ਕਾਂਗਰਸ ਨੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ਼ੇਰ ਸਿੰਘ ਘੁਬਾਇਆ (Sher Singh Ghubaya) ਨੂੰ ਉਮੀਦਵਾਰ ਐਲਾਨ ਦਿੱਤਾ ਹੈ।
ਦੱਸ ਦਈਏ ਕਿ ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦਾ ਬੀਤੇ ਕੱਲ੍ਹ ਹੀ ਵੱਡਾ ਬਿਆਨ ਆਇਆ ਸੀ, ਉਨ੍ਹਾਂ ਕਿਹਾ ਸੀ ਕਿ “ਹਾਈ ਕਮਾਂਡ ਤੋਂ ਉਹਨਾਂ ਨੂੰ ਫੋਨ ਆ ਗਿਆ ਸੀ। ਮੈਨੂੰ ਚੋਣ ਪ੍ਰਚਾਰ ਸ਼ੁਰੂ ਕਰਨ ਲਈ ਕਿਹਾ ਹੈ”। ਟਿਕਟ ਅਨਾਊਂਸ ਹੋਣ ਤੋਂ ਪਹਿਲਾਂ ਹੀ ਸ਼ੇਰ ਸਿੰਘ ਘੁਬਾਇਆ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਸੀ।
ਖਾਸ ਗੱਲਬਾਤ ਦੌਰਾਨ ਘੁਬਾਇਆ ਨੇ ਕਿਹਾ ਸੀ ਕਿ ਉਹਨਾਂ ਨੂੰ ਪ੍ਰਤਾਪ ਸਿੰਘ ਬਾਜਵਾ ਦਾ ਦੋ ਦਿਨ ਪਹਿਲਾਂ ਫੋਨ ਆਇਆ ਸੀ ਅਤੇ ਉਹਨਾਂ ਨੇ ਕਿਹਾ ਕਿ ਤੁਹਾਡੀ ਟਿਕਟ ਪੱਕੀ ਹੈ, ਤੁਸੀਂ ਮੈਦਾਨ ਵਿੱਚ ਉਤਰੋ, ਜਿਸ ਤੋਂ ਬਾਅਦ ਘੁਬਾਇਆ ਦੇ ਵੱਲੋਂ ਬੀਤੇ ਕੱਲ੍ਹ ਪਿੰਡ ਟਾਲੀਵਾਲਾ ਤੋਂ ਆਪਣਾ ਚੋਣ ਪ੍ਰਚਾਰ ਰਸਮੀ ਤੌਰ ‘ਤੇ ਸ਼ੁਰੂ ਕਰ ਦਿੱਤਾ ਗਿਆ ਸੀ।