ArticlesBusinessHealthImportantIndia

ਸਾਬਕਾ ਮੰਤਰੀ ਮਕਾਨ ਉਸਾਰੀ ਤੇ ਐਥੇਨਿਕ ਕਮਿਊਨਿਟੀਜ ਜੈਨੀ ਸੈਲੇਜਾ ਨੇ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਵਿਖੇ ਭਰੀ ਹਾਜਰੀ!

ਪਾਪਾ ਟੋਏ ਟੋਏ ਤੋਂ ਮੌਜੂਦਾ ਐਮਪੀ ਨੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਉਹਨਾਂ ਤੱਕ ਲੈ ਕੇ ਆਉਣ ਲਈ ਕਿਹਾ !!
ਚੇਅਰਮੈਨ ਪ੍ਰਿਥੀਪਾਲ ਸਿੰਘ ਬਸਰਾ ਨੇ ਸਿੱਖ ਕਮਿਊਨਿਟੀ ਤੇ ਸੰਗਤ ਵੱਲੋਂ ਕੀਤਾ ਧੰਨਵਾਦ !!

ਆਕਲੈਂਡ (ਐਨ. ਜ਼ੈਡ. ਤਸਵੀਰ/ਹਰਗੋਬਿੰਦ ਸਿੰਘ ਸ਼ੇਖਪੁਰੀਆ) ਐਤਵਾਰ ਦੇ ਹਫਤਾਵਾਰੀ ਸਮਾਗਮਾਂ ਦੌਰਾਨ ਗੁਰਦੁਆਰਾ ਸ਼੍ਰੀ ਦਸ਼ਮੇਸ਼ ਦਰਬਾਰ ਪਾਪਾ ਟੋਏ ਟੋਏ ਵਿਖੇ ਪਾਪਾ ਟੋਏ ਟੋਏ ਤੋਂ ਮੌਜੂਦਾ ਐਮਪੀ ਅਤੇ ਸਾਬਕਾ ਮਕਾਨ ਉਸਾਰੀ ਤੇ ਐਥੇਨਿਕ ਕਮਿਊਨਿਟੀਜ ਮੰਤਰੀ ਲੇਬਰ ਸਰਕਾਰ ਜੈਨੀ ਸਲੇਜਾ ਨੇ ਹਾਜ਼ਰੀ ਭਰੀ ਅਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ! 2014 ਤੋਂ ਪੈਨਮਿਉਰ ਉਟਾਹੂਹੂ ਤੋਂ ਲੇਬਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਜਿੱਤਣ ਵਾਲੇ ਜੈਨੀ ਸਲੇਜਾ ਮੂਲ ਰੂਪ ਵਿੱਚ ਟੋਂਗਨ ਭਾਈਚਾਰੇ ਤੋਂ ਹਨ, ਜੋ ਕਿ ਇੱਕ ਅਕੈਡਮਿਕ ਡੇਮੀਅਨ ਸਲੇਜਾ ਨਾਲ ਹਮਸਫਰ ਪਬਲਿਕ ਸੈਕਟਰ ਵਿੱਚ ਸਮਾਜ ਸੇਵਕ ਦੇ ਤੌਰ ਤੇ ਵੀ ਵਿਚਰ ਚੁੱਕੇ ਹਨ ! ਲੇਬਰ ਪਾਰਟੀ ਦੇ ਕਾਰਕੁਨ ਹਰਜੀਤ ਸਿੰਘ ਵਾਲੀਆ ਦੇ ਉੱਦਮ ਸਦਕਾ ਉਹਨਾਂ ਦੀ ਇਹ ਵਿਜਿਟ ਸੰਭਵ ਹੋਈ ਜਿਸ ਦੌਰਾਨ ਕਮਿਊਨਿਟੀ ਦੇ ਲੋਕਾਂ ਨਾਲ ਗੱਲ ਕਰਦਿਆਂ ਸਾਬਕਾ ਮੰਤਰੀ ਨੇ ਲੋਕਾਂ ਦੀਆਂ ਵੀਜ਼ੇ ਤੇ ਇਮੀਗ੍ਰੇਸ਼ਨ ਪ੍ਰਤੀ ਸਮੱਸਿਆਵਾਂ ਨੂੰ ਸੁਣਿਆ ਤੇ ਪਾਰਲੀਮੈਂਟ ਵਿੱਚ ਇਸ ਬਾਰੇ ਸਮਾਧਾਨ ਕਰਾਉਣ ਤੇ ਆਵਾਜ਼ ਉਠਾਉਣ ਦਾ ਵਾਅਦਾ ਕੀਤਾ !
ਕਮੇਟੀ ਰੂਮ ਵਿੱਚ ਪਤਵੰਤਿਆਂ ਨਾਲ ਗੱਲਬਾਤ ਕਰਨ ਦੌਰਾਨ ਡਾਕਟਰ ਪ੍ਰਦੀਪ ਕੁਮਾਰ ਖੁੱਲਰ ਨੇ ਨਿਊਜ਼ੀਲੈਂਡ ਵਿੱਚ ਪੰਜ ਸਾਲ ਦੇ ਵਰਕ ਵੀਜ਼ੇ ਤੇ ਆਏ ਕਾਮਿਆਂ ਨੂੰ ਘਟਾ ਕੇ ਤਿੰਨ ਸਾਲ ਕਰਨ ਦੀ ਗੱਲ ਵੀ ਉਹਨਾਂ ਅੱਗੇ ਉਠਾਈ ਜੋ ਕਿ ਪੰਜ ਸਾਲ ਤੱਕ ਹੀ ਹੋਣਾ ਚਾਹੀਦਾ ਹੈ !? ਬਾਅਦ ਵਿੱਚ ਗੁਰਦੁਆਰਾ ਸਾਹਿਬ ਭੋਗ ਤੋਂ ਬਾਅਦ ਡਾਕਟਰ ਹਰਗੋਬਿੰਦ ਸਿੰਘ ਸ਼ੇਖਪੁਰੀਆ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੈਨੀ ਸਲੇਜਾ ਨੂੰ ਜੀ ਆਇਆਂ ਆਖਦਿਆਂ ਉਹਨਾਂ ਬਾਰੇ ਸੰਖੇਪ ਜਾਣਕਾਰੀ ਸੰਗਤ ਨੂੰ ਦਿੱਤੀ ਅਤੇ ਸਟੇਜ ਦੀ ਅਗਲੀ ਕਾਰਵਾਈ ਸਰਦਾਰ ਖੜਗ ਸਿੰਘ ਨੂੰ ਸੌਂਪ ਦਿੱਤੀ ! ਸਰਦਾਰ ਖੜਗ ਸਿੰਘ ਨੇ ਜੈਨੀ ਸਲੇਜਾ ਨਾਲ ਕਾਫੀ ਸਮੇਂ ਤੋਂ ਕੰਮ ਕਰਦੇ ਆਉਂਦਿਆਂ ਜ਼ਿਕਰ ਕਰਦਿਆਂ ਕਿਹਾ ਕਿ ਲੇਬਰ ਸਰਕਾਰ ਵੇਲੇ ਐਥਨਿਕ ਕਮਿਊਨਿਟੀਜ ਬਾਰੇ ਵਿਭਾਗ ਹੁੰਦਾ ਸੀ ਜੋ ਇਸ ਸਰਕਾਰ ਨੇ ਬੰਦ ਕਰ ਦਿੱਤਾ ਹੈ ਜਿਸ ਤਹਿਤ ਅਸੀਂ ਐਥਨਿਕ ਕਮਿਊਨਿਟੀਜ ਬਾਰੇ ਆਪਣੀਆਂ ਦੁੱਖ ਤਕਲੀਫਾਂ ਦੱਸ ਸਕਦੇ ਸਾਂ ਜੋ ਕਿ ਹੁਣ ਉਸ ਤਰ੍ਹਾਂ ਨਹੀਂ ਦੱਸ ਸਕਦੇ !? ਜੈਨੀ ਸਲੇਜਾ ਨੇ ਲੋਕਾਂ ਦੇ ਰੂਬਰੂ ਹੁੰਦਿਆਂ ਪਿਛਲੀ ਸਰਕਾਰ ਵੱਲੋਂ ਕੀਤੀਆਂ ਲੋਕ ਹਿੱਤ ਵਿੱਚ ਕਈ ਗੱਲਾਂ ਦਾ ਜ਼ਿਕਰ ਕਰਦਿਆਂ ਆਉਣ ਵਾਲੇ ਸਮੇਂ ਵਿੱਚ ਵੀਜ਼ੇ ਤੇ ਹੋਰ ਪੱਖਾਂ ਤਹਿਤ ਪਾਰਲੀਮੈਂਟ ਵਿੱਚ ਉਹਨਾਂ ਦੇ ਇਸ਼ੂ ਉਠਾਉਣ ਦੀ ਵੀ ਗੱਲ ਕੀਤੀ ਅਤੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਸਿੱਧੇ ਤੌਰ ਤੇ ਉਹਨਾਂ ਤੱਕ ਲੈ ਕੇ ਆਉਣ ਲਈ ਅਪੀਲ ਕੀਤੀ ! ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਪ੍ਰਿਥੀਪਾਲ ਸਿੰਘ ਬਸਰਾ ਨੇ ਜੈਨੀ ਸੈਲੇਜਾ ਵੱਲੋਂ ਪਿਛਲੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਠੀਕ ਤੇ ਯੋਗ ਕਾਰਵਾਈਆਂ ਲਈ ਉਹਨਾਂ ਦਾ ਧੰਨਵਾਦ ਕੀਤਾ ! ਇਸ ਮੌਕੇ ਉਪ ਚੇਅਰਮੈਨ ਬੇਅੰਤ ਸਿੰਘ ਜਡੌਰ, ਪ੍ਰਧਾਨ ਮਨਜੀਤ ਸਿੰਘ ਬਾਠ, ਮੀਤ ਪ੍ਰਧਾਨ ਪਰਗਣ ਸਿੰਘ ਫਿਜੀ, ਵਿੱਤ ਸਕੱਤਰ ਕੁਲਵਿੰਦਰ ਸਿੰਘ ਬਾਠ, ਹਰਦੀਪ ਸਿੰਘ ਬਸਰਾ, ਬਲਵੀਰ ਸਿੰਘ ਬਸਰਾ, ਮੱਖਣ ਸਿੰਘ, ਸਾਬਕਾ ਐਮਪੀ ਮਹੇਸ਼ ਬਿੰਦਰਾ, ਰੇਸ਼ਮ ਸਿੰਘ, ਓਕਾਰ ਸਿੰਘ, ਜੇਪੀ ਤੇ ਸਮਾਜ ਸੇਵਕ ਕਰਨੈਲ ਸਿੰਘ, ਡਾਕਟਰ ਪ੍ਰਦੀਪ ਕੁਮਾਰ ਖੁੱਲਰ ਤੇ ਅਮਰਜੀਤ, ਅਜਮੇਰ ਸਿੰਘ ਜੌੜਾ, ਸਰਬਜੀਤ ਸਿੰਘ, ਮਹਾਂਵੀਰ ਸਿੰਘ, ਰਣਧੀਰ ਸਿੰਘ, ਗੁਰਦੇਵ ਸਿੰਘ, ਰਾਗੀ ਕੰਵਲਜੀਤ ਸਿੰਘ, ਪ੍ਰਦੀਪ ਸਿੰਘ ਤੇ ਪ੍ਰਿੰਸਪਾਲ ਸਿੰਘ ਆਦਿ ਪਤਵੰਤੇ ਤੇ ਸੈਂਕੜੇ ਸੰਗਤਾਂ ਹਾਜ਼ਰ ਸਨ !
ਬਾਅਦ ਵਿੱਚ ਕਮੇਟੀ ਰੂਮ ਵਿੱਚ ਸਾਬਕਾ ਐਮਪੀ ਮਹੇਸ਼ ਬਿੰਦਰਾ ਨੇ ਹਾਜ਼ਰ ਪਤਵੰਤਿਆਂ ਨੂੰ ਦੱਸਿਆ ਕਿ ਲਾਈਫ ਟਾਈਮ ਅਚੀਵਮੈਂਟ ਅਵਾਰਡ ਹਾਸਲ ਕਰਨ ਵਾਲੇ ਤੇ ਸਮਾਜ ਸੇਵਕ ਸਰਦਾਰ ਪ੍ਰਿਥੀਪਾਲ ਸਿੰਘ ਬਸਰਾ ਨੂੰ ਨਿਊਜ਼ੀਲੈਂਡ ਇੰਡੀਆ ਚੈਂਬਰ ਆਫ ਕਾਮਰਸ ਬੋਰਡ ਆਫ ਡਾਇਰੈਕਟਰਜ ਦੇ ਡਾਇਰੈਕਟਰ ਨਾਮਜਦ ਕੀਤਾ ਗਿਆ ਹੈ, ਜਿਸ ਲਈ ਹਾਜ਼ਰ ਸ਼ਖਸ਼ੀਅਤਾਂ ਨੇ ਉਹਨਾਂ ਨੂੰ ਇਸ ਲਈ ਮੁਬਾਰਕਾਂ ਪੇਸ਼ ਕੀਤੀਆਂ !

Related posts

ਬੀ ਐਨ ਜੈੱਡ ਮੋਬਾਈਲ ਐਪ ਅਤੇ ਆਨਲਾਈਨ ਬੈਂਕਿੰਗ ਬੰਦ, ਸੈਂਕੜੇ ਲੋਕਾਂ ਨੇ ਕੀਤੀ ਸ਼ਿਕਾਇਤ

Gagan Deep

ਯੂਏਈ: ਭਾਰਤੀ ਇਲੈੱਕਟ੍ਰੀਸ਼ਨ ਨੇ 2.25 ਕਰੋੜ ਰੁਪਏ ਦਾ ਨਕਦ ਇਨਾਮ ਜਿੱਤਿਆ

Gagan Deep

ਕੋਲਕਾਤਾ ਜਾ ਰਹੀ ਕੰਚਨਜੰਗਾ ਐਕਸਪ੍ਰੈਸ ਦੀ ਮਾਲ ਗੱਡੀ ਨਾਲ ਟੱਕਰ, 15 ਮੌਤਾਂ, ਕਈ ਜ਼ਖਮੀ

Gagan Deep

Leave a Comment