ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅੱਬੂਵਾਲ ਦਾ 22 ਸਾਲਾ ਨੌਜਵਾਨ ਚਰਨਦੀਪ ਸਿੰਘ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਪਿਛਲੇ ਇਕ ਹਫ਼ਤੇ ਤੋਂ ਭੇਤਭਰੀ ਹਾਲਾਤ ਵਿੱਚ ਲਾਪਤਾ ਹੈ। ਪਿੰਡ ਅੱਬੂਵਾਲ ਦੇ ਕਿਸਾਨ ਜੋਰਾ ਸਿੰਘ ਦਾ ਪੁੱਤਰ ਕਰੀਬ 10 ਮਹੀਨੇ ਪਹਿਲਾਂ ਪੜ੍ਹਨ ਲਈ ਕੈਨੇਡਾ ਗਿਆ ਸੀ। ਲੰਘੇ ਵੀਰਵਾਰ ਚਰਨਦੀਪ ਸਿੰਘ ਸਵੇਰੇ ਆਪਣੇ ਦੋਸਤਾਂ ਨੂੰ ਨਿਆਗਰਾ ਫਾਲ ਨੇੜੇ ਕੰਮ ਉੱਪਰ ਜਾਣ ਬਾਰੇ ਕਹਿ ਕੇ ਗਿਆ, ਪਰ ਵਾਪਸ ਨਹੀਂ ਆਇਆ। ਚਰਨਦੀਪ ਸਿੰਘ ਦੇ ਦੋਸਤਾਂ ਨੇ ਕੈਨੇਡਾ ਪੁਲੀਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ ਹੈ ਅਤੇ ਪੁਲੀਸ ਉਸ ਦੀ ਭਾਲ ਕਰ ਰਹੀ ਹੈ। ਕਈ ਦਿਨ ਫ਼ੋਨ ਨਾ ਆਉਣ ਕਾਰਨ ਚਿੰਤਤ ਮਾਪਿਆਂ ਨੇ ਉਸ ਦੇ ਦੋਸਤਾਂ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਨੂੰ ਚਰਨਦੀਪ ਦੀ ਗੁੰਮਸ਼ੁਦਗੀ ਬਾਰੇ ਪਤਾ ਲੱਗਾ।
Related posts
- Comments
- Facebook comments
