ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਬਾਰੇ ਬਣੀ ਡੌਕੂਮੈਂਟਰੀ “ਪ੍ਰਾਈਮ ਮਨਿਸ਼ਟਰ” ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਵੱਡੀ ਮਾਨਤਾ ਮਿਲੀ ਹੈ। ਇਸ ਫਿਲਮ ਨੂੰ ਦੋ ਐਮੀ ਐਵਾਰਡ ਲਈ ਨੋਮੀਨੇਸ਼ਨ ਮਿਲੀਆਂ ਹਨ।
ਇਸ ਡੌਕੂਮੈਂਟਰੀ ਵਿੱਚ ਅਰਡਰਨ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਨੂੰ ਦਰਸਾਇਆ ਗਿਆ ਹੈ। ਫਿਲਮ ਵਿੱਚ ਉਸਦੇ ਦੌਰਾਨ ਆਏ ਮਹੱਤਵਪੂਰਨ ਘਟਨਾ ਕਰਮਾਂ—ਜਿਵੇਂ ਕਿ Christchurch mosque shootings ਅਤੇ ਕੋਵਿਡ-19—ਦਾ ਵੀ ਜ਼ਿਕਰ ਕੀਤਾ ਗਿਆ ਹੈ।
ਫਿਲਮ ਵਿੱਚ ਉਸਦੀ ਲੀਡਰਸ਼ਿਪ ਦੇ ਨਾਲ ਨਾਲ ਨਿੱਜੀ ਅਤੇ ਪਰਿਵਾਰਕ ਜੀਵਨ ਨੂੰ ਵੀ ਦਰਸਾਇਆ ਗਿਆ ਹੈ, ਜਿਸ ਨਾਲ ਦਰਸ਼ਕਾਂ ਨੂੰ ਇੱਕ ਲੀਡਰ ਦਾ ਮਨੁੱਖੀ ਪੱਖ ਵੇਖਣ ਨੂੰ ਮਿਲਦਾ ਹੈ।
ਫਿਲਮ ਨੂੰ ਵਿਸ਼ਵ ਭਰ ਵਿੱਚ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ ਅਤੇ ਇਹ ਨੋਮੀਨੇਸ਼ਨ ਇਸਦੀ ਵਧਦੀ ਲੋਕਪ੍ਰਿਯਤਾ ਨੂੰ ਦਰਸਾਉਂਦੀਆਂ ਹਨ।
