ਪੰਜਾਬ ਦੀ ਉੱਘੀ ਦੋ ਗਾਣਾ ਜੋੜੀ ” ਬਿੰਦੀ ਕਲਾਲ ਮਾਜਰਾ ਅਤੇ ਸਿਮਰਨ ਜੋਤੀ ” ਦਾ ਨਵਾਂ ਟਰੈਕ ” ਪਰਚਾ ਤੇਰੇ ਤੇ ” ਪ੍ਰਸਿੱਧ ਆਡੀਓ ਕੰਪਨੀ ” ਲੋਕ ਗੀਤ ਐਂਟਰਟੇਨਮੈਂਟ ਵੱਲੋਂ ਪੂਰੀ ਸੱਜ ਧੱਜ ਨਾਲ਼ ਵਿਸ਼ਵ ਭਰ ਦੇ ਸਾਰੇ ਆਡੀਓ ਡਿਜਿਟਲ ਸਾਈਟਾਂ ਅਤੇ ਸਟੋਰਾਂ ਉੱਤੇ ਅਤੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਹੈ | ” ਪਰਚਾ ਤੇਰੇ ਤੇ ਗੀਤ ਉੱਘੇ ਗੀਤਕਾਰ ਮੀਤ ਕਲੇਰਾਂ ਵੱਲੋਂ ਬਹੁਤ ਵਧੀਆ ਅੰਦਾਜ਼ ਵਿੱਚ ਲਿਖਿਆ ਗਿਆ ਹੈ ਅਤੇ ਇਸ ਟਰੈਕ ਦਾ ਸੰਗੀਤ ਸੰਗੀਤਕਾਰ ਅਜੈਕਸ ਰੰਧਾਵਾ ਨੇ ਗੀਤ ਦੇ ਬੋਲਾਂ ਨਾਲ਼ ਪੂਰਾ ਢੁੱਕਵਾਂ ਤਿਆਰ ਕੀਤਾ ਹੈ ਜਿਸਨੂੰ ਕਿ ਸਰੋਤੇ ਬਹੁਤ ਪਸੰਦ ਕਰ ਰਹੇ ਹਨ | ਗੀਤ ਦਾ ਵੀਡੀਓ ਖੰਨੇ ਲਾਗਲੇ ਪਿੰਡ ਸਲੌਦੀ ਵਿਖ਼ੇ ਪੋਲੇ ਪ੍ਰਧਾਨ ਦੀ ਕੋਠੀ ਅਤੇ ਫ਼ਾਰਮ ਤੇ ਵੀਡੀਓ ਡਾਇਰੈਕਟਰ ਹਰਜੀਤ ਬੱਗਾ ਨੇ ਪੂਰੀ ਮਿਹਨਤ ਅਤੇ ਲਗਨ ਨਾਲ਼ ਤਿਆਰ ਕੀਤਾ ਹੈ ਵੀਡੀਓ ਵਿੱਚ ਸ਼ਸ਼ੀ ਵਰਧਨ ( ਚਾਚਾ ) ਨੇ ਵਿਸ਼ੇਸ਼ ਰੋਲ ਕੀਤਾ ਹੈ | ਜੋ ਲੋਕਾਂ ਦੀਆਂ ਉਮੀਦਾਂ ਤੇ ਪੂਰਾ ਉੱਤਰ ਰਿਹਾ ਹੈ |
ਬਿੰਦੀ ਕਲਾਲ ਮਾਜਰਾ ਤੇ ਸਿਮਰਨ ਜੋਤੀ ਦਾ ਇਹ ਨਵਾਂ ਟਰੈਕ ” ਪਰਚਾ ਤੇਰੇ ਤੇ ” ਨੌਜਵਾਨ ਵਰਗ ਦੀ ਪਸੰਦ ਬਣ ਚੁੱਕਾ ਹੈ | ਇਸ ਟਰੈਕ ਦੀ ਵੀਡੀਓ ਸ਼ੂਟਿੰਗ ਉੱਘੇ ਗੀਤਕਾਰ ਗਾਮੀ ਸੰਗਤ ਪੁਰੀਆ ਅਤੇ ਲੋਕ ਗਾਇਕ ਬਾਵਾ ਧਾਲੀਵਾਲ ਦੀ ਬਦੌਲਤ ਹੀ ਮੁਕੰਮਲ ਹੋ ਸਕੀ ਹੈ | ਲੋਕ ਗੀਤ ਐਂਟਰਟੇਨਮੈਂਟ ਕੰਪਨੀ ਵੱਲੋਂ ਪੂਰੇ ਪ੍ਰਚਾਰ ਨਾਲ਼ ਰਿਲੀਜ਼ ਕੀਤਾ ਗਿਆ ਹੈ | ਗਾਇਕ ਬਿੰਦੀ ਕਲਾਲ ਮਾਜਰਾ ਅਤੇ ਸਿਮਰਨ ਜੋਤੀ ਨੂੰ ਪ੍ਰੋਗਰਾਮਾਂ, ਸੱਭਿਆਚਾਰਕ ਮੇਲਿਆਂ, ਜਾਗਰਣ ਅਤੇ ਮਾਤਾ ਦੀ ਚੌਂਕੀ ਲਈ +9195922-13137 ਤੇ ਸੰਪਰਕ ਕੀਤਾ ਜਾਂ ਸਕਦਾ ਹੈ |
