ਆਕਲੈਂਡ (ਐੱਨ ਜੈੱਡ ਤਸਵੀਰ) “ਐੱਨ ਜੈੱਡ ਸਪਾਈਕਸ” ਵੱਲੋਂ ਵਾਲੀਬਾਲ ਦਾ ਇੱਕ ਸ਼ਾਨਦਾਰ ਟੂਰਨਾਮੈਂਟ 7 ਸਤੰਬਰ ਨੂੰ “ਬਰੂਸ ਪੁਲਮਿਨ ਪਾਰਕ,ਟਾਕਾਨੀਨੀ ਵਿਖੇ ਕਰਵਾਇਆ ਗਿਆ। ਜਿਸ ਵਿੱਚ ਵਾਲੀਬਾਲ ਦੇ ਸ਼ਾਨਦਾਰ ਮੁਕਾਬਲੇ ਦੇਖਣ ਨੂੰ ਮਿਲੇ।ਇਸ ਟੂਰਨਾਮੈਂਟ ਵਿੱਚ 14 ਟੀਮਾਂ ਨੇ ਭਾਗ ਲਿਆ। ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਨੇ ਇਸ ਸ਼ਾਨਦਾਰ ਟੁਰਨਾਮੈਂਟ ਦਾ ਅਨੰਦ ਮਾਣਿਆ। ਇਨਾਂ ਮੁਕਾਬਲਿਆਂ ਵਿੱਚ ਗਰੁੱਪ-ਏ ਵਿੱਚ NZ Black Spikes ਜੇਤੂ ਅਤੇ Runner-up: Punjab Giants ਦੀ ਟੀਮ ਰਹੀ। ਇਸੇ ਤਰਾਂ ਗਰੁੱਪ-ਬੀ ਵਿੱਚ Aces Kerala ਜੇਤੂ ਅਤੇ Runner-up: Team BOP ਟੀਮ ਰਹੀ। ਜੇਤੂ ਟੀਮਾਂ ਨੂੰ ਟਰਾਫੀਆਂ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਟੂਰਨਾਮੈਂਟ ਵਿੱਚ ਸਾਰੇ ਪੁਖਤਾ ਇੰਤਜਾਮ ਕੀਤੇ ਗਏ ਸਨ।ਦਰਸ਼ਕਾਂ ਅਤੇ ਖਿਡਾਰੀਆਂ ਨੂੰ ਪ੍ਰਬੰਧਕਾਂ ਵੱਲੋਂ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਹੀਂ ਹੋਣ ਦਿੱਤੀ ਗਈ।
ਟੂਰਨਾਮੈਂਟ ਦੌਰਾਨ “ਪਾਲ ਪ੍ਰੋਡਕਸ਼ਨ” ਵੱਲੋਂ ਜਲੇਬੀਆਂ,ਪਕੌੜੇ ਅਤੇ ਜੂਸ ਦਾ ਖੁੱਲਾ ਲੰਗਰ ਵਰਤਾਇਆ ਗਿਆ। ਅੰਤ ਪ੍ਰਬੰਧਕਾਂ ਵੱਲੋਂ ਸਾਰੇ ਖਿਡਾਰੀਆਂ ਅਤੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ।
Related posts
- Comments
- Facebook comments