ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਪ੍ਰਧਾਨਗੀ ਵਾਲੇ ਸੁਪਰੀਮ ਕੋਰਟ ਕੌਲਿਜੀਅਮ ਨੇ ਅੱਜ ਕੇਂਦਰ ਸਰਕਾਰ ਨੂੰ ਹਾਈ ਕੋਰਟ ਦੇ ਜੱਜਾਂ ਐੱਨ ਕੋਟਿਸ਼ਵਰ ਸਿੰਘ ਅਤੇ ਆਰ ਮਹਾਦੇਵਨ ਦੇ ਨਾਵਾਂ ਦੀ ਸਿਖਰਲੀ ਅਦਾਲਤ ਵਿੱਚ ਤਰੱਕੀ ਲਈ ਸਿਫ਼ਾਰਸ਼ ਕੀਤੀ ਹੈ। ਜਸਟਿਸ ਕੋਟਿਸ਼ਵਰ ਸਿੰਘ ਇਸ ਵੇਲੇ ਜੰਮੂ ਕਸ਼ਮੀਰ ਅਤੇ ਲੱਦਾਖ਼ ਹਾਈ ਕੋਰਟ ਦੇ ਚੀਫ਼ ਜਸਟਿਸ ਹਨ ਜਦਕਿ ਜਸਟਿਸ ਮਹਾਦੇਵਨ ਮਦਰਾਸ ਹਾਈ ਕੋਰਟ ਦੇ ਕਾਰਜਕਾਰੀ ਮੁੱਖ ਜੱਜ ਹਨ। ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਗਏ ਕੌਲਿਜੀਅਮ ਦੇ ਪ੍ਰਸਤਾਵ ਵਿੱਚ ਕਿਹਾ ਗਿਆ ਹੈ, ‘‘ਕੌਲਿਜੀਅਮ ਇਹ ਸਿਫ਼ਾਰਸ਼ ਕਰਨ ਦਾ ਸੰਕਲਪ ਲੈਂਦਾ ਹੈ ਕਿ ਉਪਰੋਕਤ ਵਿਅਕਤੀਆਂ ਦੀ ਨਿਯੁਕਤੀ ਸੀਨੀਆਰਤਾ ਦੇ ਕ੍ਰਮ ਵਿੱਚ ਕੀਤੀ ਜਾਵੇ। ਇਸ ਕ੍ਰਮ ਵਿੱਚ ਪਹਿਲੇ ਨੰਬਰ ’ਤੇ ਜਸਟਿਸ ਐੱਨ ਕੋਟਿਸ਼ਵਰ ਸਿੰਘ ਅਤੇ ਦੂਜੇ ਨੰਬਰ ’ਤੇ ਜਸਟਿਸ ਆਰ ਮਹਾਦੇਵਨ ਹਨ।
previous post
Related posts
- Comments
- Facebook comments