ArticlesWorld

ਬੰਗਲਾਦੇਸ਼ ਵਿੱਚ ਲੋਕਤੰਤਰੀ ਕੀਮਤਾਂ ਦੀ ਪਾਲਣਾ ਕਰਦੇ ਹੋਏ ਅੰਤਰਿਮ ਸਰਕਾਰ ਬਣਾਉਣੀ ਚਾਹੀਦੀ ਹੈ: ਅਮਰੀਕਾ

ਅਮਰੀਕਾ ਨੇ ਕਿਹਾ ਹੈ ਕਿ ਬੰਗਲਾਦੇਸ਼ ਵਿੱਚ ਲੋਕਤੰਤਰੀ ਕੀਮਤਾਂ, ਕਾਨੂੰਨ ਦੇ ਸ਼ਾਸਨ ਅਤੇ ਬੰਗਲਾਦੇਸ਼ੀ ਲੋਕਾਂ ਦੀ ਇੱਛਾ ਦਾ ਸਨਮਾਨ ਕਰਦੇ ਹੋਏ ਅੰਤਰਿਮ ਸਰਕਾਰ ਦਾ ਗਠਨਾ ਕੀਤਾ ਜਾਣਾ ਚਾਹੀਦਾ ਹੈ। ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿਲਰ ਨੇ ਸੋਮਵਾਰ ਨੂੰ ਵਾਸ਼ਿੰਗਟਨ ਵਿੱਚ ਆਪਣੀ ਰੋਜ਼ਾਨਾ ਪ੍ਰੈੱਸ ਮਿਲਣੀ ਦੌਰਾਨ ਕਿਹਾ, ‘‘ਅਸੀਂ ਬੰਗਲਾਦੇਸ਼ ਦੇ ਲੋਕਾਂ ਨੂੰ ਬੰਗਲਾਦੇਸ਼ ਦੀ ਸਰਕਾਰ ਦਾ ਭਵਿੱਖ ਨਿਰਧਾਰਤ ਕਰਦੇ ਹੋਏ ਦੇਖਣਾ ਚਾਹੁੰਦੇ ਹਾਂ।’’ ਮਿਲਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਬੰਗਲਾਦੇਸ਼ ਦੇ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਉਹ ਦੇਸ਼ ਵਿੱਚ ਹਿੰਸਾ ਖ਼ਤਮ ਕਰਨ ਤੇ ਪਿਛਲੇ ਕੁਝ ਹਫਤਿਆਂ ਵਿੱਚ ਹੋਈਆਂ ਮੌਤਾਂ ਲਈ ਜਵਾਬਦੇਹੀ ਤੈਅ ਕਰਨ ਦੀ ਅਪੀਲ ਕਰਦਾ ਹੈ। ਉਨ੍ਹਾਂ ਕਿਹਾ, ‘‘ਅੰਤਰਿਮ ਸਰਕਾਰ ਦੇ ਸਬੰਧ ਵਿੱਚ ਸਾਰੇ ਫੈਸਲੇ ਲੋਕਤੰਤਰੀ ਕੀਮਤਾਂ, ਕਾਨੂੰਨ ਦੇ ਸ਼ਾਸਨ ਅਤੇ ਬੰਗਲਾਦੇਸ਼ੀ ਲੋਕਾਂ ਦੀ ਇੱਛਾ ਦਾ ਸਨਮਾਨ ਕਰਦੇ ਹੋਏ ਕੀਤੇ ਜਾਣੇ ਚਾਹੀਦੇ ਹਨ।

Related posts

ਕੈਂਟਰਬਰੀ ਸਥਿਤ ਇੱਕ ਭਰਤੀ ਕੰਪਨੀ ਦੇ ਖਿਲਾਫ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੋਲ ਦੋ ਸ਼ਿਕਾਇਤਾਂ ਹੋਈਆਂ ਦਰਜ

Gagan Deep

ਰੂਸ ਦਾ ਯੂਕਰੇਨ ’ਤੇ ਮਿਜ਼ਾਈਲ ਹਮਲਾ; 32 ਮੌਤਾਂ; 84 ਜ਼ਖ਼ਮੀ

Gagan Deep

ਹਾਲੀਵੁੱਡ ਸਿਤਾਰਾ ਲੀਓਨਾਰਡੋ ਡਿਕੈਪ੍ਰਿਓ ਦਾ ਸਿੱਖ ਧਰਮ ਨਾਲ ਨਾਤਾ, ਸਾਹਮਣੇ ਆਈ ਦਿਲਚਸਪ ਜਾਣਕਾਰੀ

Gagan Deep

Leave a Comment