ਆਕਲੈਂਡ, (ਐੱਨ ਜੈੱਡ ਤਸਵੀਰ) ਸੀਲਾਰਡ ਨੇ ਪੁਸ਼ਟੀ ਕੀਤੀ ਹੈ ਕਿ ਨੇਲਸਨ ਵਿੱਚ ਆਪਣੇ ਕੁਝ ਕਾਰੋਬਾਰ ਨੂੰ ਮੌਸਮੀ ਬਣਾਉਣ ਦੇ ਫ਼ੈਸਲੇ ਨਾਲ 48 ਕਰਮਚਾਰੀਆਂ ਦੀ ਨੌਕਰੀ ਜਾਵੇਗੀ। ਪਿਛਲੇ ਮਹੀਨੇ ਕੰਪਨੀ ਨੇ ਕੋਟਡ ਫ਼ਿਸ਼ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ, ਜਿਸ ਨਾਲ 79 ਨੌਕਰੀਆਂ ਖਤਮ ਹੋਈਆਂ।
ਸ਼ੁਰੂਆਤੀ ਯੋਜਨਾ ਮੁਤਾਬਕ ਸੀਲਾਰਡ ਨੇ ਹੋਰ 59 ਨੌਕਰੀਆਂ ਕੱਟਣ ਦਾ ਸੁਝਾਅ ਦਿੱਤਾ ਸੀ। ਯੋਜਨਾ ਅਨੁਸਾਰ, ਵੈਟਫਿਸ਼ ਅਤੇ ਬਾਈ–ਪ੍ਰੋਡਕਟ ਫੈਕਟਰੀਆਂ ਅਤੇ ਫ੍ਰੈਸ਼ ਫ਼ਿਸ਼ ਟ੍ਰਾਲਰ ਹੁਣ ਸਾਲਭਰ ਦੀ ਬਜਾਏ ਕੇਵਲ ਹੋਕੀ ਮੌਸਮ (ਮਈ–ਸਤੰਬਰ) ਦੌਰਾਨ ਚੱਲਣਗੇ।
ਸ਼ੁੱਕਰਵਾਰ ਨੂੰ ਕੰਪਨੀ ਨੇ ਅਧਿਕਾਰਕ ਤੌਰ ‘ਤੇ ਦੱਸਿਆ ਕਿ ਅਸਲ ਨੌਕਰੀਆਂ ਦੀ ਗਿਣਤੀ 48 ਹੋਵੇਗੀ, ਅਤੇ ਕਰਮਚਾਰੀਆਂ ਨੂੰ ਇਸ ਬਾਰੇ ਅਕਤੂਬਰ ਦੇ ਵਿਚਕਾਰ ਜਾਣਕਾਰੀ ਦਿੱਤੀ ਗਈ ਸੀ।
ਵੈਟਫ਼ਿਸ਼ ਫੈਕਟਰੀ ਦਸੰਬਰ ਵਿੱਚ ਬੰਦ ਹੋਵੇਗੀ ਅਤੇ ਮਈ ਵਿੱਚ ਮੁੜ ਚੱਲੇਗੀ।
ਸੀ.ਈ.ਓ ਡੱਗ ਪੌਲਿਨ ਨੇ ਸਤੰਬਰ ਵਿੱਚ ਕਿਹਾ ਸੀ ਕਿ ਮੌਸਮੀ ਸੰਚਾਲਨ ‘ਚ ਜਾਣ ਨਾਲ ਕੰਪਨੀ ਨੇਲਸਨ ‘ਚ ਆਪਣੀਆਂ ਜ਼ਿਆਦਾਤਰ ਕਾਰਵਾਈਆਂ ਜਿਵੇਂ ਕੋਲਡ ਸਟੋਰ, ਡ੍ਰਾਈ ਸਟੋਰ ਅਤੇ ਦਫ਼ਤਰੀ ਸਟਾਫ਼ ਨੂੰ ਬਚਾ ਸਕੇਗੀ, ਨਹੀਂ ਤਾਂ ਪੂਰਾ ਸਾਈਟ ਬੰਦ ਹੋ ਸਕਦੀ ਸੀ।
ਉਨ੍ਹਾਂ ਕਿਹਾ “ਕੁੱਲ ਮਿਲਾ ਕੇ ਅਸੀਂ 81 ਥਾਪੇਦਾਰ ਨੌਕਰੀਆਂ ਅਤੇ 400 ਮੌਸਮੀ ਭੂਮਿਕਾਵਾਂ ਨੂੰ ਬਰਕਰਾਰ ਰੱਖਾਂਗੇ, ਅਤੇ ਇਸ ਇਲਾਕੇ ਦੇ 90% ਤੋਂ ਵੱਧ ਆਰਥਿਕ ਲਾਭ ਸੁਰੱਖਿਅਤ ਕਰਾਂਗੇ।”
ਡੱਗ ਪੌਲਿਨ ਦੇ ਅਨੁਸਾਰ ਨੇਲਸਨ ਵੈਟਫ਼ਿਸ਼ ਫੈਕਟਰੀ ‘ਚ ਬਣਾਏ ਜਾਣ ਵਾਲੇ ਐਕਸਪੋਰਟ ਪ੍ਰੋਡਕਟ ਹੋਕੀ ਮੌਸਮ ਤੋਂ ਇਲਾਵਾ ਹਰੇਕ ਮਹੀਨੇ ਘਾਟੇ ਵਿੱਚ ਰਹਿੰਦੇ ਹਨ।
ਘਾਟਾ ਹੋਰ ਵੀ ਵੱਧ ਗਿਆ ਹੈ ਕਿਉਂਕਿ ਹਾਲ ਹੀ ‘ਚ ਰੇਟ ਘਟੇ, ਲਾਗਤਾਂ ਵਿੱਚ ਬਹੁਤ ਵਾਧਾ ਹੋਇਆ, ਅਤੇ ਹੋਕੀ ਸੀਜ਼ਨ ਤੋਂ ਬਾਹਰ ਮੱਛੀ ਦੀ ਮਾਤਰਾ ਘਟਦੀ ਗਈ।
Related posts
- Comments
- Facebook comments
