New Zealand

ਮਹਿਕ ਸ਼ਰਮਾ ਨੇ ਕ੍ਰਾਈਸਟਚਰਚ ਵਿੱਚ ਮਹਿਲਾਵਾਂ ਦੀ ਸੁਰੱਖਿਆ ਲਈ “ਪਿੰਕੀ ਟੈਕਸੀ” ਸੇਵਾ ਸ਼ੁਰੂ ਕੀਤੀ

ਆਕਲੈਂਡ (ਐੱਨ ਜੈੱਡ ਤਸਵੀਰ) ਕ੍ਰਾਈਸਟਚਰਚ ਵਿੱਚ ਭਾਰਤੀ ਮੂਲ ਦੀ ਇੱਕ ਹਿੰਮਤੀ ਸਿੰਗਲ ਮਾਂ ਮਹਿਕ ਸ਼ਰਮਾ ਨੇ ਮਹਿਲਾਵਾਂ ਦੀ ਸੁਰੱਖਿਆ ਨੂੰ ਕੇਂਦਰ ਵਿੱਚ ਰੱਖਦਿਆਂ ਇੱਕ ਵਿਲੱਖਣ ਟੈਕਸੀ ਸੇਵਾ “ਪਿੰਕੀ ਟੈਕਸੀ” ਦੀ ਸ਼ੁਰੂਆਤ ਕੀਤੀ ਹੈ। ਇਹ ਪਹਿਲ ਖ਼ਾਸ ਤੌਰ ‘ਤੇ ਔਰਤਾਂ ਅਤੇ ਮਾਵਾਂ ਲਈ ਬਣਾਈ ਗਈ ਹੈ, ਤਾਂ ਜੋ ਉਹ ਸਫ਼ਰ ਦੌਰਾਨ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਆਰਾਮਦਾਇਕ ਮਹਿਸੂਸ ਕਰ ਸਕਣ। ਮੇਹਕ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਕ੍ਰਾਈਸਟਚਰਚ ਵਿੱਚ ਸੈਟਲ ਹੋਈ, ਤਾਂ ਇੱਕ ਮਾਂ ਹੋਣ ਦੇ ਨਾਤੇ ਉਨ੍ਹਾਂ ਨੂੰ ਬੱਚੇ ਦੀ ਦੇਖਭਾਲ, ਸਕੂਲ ਆਉਣ-ਜਾਣ ਅਤੇ ਰੋਜ਼ਾਨਾ ਯਾਤਰਾ ਨਾਲ ਜੁੜੀਆਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਖ਼ਾਸ ਕਰਕੇ ਸੁਰੱਖਿਆ ਨੂੰ ਲੈ ਕੇ ਚਿੰਤਾ ਨੇ ਉਨ੍ਹਾਂ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਕਿਉਂ ਨਾ ਕੋਈ ਐਸੀ ਸੇਵਾ ਸ਼ੁਰੂ ਕੀਤੀ ਜਾਵੇ, ਜੋ ਔਰਤਾਂ ਲਈ ਸੁਰੱਖਿਅਤ ਹੋਵੇ। “Pink Taxi” ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਸਾਰੇ ਡਰਾਈਵਰ ਔਰਤਾਂ ਹਨ। ਉਨ੍ਹਾਂ ਨੂੰ ਸੈਲਫ-ਡਿਫੈਂਸ ਅਤੇ ਫਰਸਟ ਏਡ ਦੀ ਖ਼ਾਸ ਟ੍ਰੇਨਿੰਗ ਦਿੱਤੀ ਜਾਂਦੀ ਹੈ, ਤਾਂ ਜੋ ਕਿਸੇ ਵੀ ਐਮਰਜੈਂਸੀ ਹਾਲਤ ਵਿੱਚ ਉਹ ਤੁਰੰਤ ਅਤੇ ਸਹੀ ਕਦਮ ਚੁੱਕ ਸਕਣ। ਇਸ ਦੇ ਨਾਲ ਹੀ, ਸੇਵਾ ਵਿੱਚ ਇੱਕ ਐਮਰਜੈਂਸੀ ਟੈਕਸਟ ਸਿਸਟਮ ਵੀ ਸ਼ਾਮਲ ਹੈ, ਜਿਸ ਰਾਹੀਂ ਡਰਾਈਵਰ ਕਿਸੇ ਵੀ ਖਤਰੇ ਦੀ ਸਥਿਤੀ ਵਿੱਚ ਤੁਰੰਤ ਮਦਦ ਲਈ ਸੰਕੇਤ ਭੇਜ ਸਕਦੇ ਹਨ। ਮੇਹਕ ਦੇ ਅਨੁਸਾਰ ਅੱਜ ਵੀ ਕਈ ਔਰਤਾਂ ਇਕੱਲਿਆਂ ਸਫ਼ਰ ਕਰਨ ਦੌਰਾਨ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। “ਪਿੰਕ ਟੈਕਸੀ” ਇਸ ਡਰ ਨੂੰ ਘਟਾਉਂਦੀ ਹੈ ਅਤੇ ਉਨ੍ਹਾਂ ਨੂੰ ਇੱਕ ਭਰੋਸੇਯੋਗ ਅਤੇ ਸੁਰੱਖਿਅਤ ਯਾਤਰਾ ਦਾ ਤਜਰਬਾ ਦਿੰਦੀ ਹੈ। ਇਹ ਸੇਵਾ ਲਗਭਗ ਤਿੰਨ ਮਹੀਨੇ ਪਹਿਲਾਂ ਸ਼ੁਰੂ ਹੋਈ ਸੀ ਅਤੇ ਹੁਣ ਤੱਕ ਕਰੀਬ 400 ਰਾਈਡਾਂ ਪੂਰੀ ਕਰ ਚੁੱਕੀ ਹੈ। ਕ੍ਰਾਈਸਟਚਰਚ ਵਿੱਚ ਇਹ ਹਫ਼ਤੇ ਦੇ ਛੇ ਦਿਨ ਚੱਲਦੀ ਹੈ, ਜਦਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਰਾਤ ਭਰ ਸੇਵਾ ਉਪਲਬਧ ਰਹਿੰਦੀ ਹੈ। ਮੇਹਕ ਸ਼ਰਮਾ ਦਾ ਮਕਸਦ ਸਿਰਫ਼ ਇੱਕ ਟੈਕਸੀ ਸੇਵਾ ਚਲਾਉਣਾ ਨਹੀਂ, ਸਗੋਂ ਮਹਿਲਾਵਾਂ ਨੂੰ ਇੱਕ ਐਸਾ ਸਫ਼ਰ ਦੇਣਾ ਹੈ ਜਿੱਥੇ ਉਹ ਨਿਰਭੈ ਹੋ ਕੇ ਯਾਤਰਾ ਕਰ ਸਕਣ। ਇਹ ਪਹਿਲ ਨਾ ਸਿਰਫ਼ ਸੁਰੱਖਿਆ ਨੂੰ ਮਜ਼ਬੂਤ ਕਰਦੀ ਹੈ, ਸਗੋਂ ਹੋਰ ਔਰਤਾਂ ਲਈ ਪ੍ਰੇਰਣਾ ਦਾ ਸਰੋਤ ਵੀ ਬਣ ਰਹੀ ਹੈ।

Related posts

ਚਾਕੂ ਮਾਰਨ ਤੋਂ ਬਾਅਦ ਬੱਚੇ ਦੇ ਕਤਲ ਦੇ ਦੋਸ਼ ‘ਚ ਵਿਅਕਤੀ ਗ੍ਰਿਫਤਾਰ

Gagan Deep

ਮਰਦੇ ਹੋਏ ਨੌਜਵਾਨ ਨੂੰ ਦੂਜੇ ਹਸਪਤਾਲ ਤਬਦੀਲ ਕੀਤਾ,ਪਰਿਵਾਰ ਨੂੰ ਲਾਸ਼ ਲੈ ਕੇ ਜਾਣ ਦਾ ਪ੍ਰਬੰਧ ਕਰਨ ਨੂੰ ਕਿਹਾ

Gagan Deep

ਪਾਪਾਟੋਟੋਏਟੋਏ ਚੋਣ ’ਤੇ ਜਾਂਚ ਦੀ ਮੰਗ, ਵੋਟਰਾਂ ਨੇ ਆਪਣੇ ਨਾਮ ’ਤੇ ਬਿਨਾਂ ਸਹਿਮਤੀ ਵੋਟਾਂ ਪੈਣ ਦੇ ਦਾਅਵੇ ਕੀਤੇ

Gagan Deep

Leave a Comment