ਹਲਕਾ ਮਲੋਟ ਦੇ ਪਿੰਡ ਮੱਲ ਕਟੋਰਾ ਦੇ ਇਕ ਨੌਜਵਾਨ ਜਸ਼ਨਪ੍ਰੀਤ ਸਿੰਘ (23) ਦੀ ਬੀਤੇ ਦਿਨੀਂ ਦੁਬਈ ’ਚ ਭੇਦਭਰੇ ਹਾਲਾਤ ’ਚ ਮੌਤ ਹੋ ਗਈ ਹੈ। ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਬਾਨੀ ਐੱਸਪੀ ਸਿੰਘ ਉਬਰਾਏ ਦੇ ਯਤਨਾਂ ਸਦਕਾ ਐਤਵਾਰ ਨੂੰ ਮ੍ਰਿਤਕ ਦੇਹ ਨੂੰ ਪਿੰਡ ਕੋਟਰੇਵਾਲਾ ਵਿਖੇ ਲਿਆਂਦਾ ਗਿਆ ਸੀ ਅਤੇ ਸੋੋਮਵਾਰ ਨੂੰ ਪਿੰਡ ਦੇ ਸਮਸ਼ਾਨਘਾਟ ’ਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਜਸ਼ਨਪ੍ਰੀਤ ਸਿੰਘ ਰੁਜ਼ਗਾਰ ਲਈ ਕਰੀਬ ਢਾਈ ਸਾਲ ਪਹਿਲਾਂ ਦੁਬਈ ਗਿਆ ਸੀ ਜਿਥੇ ਉਸਦੀ ਬੀਤੇ ਦਿਨੀਂ ਭੇਦਭਰੇ ਹਾਲਾਤ ’ਚ ਮੌਤ ਹੋ ਗਈ। ਮੌਤ ਦੀ ਖ਼ਬਰ ਮਿਲਣ ’ਤੇ ਪਰਿਵਾਰ ਵਲੋਂ ਸਮਾਜ ਸੇਵੀ ਸਰਬੱਤ ਦਾ ਭਲਾ ਟਰੱਸਟ ਨਾਲ ਸੰਪਰਕ ਕੀਤਾ ਗਿਆ, ਜਿਸ ਉਪਰੰੰਤ ਟਰੱਸਟ ਦੇ ਬਾਨੀ ਐੱਸਪੀ ਸਿੰਘ ਉਬਰਾਏ ਦੇ ਯਤਨਾਂ ਸਦਕਾ ਐਤਵਾਰ ਦੇਰ ਰਾਤ ਨੂੰ ਮ੍ਰਿਤਕ ਦੀ ਦੇਹ ਨੂੰ ਪਿੰਡ ਪੁੱਜੀ। ਨਜ਼ਦੀਆਂ ਨੇ ਦੱਸਿਆ ਕਿ ਜਸ਼ਨਪ੍ਰੀਤ ਪਿੱਛੇ ਆਪਣੇ ਮਾਤਾ-ਪਿਤਾ ਅਤੇ ਇਕ ਭੈਣ ਨੂੰ ਛੱਡ ਗਿਆ ਹੈ।
previous post
Related posts
- Comments
- Facebook comments