New Zealand

ਲੋਗੋ ‘ਤੇ $62 ਹਜ਼ਾਰ ਖਰਚਾ, Whanganui ਕੌਂਸਲ ਘੇਰੇ ‘ਚ

ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ Whanganui ਜ਼ਿਲ੍ਹਾ ਕੌਂਸਲ ਨੂੰ ਆਪਣੇ ਨਵੇਂ ਲੋਗੋ ‘ਤੇ ਕੀਤੇ ਗਏ ਖਰਚੇ ਕਾਰਨ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਿਪੋਰਟ ਮੁਤਾਬਕ ਕੌਂਸਲ ਵੱਲੋਂ ਨਵੇਂ ਲੋਗੋ ਅਤੇ ਬ੍ਰਾਂਡਿੰਗ ‘ਤੇ ਕਰੀਬ $61,800 (GST ਤੋਂ ਬਿਨਾਂ) ਖਰਚ ਕੀਤੇ ਗਏ ਹਨ। ਇਸ ਵਿੱਚ ਲਗਭਗ $41,800 ਬ੍ਰਾਂਡ ਸਟ੍ਰੈਟਜੀ ਅਤੇ ਡਿਜ਼ਾਈਨ ਲਈ ਅਤੇ ਕਰੀਬ $20,000 ਵੱਖ-ਵੱਖ ਟੈਂਪਲੇਟਾਂ (ਜਿਵੇਂ ਸਟੇਸ਼ਨਰੀ ਅਤੇ ਵਿਗਿਆਪਨ ਸਮੱਗਰੀ) ਲਈ ਖਰਚੇ ਗਏ ਹਨ।
ਹਾਲਾਂਕਿ ਇਸ ਮਾਮਲੇ ‘ਤੇ ਰੇਟਪੇਅਰਜ਼ ਗਰੁੱਪ ਅਤੇ ਸਥਾਨਕ ਲੋਕਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਇਸ ਪ੍ਰਾਜੈਕਟ ਦੀ ਕੁੱਲ ਲਾਗਤ ਹਾਲੇ ਵੀ ਸਪੱਸ਼ਟ ਨਹੀਂ, ਕਿਉਂਕਿ ਨਵੇਂ ਬ੍ਰਾਂਡ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਖਰਚਾ ਅਜੇ ਸਾਹਮਣੇ ਨਹੀਂ ਆਇਆ। ਨਾਲ ਹੀ ਪਾਰਦਰਸ਼ਤਾ ਅਤੇ ਲੋਕਾਂ ਨਾਲ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ‘ਤੇ ਵੀ ਨਿਸ਼ਾਨੇ ਸਾਧੇ ਜਾ ਰਹੇ ਹਨ।
ਇਸ ਦੇ ਜਵਾਬ ਵਿੱਚ ਕੌਂਸਲ ਦਾ ਕਹਿਣਾ ਹੈ ਕਿ ਇਹ ਬਦਲਾਅ ਇਸ ਲਈ ਕੀਤਾ ਗਿਆ ਕਿਉਂਕਿ ਪੁਰਾਣੇ ਲੋਗੋ ਨੂੰ ਲੋਕ ਢੰਗ ਨਾਲ ਪਛਾਣ ਨਹੀਂ ਰਹੇ ਸਨ ਅਤੇ ਕੌਂਸਲ ਦੀ ਭੂਮਿਕਾ ਬਾਰੇ ਗੁੰਝਲ ਸੀ।
ਇਸ ਮਾਮਲੇ ਨੇ ਇੱਕ ਵਾਰ ਫਿਰ ਸਰਕਾਰੀ ਖਰਚੇ ਅਤੇ ਪਾਰਦਰਸ਼ਤਾ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ, ਜਿੱਥੇ ਲੋਕਾਂ ਵੱਲੋਂ ਜਵਾਬਦੇਹੀ ਦੀ ਮੰਗ ਕੀਤੀ ਜਾ ਰਹੀ ਹੈ।

Related posts

ਦੋਸ਼ੀ ਯੌਨ ਅਪਰਾਧੀ ਤੋਂ ਸਨਮਾਨ ਅਤੇ ਲਾਈਫ ਮੈਂਬਰਸ਼ਿਪ ਵਾਪਸ

Gagan Deep

ਲਕਸਨ ਨੇ ਚੋਣਾਂ ਤੋਂ ਬਾਅਦ ਸੰਧੀ ਰੈਫਰੈਂਡਮ ਤੋਂ ਇਨਕਾਰ ਕਰਨ ਦਾ ਵਾਅਦਾ ਕੀਤਾ

Gagan Deep

ਅਪਰ ਹੱਟ ਦੇ SH2 ’ਤੇ ਭਿਆਨਕ ਸੜਕ ਹਾਦਸਾ, ਇੱਕ ਵਿਅਕਤੀ ਗੰਭੀਰ ਜ਼ਖ਼ਮੀ

Gagan Deep

Leave a Comment