ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਵਿੱਚ ਸਾਬਕਾ ਵਕੀਲ Rohineet Sharma ਇੱਕ ਵਾਰ ਫਿਰ ਕਾਨੂੰਨੀ ਮੁਸ਼ਕਲਾਂ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ। ਹੁਣ ਉਸ ਦੇ ਖ਼ਿਲਾਫ਼ ਦਿਵਾਲੀਆ ਘੋਸ਼ਿਤ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਨਿਊਜੀਲੈਂਡ ਲਾਅ ਸੋਸਾਇਟੀ ਵੱਲੋਂ ਸ਼ਰਮਾ ਖ਼ਿਲਾਫ਼ ਬੈਂਕਰਪਸੀ ਦੀ ਅਰਜ਼ੀ ਦਿੱਤੀ ਗਈ ਹੈ। ਇਹ ਕਾਰਵਾਈ ਲਗਭਗ 28,500 ਡਾਲਰ ਦੇ ਬਕਾਇਆ ਕਰਜ਼ੇ ਨੂੰ ਨਾ ਚੁਕਾਉਣ ਦੇ ਮਾਮਲੇ ਵਿੱਚ ਕੀਤੀ ਗਈ ਹੈ, ਜੋ ਕਿ ਇੱਕ ਪੁਰਾਣੇ ਅਦਾਲਤੀ ਹੁਕਮ ਨਾਲ ਜੁੜਿਆ ਹੋਇਆ ਹੈ।
ਇਸ ਤੋਂ ਪਹਿਲਾਂ ਹੀ ਸ਼ਰਮਾ ਕਈ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ‘ਤੇ 600,000 ਡਾਲਰ ਤੋਂ ਵੱਧ ਦੀ ਮਨੀ ਲਾਂਡਰਿੰਗ ਕਰਨ ਦੇ ਦੋਸ਼ ਲੱਗੇ ਹੋਏ ਹਨ, ਹਾਲਾਂਕਿ ਉਸ ਵੱਲੋਂ ਇਹ ਦੋਸ਼ ਨਕਾਰ ਦਿੱਤੇ ਗਏ ਹਨ ਅਤੇ ਮਾਮਲਾ ਅਜੇ ਅਦਾਲਤ ਵਿੱਚ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਸ਼ਰਮਾ ਨੂੰ ਪਹਿਲਾਂ ਵਕਾਲਤ ਤੋਂ ਬਰਖਾਸਤ ਕੀਤਾ ਜਾ ਚੁੱਕਾ ਹੈ, ਕਿਉਂਕਿ ਉਸ ‘ਤੇ ਵਿੱਤੀ ਦਸਤਾਵੇਜ਼ਾਂ ਵਿੱਚ ਜਾਲਸਾਜ਼ੀ ਕਰਕੇ ਮੋਰਟਗੇਜ ਪ੍ਰਾਪਤ ਕਰਨ ਦੇ ਦੋਸ਼ ਸਾਬਤ ਹੋਏ ਸਨ।
ਇਸ ਦੇ ਨਾਲ ਹੀ ਪੁਲਿਸ ਦਾ ਦਾਅਵਾ ਹੈ ਕਿ ਉਸ ਨੇ ਇੱਕ ਨਿਵੇਸ਼ ਯੋਜਨਾ ਰਾਹੀਂ ਲੋਕਾਂ ਤੋਂ ਵੱਡੀ ਰਕਮ ਇਕੱਠੀ ਕਰਕੇ ਉਸਦਾ ਗਲਤ ਇਸਤੇਮਾਲ ਕੀਤਾ।
ਇਸ ਤਰ੍ਹਾਂ ਕਈ ਮਾਮਲਿਆਂ ਵਿੱਚ ਘਿਰੇ ਸ਼ਰਮਾ ਲਈ ਹੁਣ ਦਿਵਾਲੀਆ ਘੋਸ਼ਿਤ ਹੋਣ ਦਾ ਖਤਰਾ ਹੋਰ ਵੀ ਗੰਭੀਰ ਬਣਦਾ ਜਾ ਰਿਹਾ ਹੈ, ਜਿਸ ‘ਤੇ ਅਦਾਲਤ ਵਿੱਚ ਅਗਲੀ ਸੁਣਵਾਈ ਦੌਰਾਨ ਫੈਸਲਾ ਹੋਵੇਗਾ।
Related posts
- Comments
- Facebook comments
