ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਚੁਣੀ ਗਈ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ ਮਾਮਲਾ ਭਖ ਗਿਆ ਹੈ। ਕੰਗਨਾ ਨੂੰ ਥੱਪੜ ਮਾਰਨ ਵਾਲੀ CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਸਮਰਥਨ ‘ਚ ਕਿਸਾਨ ਜਥੇਬੰਦੀਆਂ ਸਾਹਮਣੇ ਆ ਗਈਆਂ ਹਨ।
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਆਖਿਆ ਹੈ ਕਿ ਉਥੇ ਸਿਰਫ ਬਹਿਸ ਹੋਈ ਸੀ। ਇਹ ਲੜਕੀ ਪੰਜਾਬ ਦੀਆਂ ਕਿਸਾਨ ਬੀਬੀਆਂ ਬਾਰੇ ਦਿੱਤੇ ਬਿਆਨ ਕਾਰਨ ਪਰੇਸ਼ਾਨ ਸੀ। ਪੂਰਾ ਪੰਜਾਬ ਉਸ ਲੜਕੀ ਦੇ ਨਾਲ ਹੈ। ਜੇਕਰ ਉਸ ਕੁੜੀ ਨੇ ਕੋਈ ਗਲਤੀ ਕੀਤੀ ਹੈ ਤਾਂ ਕਾਨੂੰਨ ਮੁਤਾਬਕ ਉਸ ਉਤੇ ਧਰਾਵਾਂ ਲਗਾ ਦਿਓ, ਪਰ ਉਸ ਨੂੰ ਨੌਕਰੀ ਤੋਂ ਕੱਢਣਾ ਠੀਕ ਨਹੀਂ ਹੈ। ਉਨ੍ਹਾਂ ਸਖਤ ਲਹਿਜ਼ੇ ਵਿਚ ਆਖਿਆ ਕਿ ਜ਼ਿਆਦਾ ਛੇੜਖਾਨੀ ਕਰਨ ਦੀ ਲੋੜ ਨਹੀਂ ਹੈ, ਨੇਤਾ ਵੀ ਇਸ ਉਤੇ ਆਪਣੇ ਬਿਆਨ ਬੰਦ ਕਰਨ।
ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਅਸੀਂ ਉਸ ਕੁੜੀ ਤੇ ਪਰਿਵਾਰ ਦੇ ਨਾਲ ਹਾਂ। ਉਸ ਵਿਚ ਗੁੱਸਾ ਸੀ। ਉਸ ਦੇ ਪਰਿਵਾਰ ਵਾਲਿਆਂ ਨੂੰ ਮੰਦਾ ਬੋਲਿਆ ਗਿਆ ਸੀ, ਇਸ ਕਰਕੇ ਉਸ ਨੇ ਗੁੱਸੇ ਵਿਚ ਆ ਕੇ ਇਹ ਸਭ ਕੀਤਾ।