ਨਿਭਾਈ।
ਟਰਸਟ ਵੱਲੋਂ ਮਿਠਾਈ ਵਾਲਾ ਹਮਿਲਟਨ, ਵੈਜੀਹੈਵਨ ਮੋਰਿਨਸਵਿਲ, ਫ੍ਰੈਂਕਟਨ ਫ੍ਰੈਸ਼, ਹਮਿਲਟਨ ਲੇਕ ਕਲਿਨਿਕ, ਹਮਿਲਟਨ ਲੇਕ ਅਕਾਊਂਟੈਂਟ, ਮਿਸ਼ਨ ਹੈਲਥ ਡਾਕਟਰ ਚਿਰਾਗ ਅਤੇ ਲਖਵਿੰਦਰ ਸਿੰਘ ਢਿੱਲੋਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਅੰਤ ਵਿੱਚ ਪ੍ਰਧਾਨ ਜਰਨੈਲ ਸਿੰਘ ਰਾਹੋ ਅਤੇ ਬਲੱਡ ਕੈਂਪ ਇੰਚਾਰਜ ਮੁਕੇਸ਼ ਬੱਗਾ ਨੇ ਸਾਰੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਇੱਕ ਵਾਰ ਕੀਤਾ ਖੂਨਦਾਨ ਤਿੰਨ ਜਿੰਦਗੀਆਂ ਬਚਾ ਸਕਦਾ ਹੈ। ਬਲੱਡ ਬੈਂਕ ਪ੍ਰਬੰਧਕਾਂ ਵੱਲੋਂ ਵੀ ਟਰਸਟ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਸਤੰਬਰ ਮਹੀਨੇ ਵਿੱਚ ਅਗਲਾ ਕੈਂਪ ਲਗਾਉਣ ਦੇ ਵਾਅਦੇ ਅਤੇ ਇਸੇ ਤਰ੍ਹਾਂ ਦੇ ਸਹਿਯੋਗ ਦੀ ਉਮੀਦ ਨਾਲ ਸਮਾਗਮ ਦੀ ਸਮਾਪਤੀ ਕੀਤੀ ਗਈ।
Related posts
- Comments
- Facebook comments
