India

ਭਾਰਤੀ ਨਾਗਰਿਕ ’ਤੇ ਲੱਗੇ Singapore Airlines ਦੀ ਏਅਰ ਹੋਸਟੈੱਸ ਨਾਲ ਛੇੜਛਾੜ ਦੇ ਦੋਸ਼

ਸਿੰਗਾਪੁਰ ਦੀ ਇੱਕ ਅਦਾਲਤ ਵਿੱਚ ਮੰਗਲਵਾਰ ਨੂੰ ਇੱਕ ਭਾਰਤੀ ਨਾਗਰਿਕ ‘ਤੇ ਸਿੰਗਾਪੁਰ ਏਅਰਲਾਈਨ ਦੀ ਇੱਕ ਉਡਾਣ ਦੌਰਾਨ ਇੱਕ 28 ਸਾਲਾ ਕੈਬਿਨ ਕਰੂ ਮੈਂਬਰ ਨਾਲ ਛੇੜਛਾੜ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਦੋਸ਼ ਹੈ ਕਿ ਰਜਤ ਨਾਮੀ ਇਸ ਵਿਅਕਤੀ ਨੇ 28 ਫਰਵਰੀ ਨੂੰ ਸਵੇਰੇ 11.20 ਵਜੇ ਸਿੰਗਾਪੁਰ ਏਅਰਲਾਈਨਜ਼ (Singapore Airlines – SIA) ਦੀ ਉਡਾਣ ਦੌਰਾਨ ਕਥਿਤ ਤੌਰ ‘ਤੇ ਸਟੂਅਰਡੈੱਸ stewardess (ਏਅਰ ਹੋਸਟੈੱਸ) ਨੂੰ ਪਿੱਛਿਉਂ ਫੜ ਲਿਆ ਅਤੇ ਆਪਣੇ ਨਾਲ ਟਾਇਲਟ ਵਿੱਚ ਖਿੱਚਣ ਦੀ ਕੋਸ਼ਿਸ਼ ਕੀਤੀ।

ਜਹਾਜ਼ ਦੇ ਚਾਂਗੀ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਚੈਨਲ ‘ਨਿਊਜ਼ ਏਸ਼ੀਆ’ ਦੀ ਰਿਪੋਰਟ ਦੇ ਅਨੁਸਾਰ, ਅਦਾਲਤੀ ਦਸਤਾਵੇਜ਼ ਦਰਸਾਉਂਦੇ ਹਨ ਕਿ ਇਹ ਘਟਨਾ ਆਸਟ੍ਰੇਲੀਆ ਤੋਂ ਸਿੰਗਾਪੁਰ ਆਈ ਉਡਾਣ ਦੌਰਾਨ ਵਾਪਰੀ ਸੀ।

ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਹੋਏ 20 ਸਾਲਾ ਰਜਤ ਨੇ ਕਿਹਾ ਕਿ ਉਹ ਦੋਸ਼ ਮੰਨਣ ਦਾ ਇਰਾਦਾ ਰੱਖਦਾ ਹੈ। ਚੈਨਲ ਦੀ ਰਿਪੋਰਟ ਦੇ ਅਨੁਸਾਰ, ਰਜਤ ਦੇ ਮਾਮਲੇ ਦੀ ਅਗਲੀ ਸੁਣਵਾਈ 14 ਮਈ ਨੂੰ ਹੋਵੇਗੀ।

ਸਿੰਗਾਪੁਰ ਦੇ ਕਾਨੂੰਨ ਮੁਤਾਬਕ ਛੇੜਛਾੜ ਦੇ ਹਰੇਕ ਦੋਸ਼ ਲਈ ਅਪਰਾਧੀ ਨੂੰ ਤਿੰਨ ਸਾਲ ਤੱਕ ਦੀ ਕੈਦ, ਜੁਰਮਾਨਾ ਅਤੇ ਨਾਲ ਹੀ ਬੈਂਤ ਮਾਰਨ ਦੀ ਸਜ਼ਾ ਹੋ ਸਕਦੀ ਹੈ।

Related posts

Amritpal Singh MP Oath: Airforce ਦੇ ਏਅਰਕ੍ਰਾਫਟ ਵਿਚ ਦਿੱਲੀ ਆ ਰਿਹਾ ਅੰਮ੍ਰਿਤਪਾਲ, VIDEO ਆਈ ਸਾਹਮਣੇ

Gagan Deep

ਭਾਜਪਾ ‘ਚ ਸ਼ਾਮਲ ਹੋਇਆ Bollywood ਦਾ ਇਹ ਵੱਡਾ ਚਿਹਰਾ, ਕਿਹਾ ‘ਮੋਦੀ ਜੀ ਦੀ ਅਗਵਾਈ ਹੇਠ ਦੇਸ਼ ਕਰ ਰਿਹਾ ਤਰੱਕੀ’

Gagan Deep

ਨਾਈਜੀਰੀਆ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨੂੰ ਸਰਵਉਚ ਕੌਮੀ ਸਨਮਾਨ

Gagan Deep

Leave a Comment