filmySocial

ਲੋਕ ਗੀਤ ਐਂਟਰਟੇਨਮੇੰਟ ਵਲੋਂ ਗਾਇਕ ” ਬਾਈ ਦਵਿੰਦਰ ” ਤੇ ਗਾਇਕਾ ” ਪਾਲੀ ਸਿੱਧੂ ” ਦਾ ਨਵਾਂ ਟਰੈਕ ” ਪੂਰੀ ਗੱਲ ਬਾਤ ” ਵਿਸ਼ਵ ਭਰ ਵਿੱਚ ਕੀਤਾ ਗਿਆ ਰਿਲੀਜ਼

ਲੋਕ ਗੀਤ ਐਂਟਰਟੇਨਮੇੰਟ ਕੰਪਨੀ ਵੱਲੋਂ ਉੱਘੇ ਲੋਕ ਗਾਇਕ ਬਾਈ ਦਵਿੰਦਰ ਅਤੇ ਬੀਬਾ ਪਾਲੀ ਸਿੱਧੂ ਦਾ ਗਾਇਆ ਨਵਾਂ ਟਰੈਕ ” ਪੂਰੀ ਗੱਲ ਬਾਤ ” ਪੂਰੇ ਵਿਸ਼ਵ ਭਰ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਰਿਲੀਜ ਕੀਤਾ ਗਿਆ ਹੈ ਪੰਜਾਬ ਵਿੱਚ ਹਾਲ ਹੀ ਹੋਈਆਂ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਇੱਕ ਘਰਵਾਲ਼ੀ ਦੀ ਆਪਣੇ ਘਰਵਾਲੇ ਨਾਲ ਚੋਣਾਂ ਨੂੰ ਲੈ ਕੇ ਇੱਕ ਪਿਆਰੀ ਜਿਹੀ ਨੋਕ ਝੋਕ ਅਤੇ ਸਰਪੰਚੀ ਦੀਆਂ ਚੋਣਾਂ ਨੂੰ ਸਮਰਪਿਤ ਗੀਤ ” ਪੂਰੀ ਗੱਲ ਬਾਤ ” ਨੂੰ ਬਹੁਤ ਵਧੀਆ ਗੀਤਕਾਰ ਬਿੱਟੂ ਮੋਗੇ ਵਾਲਾ ਨੇ ਬਹੁਤ ਕਮਾਲ ਦਾ ਲਿਖਿਆ ਤੇ ਨਿਭਾਇਆ ਹੈ! ਅੱਜ ਦੇ ਚਰਚਿਤ ਸੰਗੀਤਕਾਰ ਐੱਮ ਵੀਰ ਨੇ ਇਸ ਗੀਤ ਦਾ ਸੰਗੀਤ ਬਹੁਤ ਲਗਨ ਤੇ ਮਿਹਨਤ ਨਾਲ ਤਿਆਰ ਕੀਤਾ ਹੈ ਜੋ ਕੇ ਇਸ ਗੀਤ ਦੇ ਬੋਲਾਂ ਅਤੇ ਸਮੇਂ ਨਾਲ ਢੁੱਕਦਾ ਹੈ ! ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਸਾਹਿਲ ਫਿਲਮਜ਼ ਦੀ ਡਾਇਰੈਕਸ਼ਨ ਵਿੱਚ ਮੋਹਾਲੀ ਦੇ ਆਸ ਪਾਸ ਬਹੁਤ ਕਮਾਲ ਦਾ ਸ਼ੂਟ ਕੀਤਾ ਗਿਆ ਹੈ!
ਸਿਰਮੌਰ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਦੀ ਪੇਸ਼ਕਸ਼ ਥੱਲੇ ਰਿਲੀਜ਼ ਹੋਇਆ ਇਹ ਟਰੈਕ ਸਰਪੰਚੀ ਦੀਆਂ ਚੋਣਾਂ ਜਿੱਤਣ ਵਾਲੇ ਉਮੀਦਵਾਰਾਂ ਦੀਆਂ ਗੱਡੀਆਂ, ਟਰੈਕਟਰਾਂ ਅਤੇ ਡੀ. ਜੇਆਂ ਵਿੱਚ ਵੱਜੇਗਾ | ਲੋਕ ਗੀਤ ਐਂਟਰਟੇਨਮੇੰਟ ਦੀ ਪੂਰੀ ਟੀਮ ਵੱਲੋਂ ਇਸ ਟਰੈਕ ਨੂੰ ਤਿਆਰ ਕਰਨ ਲਈ ਕੀਤੀ ਗਈ ਸਖ਼ਤ ਮਿਹਨਤ ਨੂੰ ਜਰੂਰ ਭਾਗ ਲੱਗਣਗੇ !
ਲੋਕ ਗੀਤ ਐਂਟਰਟੇਨਮੇੰਟ ਵੱਲੋਂ ਨਵੇਂ ਤੇ ਟੈਲੇੰਟਡ ਗਾਇਕਾ ਅਤੇ ਗੀਤਕਾਰਾਂ ਨੂੰ ਖੁੱਲ੍ਹਾ ਸੱਦਾ ਹੈ ਉਹਨਾਂ ਨਾਲ ਜੁੜਨ ਦਾ ! ਲੋਕ ਗੀਤ ਐਂਟਰਟੇਨਮੇੰਟ ਦੇ ਸੰਪਰਕ ਨੰਬਰ +917814042872 ਤੇ ਸੰਪਰਕ ਕੀਤਾ ਜਾ ਸਕਦਾ ਹੈ!

Related posts

ਪਾਕਿਸਤਾਨ ਅਤੇ ਚੀਨ ‘ਚ ਤੂਫਾਨ ਨੇ ਮਚਾਈ ਤਬਾਹੀ, 27 ਲੋਕਾਂ ਦੀ ਗਈ ਜਾਨ

nztasveer_1vg8w8

ਮੋਦੀ ਅਤੇ ਆਸਟਰੀਆ ਦੇ ਰਾਸ਼ਟਰਪਤੀ ਵਿਚਾਲੇ ਸਹਿਯੋਗ ਵਧਾਉਣ ਬਾਰੇ ਚਰਚਾ

Gagan Deep

ਗਾਜ਼ਾ ਸ਼ਹਿਰ ਦੇ ਸਕੂਲ ’ਚ ਚੱਲਦੇ ਸ਼ਰਨਾਰਥੀ ਕੈਂਪ ਉੱਤੇ ਹਵਾਈ ਹਮਲੇ, 100 ਤੋਂ ਵੱਧ ਮੌਤਾਂ

Gagan Deep

Leave a Comment