ਨਵੇਂ ਪੁਰਾਣੇ ਗੀਤਾਂ ਨੇ ਦਰਸ਼ਕ ਕੀਲ ਕੇ ਬਿਠਾਏ
ਆਕਲੈਂਡ (ਐੱਨ ਜੈੱਡ ਤਸਵੀਰ) ਬੀਤੀ ਰਾਤ ਗਾਇਕ ਲਖਵਿੰਦਰ ਵਡਾਲੀ ਦਾ ਸ਼ੋਅ ਡਿਊ ਡ੍ਰਾਪ ਈਵੈਂਟ ਸੈਂਟਰ ਮੈਨੁਕਾਓ ਵਿਖੇ ਕਰਵਾਇਆ ਗਿਆ ਸੂਫੀ ਅਤੇ ਸਭਿਆਚਾਰਕ ਗੀਤਾਂ ਦਾ ਸ਼ੋਅ ਇੱਕ ਯਾਦਗਾਰੀ ਸ਼ੋਅ ਹੋ ਨਿਬੜਿਆ।ਧਾਰਮਿਕ ਕਵਾਲੀ ਨਾ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਗਾਇਕ ਨੇ ਆਪਣੇ ਨਵੇਂ ਅਤੇ ਪੁਰਾਣੇ ਗੀਤਾਂ ਨਾਲ ਅਜਿਹਾ ਰੰਗ ਬੰਨਿਆ ਕਿ ਇੱਕ ਵਾਰ ਲੱਗਿਆ ਜਿਵੇਂ ਸਮਾਂ ਹੀ ਰੁਕ ਗਿਆ ਹੋਵੇ।
ਇਹ ਸ਼ੋਅ ਸ਼ਾਨ-ਏ-ਪੰਜਾਬ ਕਲੱਬ ਵੱਲੋਂ ਪਾਲ ਪ੍ਰੋਡਕਸ਼ਨ ਈਵੈਂਟ ਮੈਨਜਮੈਂਚ ਦੇ ਸਹਿਯੋਗ ਨਾਲ ਡਿਊ ਡ੍ਰਾਪ ਈਵੈਂਟ ਸੈਂਟਰ ਮੈਨੁਕਾਓ ਵਿਖੇ ਕਰਵਾਇਆ ਗਿਆ ।ਧਾਰਮਿਕ ਗੀਤ ਤੋਂ ਬਾਅਦ ‘ਤੂ ਮਾਨੇ ਯਾ ਮਾਨੇ,ਚਰਖਾ,ਚੂਰੀ,ਸ਼ਿਵ ਦੀ ਰਚਨਾ ‘ਮੈ ਦਿਲ ਦਾ ਮਾਸ ਖਵਾਇਆ, ‘ਜੱਗ ਭਾਂਵੇਂ ਲੱਖ ਵਸਦਾ ਵੇ ਸਾਨੂੰ ਤੇਰੀ ਯਾਦ ਸਤਾਵੇ, ‘ਆਂਖ ਸੇ ਆਂਖ ਮਿਲਾਓ ਤਾਂ ਕੋਈ ਬਾਤ ਬਣੇ’ ਵਰਗੇ ਆਪਣੇ ਹਿੱਤ ਗੀਤ ਗਾ ਕੇ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ।ਉਨਾਂ ਵੱਲੋਂ ਗੁਰਦਾਸ ਮਾਨ ਦੇ ਗੀਤਾਂ ਦੇ ਟੱਪੇ ਗਾ ਵੀ ਦਰਸ਼ਕਾਂ ਦੀ ਵਾਹ-ਵਾਹ ਖੱਟੀ।
ਸਟੇਜ ਸੰਚਾਲਨ ਦੀ ਭੂਮਿਕਾ ਲਵਲੀਨ ਕੌਰ ਅਤੇ ਰਾਜਨ ਰਾਝਾਂ ਬਾ-ਖੂਬੀ ਨਿਭਾਈ।ਪ੍ਰਬੰਧਕਾਂ ਵੱਲੋਂ ਕੀਤੇ ਪੁਖਤਾ ਇੰਤਜਾਮਾਂ ਨੇ ਇਸ ਸ਼ੋਅ ਦੀ ਕਾਮਯਾਬੀ ਦਾ ਮੁੱਢ ਬੰਨਿਆ।ਇਸ ਤੋਂ ਇਲਾਵਾ ਸਟੇਜ ਤੇ ਸਜਾਵਟ ਅਤੇ ਸਾਊਂਡ ਅਤੇ ਸਕਰੀਨਾਂ ਨੇ ਵੀ ਇਸ ਸ਼ੋਅ ਨੂੰ ਕਾਮਯਾਬ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ।
ਅੰਤ ਵਿੱਚ ਗਾਇੱਕ ਵੱਲੋਂ ਦਰਸ਼ਕਾਂ ਦਾ ਇੰਨੀ ਸ਼ਿੱਦਤ ਨਾਲ ਸੁਣਨ ਅਤੇ ਪ੍ਰਬੰਧਕਾਂ ਵੱਲੋਂ ਕੀਤੇ ਪ੍ਰਬੰਧਾਂ ਲਈ ਧੰਨਵਾਦ ਕੀਤਾ।