ਪੰਜਾਬ ਭਰ ਦੇ ਤਮਾਮ ਕਬੂਤਰਬਾਜ਼ਾਂ ਨੂੰ ਸਮਰਪਿਤ ਹੈ ਇਹ ਟਰੈਕ
ਲੋਕ ਗੀਤ ਐਂਟਰਟੇਨਮੇੰਟ ਕੰਪਨੀ ਵੱਲੋਂ ਸੁਰੀਲੇ ਗਾਇਕ ” ਅਨਵਰ ਅਲੀ ” ਦਾ ਗਾਇਆ ਨਵਾਂ ਟਰੈਕ ” ਕਬੂਤਰ ” ਪੰਜਾਬ ਭਰ ਦੇ ਤਮਾਮ ਕਬੂਤਰਬਾਜ਼ਾਂ ਨੂੰ ਸਮਰਪਿਤ ਕਰਕੇ ਪੂਰੀ ਸੱਜ ਧੱਜ ਨਾਲ ਦੁਨੀਆਂ ਭਰ ਦੇ ਸਾਰੇ ਸੋਸ਼ਲ ਮੀਡੀਆ ਤੇ ਰਿਲੀਜ਼ ਕੀਤਾ ਜਾ ਗਿਆ ਹੈ ! ਪੰਜਾਬ ਦੇ ਪਿੰਡਾਂ ਵਿੱਚ ਬੜੀ ਮਿਹਨਤ ਨਾਲ ਕਬੂਤਰਾਂ ਨੂੰ ਪਾਲਕੇ ਵੱਡੇ ਵੱਡੇ ਇਨਾਮ ਜਿੱਤਣ ਵਾਲੇ ਸਾਰੇ ਹੀ ਕਬੂਤਰਬਾਜ਼ਾਂ ਨੂੰ ਸਮਰਪਿਤ ਗੀਤ ਨੂੰ ਬਹੁਤ ਮਿਹਨਤ ਤੇ ਲੱਗਨ ਨਾਲ ਖੂਬਸੂਰਤ ਲਫਜਾਂ ਵਿੱਚ ਪਰੋਇਆ ਹੈ ਗੀਤਕਾਰ ਗਿੱਲ ਛਤਿਆਣਾ ਨੇ ਅਤੇ ਇਸ ਦਾ ਸੰਗੀਤ ਉੱਘੇ ਸੰਗੀਤਕਾਰ ਐੱਮ ਆਰ ਸਿੰਘ ਨੇ ਬੜੀ ਮਿਹਨਤ ਨਾਲ ਤਿਆਰ ਕੀਤਾ ਹੈ ! ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਦੀ ਪੇਸ਼ਕਸ਼ ਥੱਲੇ ਰਿਲੀਜ਼ ਹੋਏ ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਉੱਘੇ ਤੇ ਚਰਚਿਤ ਵੀਡੀਓ ਡਾਇਰੈਕਟਰ ਗੱਗੀ ਸਿੰਘ ਨੇ ਕੀਤਾ ਹੈ !
ਸਿਰਮੌਰ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਦੀ ਪੇਸ਼ਕਸ਼ ਥੱਲੇ ਰਿਲੀਜ਼ ਹੋਏ ਇਸ ਟਰੈਕ ਨੂੰ ਤਿਆਰ ਕਰਨ ਲਈ ਕੀਤੀ ਗਈ ਸਖ਼ਤ ਮਿਹਨਤ ਨੂੰ ਜਰੂਰ ਭਾਗ ਲੱਗਣਗੇ !
ਲੋਕ ਗੀਤ ਐਂਟਰਟੇਨਮੇੰਟ ਵੱਲੋਂ ਨਵੇਂ ਤੇ ਟੈਲੇੰਟਡ ਗਾਇਕਾ ਅਤੇ ਗੀਤਕਾਰਾਂ ਨੂੰ ਖੁੱਲ੍ਹਾ ਸੱਦਾ ਹੈ ਉਹਨਾਂ ਨਾਲ ਜੁੜਨ ਦਾ ! ਲੋਕ ਗੀਤ ਐਂਟਰਟੇਨਮੇੰਟ ਦੇ ਸੰਪਰਕ ਨੰਬਰ +917814042872 ਤੇ ਸੰਪਰਕ ਕੀਤਾ ਜਾ ਸਕਦਾ ਹੈ!