ArticlesBusinessEntertainmentHealthImportantIndiaNew ZealandPoliticsSocialSportsTechnologyWorld

ਪਾਕਿਸਤਾਨ ਅਤੇ ਚੀਨ ‘ਚ ਤੂਫਾਨ ਨੇ ਮਚਾਈ ਤਬਾਹੀ, 27 ਲੋਕਾਂ ਦੀ ਗਈ ਜਾਨ

ਪਾਕਿਸਤਾਨ ਅਤੇ ਚੀਨ ਇਸ ਸਮੇਂ ਕੁਦਰਤ ਦੇ ਕਹਿਰ ਦਾ ਸਾਹਮਣਾ ਕਰ ਰਹੇ ਹਨ। ਸ਼ਨੀਵਾਰ ਨੂੰ ਦੋਹਾਂ ਦੇਸ਼ਾਂ ‘ਚ ਆਏ ਤੂਫਾਨ ਅਤੇ ਬਾਰਿਸ਼ ਕਾਰਨ ਕਾਫੀ ਨੁਕਸਾਨ ਹੋਇਆ ਹੈ। ਪਾਕਿਸਤਾਨ ਵਿੱਚ 22 ਅਤੇ ਚੀਨ ਵਿੱਚ 5 ਮੌਤਾਂ ਹੋਣ ਦੀ ਖਬਰ ਹੈ। ਇਸ ਤੂਫ਼ਾਨ ਅਤੇ ਹੜ੍ਹ ਵਿੱਚ ਦਰਜਨਾਂ ਲੋਕ ਜ਼ਖ਼ਮੀ ਵੀ ਹੋਏ ਹਨ। ਚੀਨ ਦੇ ਲੋਕ ਹੜ੍ਹ ਤੋਂ ਬਾਅਦ ਮਲਬਾ ਹਟਾਉਣ ‘ਚ ਲੱਗੇ ਹੋਏ ਹਨ।

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਤੂਫਾਨ ਨੇ ਤਬਾਹੀ ਮਚਾਈ ਹੈ। ਸੂਬਾਈ ਆਫ਼ਤ ਪ੍ਰਬੰਧਨ ਮੁਤਾਬਕ ਪਿਛਲੇ 48 ਘੰਟਿਆਂ ਵਿੱਚ ਹੜ੍ਹਾਂ ਕਾਰਨ 22 ਲੋਕਾਂ ਦੀ ਮੌਤ ਹੋ ਗਈ ਹੈ। ਕਵੇਟਾ ਸਮੇਤ ਬਲੋਚਿਸਤਾਨ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਅਤੇ ਤੂਫਾਨ ਦਾ ਸਾਹਮਣਾ ਕਰਨਾ ਪਿਆ, ਭਾਰੀ ਮੀਂਹ ਕਾਰਨ ਕਈ ਸ਼ਹਿਰ ਹੜ੍ਹਾਂ ਦੀ ਮਾਰ ਹੇਠ ਆ ਗਏ। ਪਾਕਿਸਤਾਨ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਸ਼ਨੀਵਾਰ ਨੂੰ ਕਵੇਟਾ ਘਾਟੀ ‘ਚ ਤੂਫਾਨ, ਭਾਰੀ ਮੀਂਹ ਅਤੇ ਗੜੇਮਾਰੀ ਹੋਈ। ਇਸ ਕਾਰਨ ਮੁੱਖ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ।

Related posts

ਦਿਲਜੀਤ ਦੋਸਾਂਝ ਨੇ ‘ਔਰਾ’ ਸਾਫ਼-ਸੁਥਰਾ ਰੱਖਣ ਦੇ ਸੁਝਾਅ ਦਿੱਤੇ

Gagan Deep

ਕਮਿਊਨਿਟੀ ਹਾਊਸਿੰਗ ਪ੍ਰੋਵਾਈਡਰਾਂ ਲਈ ਉਧਾਰ ਲੈਣ ਦੀਆਂ ਵਿਵਸਥਾਵਾਂ ਖੋਲ੍ਹੀਆਂ ਗਈਆਂ

Gagan Deep

ਸਾਊਥਲੈਂਡ ਕੌਂਸਲ ਦੇ ਝਟਕੇ ਨਾਲ ਦਰਜਨਾਂ ਕਰਮਚਾਰੀ ਪ੍ਰਭਾਵਿਤ

Gagan Deep

Leave a Comment