New Zealand

ਨਿਊਜ਼ੀਲੈਂਡ ਸਿੱਖ ਗੇਮਸ 2025 ਦੀਆਂ ਖੇਡਾਂ ਹੋਈਆਂ ਸੰਪੂਰਨ ਹਜ਼ਾਰਾਂ ਦੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਨੇ ਖੇਡਾਂ ਦਾ ਆਨੰਦ ਮਾਣਿਆ

ਨਿਊਜ਼ੀਲੈਂਡ – ਨਿਊਜੀਲੈਂਡ ਸਿੱਖ ਗੇਮਸ 2025 ਦੀਆਂ ਖੇਡਾਂ ਅੱਜ ਸੰਪੂਰਨ ਹੋਈਆਂ। ਮੌਸਮ ਦੀ ਕੁਝ ਖਰਾਬੀ ਹੋਣ ਦੇ ਕਾਰਨ ਕੁਝ ਖੇਡਾਂ ਮੁਲਤਵੀ ਕਰ ਦਿੱਤੀਆਂ ਗਈਆਂ। ਪਰ ਬਹੁਤ ਸਾਰੀਆਂ ਖੇਡਾਂ ਨੂੰ ਸੰਪੂਰਨ ਰੂਪ ਦਿੱਤਾ ਗਿਆ। 29 ਨਵੰਬਰ ਨੂੰ ਬਹੁਤ ਹੀ ਖੂਬਸੂਰਤ ਦਿਨ ਹੋਣ ਦੇ ਕਾਰਨ ਬਹੁਤ ਸਾਰੀਆਂ ਖੇਡਾਂ ਅਤੇ ਸਟੇਜ ਉੱਤੇ ਰੰਗਾ ਰੰਗ ਪ੍ਰੋਗਰਾਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਹੁੰਦਾ ਰਿਹਾ। ਖਾਸ ਤੌਰ ਤੇ ਜੇ ਦੁਨੀਆ ਭਰ ਤੇ ਮੰਨੇ ਪਰਮੰਨੇ ਕਬੱਡੀ ਖਿਡਾਰੀ ਖੇਡ ਦੇ ਮੈਦਾਨ ਵਿੱਚ ਆਪਣਾ ਖੇਡ ਦਿਖਾਉਣ ਵਾਸਤੇ ਉਤਰੇ। ਕੁਝ ਮੈਚ ਕਬੱਡੀ ਦੇ ਸੰਪੂਰਨ ਹੋਏ ਪਰ ਸੈਮੀਫਾਈਨਲ ਅਤੇ ਫਾਈਨਲ ਅਜੇ ਮੈਚ ਹੋਣੇ ਸਨ। ਮੌਸਮ ਦੀ ਖਰਾਬੀ ਕਾਰਨ ਕੁਝ ਮੈਚਾਂ ਨੂੰ ਮੈਨੇਜਮੈਂਟ ਨੇ ਨਾ ਕਰਵਾਉਣ ਦਾ ਫੈਸਲਾ ਲਿਆ। ਕਿਉਂਕਿ ਗਰਾਉਂਡ ਬਾਰਿਸ਼ ਕਾਰਨ ਜਿਆਦਾ ਗਿੱਲੀ ਹੋਣ ਕਾਰਨ ਖੇਡਾਂ ਮੁਲਤਵੀ ਕਰ ਦਿੱਤੀਆਂ ਗਈਆਂ । ਲਗਭਗ 3 ਵਜੇ ਤੱਕ ਦੂਸਰੀਆਂ ਸਾਰੀਆਂ ਗਮਾਂ ਜੇ ਇਨਡਰ ਖੇਡੀਆਂ ਜਾਣੀਆਂ ਸਨ ਉਹਨਾਂ ਨੂੰ ਸੰਪੂਰਨ ਰੂਪ ਦਿੱਤਾ ਗਿਆ। ਕਬੱਡੀ ਦੇ ਮੈਚਾਂ ਵਿੱਚ ਕਮੈਂਟਰੀ ਕਰਨ ਵਾਸਤੇ ਇੰਡੀਆ ਤੋਂ ਖਾਸ ਤੋਰ ਤੇ ਸ੍ਰੀ ਤੇਲੂ ਭੱਟੀ, ਸ੍ਰੀ ਬੂਟਾ ਉਮਿਰਿਆਣਾ, ਅਮਨ ਲੋਪੋ, ਅਤੇ ਅਮਰੀਕ ਖੋਸਾ ਕੋਟਲਾ ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਅੱਜ ਦੇ ਕਬੱਡੀ ਮੈਚਾਂ ਵਿੱਚ ਆਪਣੇ ਖੂਬਸੂਰਤ ਲਫਜ਼ਾਂ ਦੇ ਨਾਲ ਸਾਂਝ ਪਾਈ। ਪੂਰਾ ਦਿਨ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਵੀ ਖੇਡਾਂ ਦਾ ਆਨੰਦ ਮਾਨਣ ਵਾਸਤੇ ਪਹੁੰਚੇ ਜਿਨਾਂ ਵਿੱਚੋਂ ਸਰਦਾਰ ਖੜਕ ਸਿੰਘ ਅਤੇ ਲੇਵਰ ਪਾਰਟੀ ਦੇ ਕੁਝ ਲੀਡਰ ਵੀ ਸ਼ਾਮਿਲ ਹੋਏ। ਪੂਰਾ ਦਿਨ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਸਵੇਰ ਤੋਂ ਹੀ ਚਾਹ ਅਤੇ ਪਕੌੜਿਆ ਦਾ ਲੰਗਰ ਸ਼ੁਰੂ ਕਰ ਦਿੱਤਾ ਗਿਆ ਸੀ ਜੋ ਸ਼ਾਮ ਦੇ ਲਗਭਗ ਸੱਤ ਅੱਠ ਵਜੇ ਤੱਕ ਚੱਲਦਾ ਰਿਹਾ। ਨਾਲ ਹੀ ਪ੍ਰਸ਼ਾਦਿਆਂ ਦਾ ਲੰਗਰ ਪੂਰਾ ਦਿਨ ਸੰਗਤ ਛਕ ਕੇ ਆਨੰਦ ਮਾਣਦੀ ਰਹੀ। ਜਿੱਥੇ ਗੁਰੂ ਕਾ ਲੰਗਰ ਟੁੱਟ ਵਰਤਾਇਆ ਗਿਆ। ਉਸਦੇ ਨਾਲ ਹੀ ਬਹੁਤ ਸਾਰੇ ਖਾਣ ਪੀਣ ਦੇ ਸਟਾਲ ਵੀ ਲਗਾਏ ਗਏ ਸਨ। ਜਿਨਾਂ ਵਿੱਚ ਬੱਚਿਆਂ ਅਤੇ ਬੀਬੀਆਂ ਨੇ ਵੱਖ ਵੱਖ ਤਰ੍ਹਾਂ ਦੇ ਖਾਣਿਆਂ ਦਾ ਆਨੰਦ ਮਾਣਿਆ। ਸਟੇਜ ਸੰਚਾਲਨ ਕਰਨ ਵਾਲੇ ਰੇਡੀਓ ਸਪਾਈਸ ਦੀ ਟੀਮ, ਡੋਲੀ ਖਬਰੀ ਦੀ ਪੂਰੀ ਟੀਮ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਸਟੇਜ ਨੂੰ ਸੰਭਾਲਿਆ। ਅੰਤ ਵਿੱਚ
ਇੰਡੀਆ ਤੋਂ ਖਾਸ ਤੌਰ ਤੇ ਕਲਚਰਲ ਪ੍ਰੋਗਰਾਮ ਕਰਨ ਵਾਸਤੇ ਪਹੁੰਚੇ ਪੰਜਾਬੀ ਇੰਡਸਟਰੀ ਦੇ ਭਾਕੜ ਕਲਾਕਾਰ (ਕੇ. ਐਸ. ਮੱਖਣ ) ਜਿਨ੍ਹਾਂ ਨੇ ਸਟੇਜ ਤੋਂ ਆਪਣੇ ਖੂਬਸੂਰਤ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਮੌਸਮ ਦੀ ਕੁਝ ਖਰਾਬੀ ਤਾਂ ਰਹੀ ਪਰ ਨਾ ਤਾਂ ( ਕੇ. ਐਸ. ਮੱਖਣ ) ਜੀ ਨੇ ਘੱਟ ਕੀਤੀ ਅਤੇ ਨਾ ਹੀ ਦਰਸ਼ਕਾਂ ਨੇ ਉੱਠ ਕੇ ਜਾਣ ਦੀ ਕੋਸ਼ਿਸ਼ ਕੀਤੀ। ਲੰਮਾ ਸਮਾਂ ਉਹਨਾਂ ਨੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ। ਸਰਦਾਰ ਤਾਰਾ ਸਿੰਘ ਬੈਂਸ ਅਤੇ ਉਹਨਾਂ ਦੀ ਪੂਰੀ ਟੀਮ ਸਰਦਾਰ ਦਲਜੀਤ ਸਿੰਘ ਸਿੱਧੂ, ਗੁਰਵਿੰਦਰ ਸਿੰਘ ਅਲਖ, ਇੰਦਰਜੀਤ ਕਾਲਕਟ, ਸਤਿੰਦਰਜੀਤ ਬਾਠ, ਸਰਦਾਰ ਦਲਵੀਰ ਸਿੰਘ ਲਸਾਰਾ,ਅਤੇ ਅਤੇ ਆਪਰੇਸ਼ਨ ਐਂਡ ਕੌਰ ਵਰਕਿੰਗ ਕਮੇਟੀ ਦੇ ਮੈਂਬਰ ਕਮਲ ਬਸਿਆਲਾ, ਚਰਨਜੀਤ ਕੌਰ ਸਿੱਧੂ, ਹਰਪ੍ਰੀਤ ਸੰਧੂ, ਰੋਬਿਨ ਅਟਵਾਲ, ਅਰਸ਼ ਬਰਾੜ, ਜੇਬਿਨ ਅਟਵਾਲ, ਅਨਿਲ ਭਲਾ, ਅਨੁਪ੍ਰੀਤ ਕੌਰ ਸਿੱਧੂ, ਮਨਮੀਤ ਸਿੰਘ, ਅਮਨ ਬੈਂਸ, ਅਰਸ਼ ਅਲਖ, ਮੇਹਜੀਤ ਸਿੱਧੂ, ਗੁਰਨੋਰ ਔਲਖ,ਅਮਨ ਸਿੰਘ ਅਤੇ ਹੋਰ ਬਹੁਤ ਸਾਰੇ ਸਾਥੀਆਂ ਨੇ ਇਸ ਨਿਊਜ਼ੀਲੈਂਡ ਸਿੱਖ ਗੇਮ 2025 ਦੇ ਪ੍ਰਬੰਧ ਨੂੰ ਬਹੁਤ ਖੂਬੀ ਦੇ ਨਾਲ ਸਿਰੇ ਚੜਾਇਆ। ਕਬੱਡੀ ਦੇ ਫਾਈਨਲ ਅਤੇ ਸੈਮੀ ਫਾਈਨਲ ਮੈਚ ਅੱਜ ਬਰੂਸ ਪੁਲਮੋਨ ਪਾਰਕ ਅੰਦਰ ਖਿਲਾਏ ਗਏ। ਜਿਨਾਂ ਵਿੱਚੋਂ ਐਸ ਬੀ ਐਸ ਸਪੋਰਟਸ ਐਂਡ ਕਲਚਰਲ ਕਲੱਬ) ਨੇ ਕਬੱਡੀ ਕੱਪ ਦੀ ਟਰਫੀ ਆਪਣੇ ਨਾਮ ਕੀਤੀ। ਦੂਜੇ ਨੰਬਰ ਤੇ ਰਹਿਣ ਵਾਲੀ ਟੀਮ । ਬੇ ਆਫ ਪਲਟੀ) ਦੀ ਟੀਮ ਨੇ ਆਪਣੇ ਨਾਮ ਕੀਤੀ। ਸਰਦਾਰ ਤਾਰਾ ਸਿੰਘ ਬੈਂਸ ਨੇ ਗੇਮਾਂ ਵਿੱਚ ਪਹੁੰਚੀ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਦਾ ਦਿਲੋਂ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਾਲਾਂ ਅੰਦਰ ਇਸੇ ਤਰ੍ਹਾਂ ਹੀ ਨਿਊਜ਼ੀਲੈਂਡ ਸਿੱਖ ਗੇਮ ਨੂੰ ਵੰਡੇ ਪੱਧਰ ਤੇ ਕਰਵਾਉਣ ਦਾ ਵਾਅਦਾ ਕੀਤਾ।

Related posts

ਨਿਊਜ਼ੀਲੈਂਡ ਦੇ ਸ਼ਹਿਰ ਦੁਨੀਆ ਦੀ ‘ਸਭ ਤੋਂ ਵੱਧ ਰਹਿਣ ਯੋਗ’ ਸੂਚੀ ‘ਚ ਚੋਟੀ ਦੇ 20 ਸ਼ਹਿਰਾਂ ‘ਚ ਬਣੇ ਬਰਕਰਾਰ

Gagan Deep

ਸਾਂਝ ਸਪੋਰਟਸ ਐਂਡ ਕਲਚਰਲ ਕਲੱਬ ਇੰਕ ਆਕਲੈਂਡ ਵੱਲੋਂ ਰੋਟੋਰੂਆ ਦਾ ਯਾਦਗਾਰ ਦੌਰਾ

Gagan Deep

ਵੈਲਿੰਗਟਨ ਦੇ ਮੇਅਰ ਦੀ ਕੁਰਸੀ ਲਈ ਦੌੜ ਧੂਮਧਾਮ ਨਾਲ ਸ਼ੁਰੂ

Gagan Deep

Leave a Comment