ਆਕਲੈਂਡ (ਐੱਨ ਜੈੱਡ ਤਸਵੀਰ) ਡਾ.ਪ੍ਰੀਤ ਵੱਲੋਂ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਵਿਖੇ ਮੁਫਤ ਕੈਂਪ ਲਗਾਇਆ ਗਿਆ
ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜੀਲੈਂਡ ਦੇ ਮਸ਼ਹੂਰ ਡਾ.ਰਘਵੀਰ ਰਿਹਾਨ ਜੋ ਕਿ ਜੋ ਕਿ ਡਾ.ਪ੍ਰੀਤ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ, ਵੱਲੋਂ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਅੱਜ 10ਵਾਂ ਮੁਫਤ ਹੋਮਿਓਪੈਥਿਕ ਮੈਡੀਕਲ ਚੈੱਕਅਪ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਲਾਇਆ ਗਿਆ।ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਮਰੀਜਾਂ ਦਾ ਚੈੱਕਅਪ ਕੀਤਾ ਗਿਆ ਅਤੇ ਉਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈ। ਡਾ.ਪ੍ਰੀਤ ਵੱਲੋਂ ਆਏ ਲੋਕਾਂ ਨੂੰ ਆਪਣੀ ਸਿਹਤ ਵੱਲ ਖਾਸ ਧਿਆਨ ਦੇਣ ਲਈ ਕਿਹਾ। ਉਨਾਂ ਕਿਹਾ ਕਿ ਸਿਹਤਮੰਦ ਹੀ ਇਨਸਾਨ ਕਿਸੇ ਕੰਮ ਨੂੰ ਸਹੀ ਤਰੀਕੇ ਨਾਲ ਕਰਕੇ ਉਸ ਵਿੱਚ ਸਫਲਤਾ ਹਾਸਿਲ ਕਰ ਸਕਦਾ ਹੈ। ਇਨਸਾਨ ਦੀ ਸਭ ਤੋਂ ਵੱਡੀ ਸਾਥੀ ਉਸ ਦੀ ਸਿਹਤ ਹੈ।ਸਿਹਤਮੰਦ ਵਿਅਕਤੀ ਹੀ ਸਮਾਜ ਨੂੰ ਸਿਹਤਮੰਦ ਰੱਖਣ ਵਿੱਚ ਯੋਗਦਾਨ ਪਾ ਸਕਦਾ ਹੈ।ਉਨਾਂ ਵੱਲੋਂ ਲੋਕਾਂ ਨੂੰ ਹੋਮਿਓਪੈਥਿਕ ਵਿਧੀ ਰਾਹੀਂ ਬਿਮਾਰੀਆਂ ਦੇ ਇਲਾਜ ਬਾਰੇ ਚਾਨਣਾ ਪਾਇਆ ਗਿਆ,ਉਨਾਂ ਕਿਹਾ ਕਿ ਹੋਮਿਓਪੈਥਿਕ ਵਿਧੀ ਨਾਲ ਰੋਗ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ। ਇਸ ਮੌਕੇ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਦੇ ਕਮੇਟੀ ਮੈਂਬਰ ਵੀ ਹਾਜਿਰ ਸਨ।ਕਮੇਟੀ ਵੱਲੋਂ ਡਾ. ਰਘਵੀਰ ਰਿਹਾਨ ਉਰਫ ਡਾ.ਪ੍ਰੀਤ ਦਾ ਸਿਰਪਾਓ ਦੇ ਕੇ ਸਤਿਕਾਰ ਕੀਤਾ ਗਿਆ।