ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ — ਦੇਸ਼ ਦੀ ਪ੍ਰਮੁੱਖ ਫੂਡ ਕੰਪਨੀ Heinz Wattie’s ਨੇ ਆਪਣੇ ਚਾਰ ਉਤਪਾਦਨ ਕੇਂਦਰ ਬੰਦ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ, ਜਿਸ ਨਾਲ ਲਗਭਗ 300 ਤੋਂ ਵੱਧ ਕਰਮਚਾਰੀਆਂ ਦੀਆਂ ਨੌਕਰੀਆਂ ਖਤਰੇ ਵਿੱਚ ਪੈ ਗਈਆਂ ਹਨ।
ਕੰਪਨੀ ਮੁਤਾਬਕ, ਬੰਦ ਹੋਣ ਵਾਲੀਆਂ ਸਹੂਲਤਾਂ ਵਿੱਚ Auckland, Christchurch ਅਤੇ Dunedin ਦੀਆਂ ਫੈਕਟਰੀਆਂ ਦੇ ਨਾਲ Hastings ਵਿੱਚ ਸਥਿਤ ਫ੍ਰੋਜ਼ਨ ਲਾਈਨ ਪੈਕਿੰਗ ਯੂਨਿਟ ਵੀ ਸ਼ਾਮਲ ਹੈ।
ਕੰਪਨੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਕੁਝ ਉਤਪਾਦਾਂ ਜਿਵੇਂ ਫ੍ਰੋਜ਼ਨ ਸਬਜ਼ੀਆਂ, Gregg’s ਕੌਫੀ ਅਤੇ ਕੁਝ ਡਿਪਸ ਦੀ ਉਤਪਾਦਨ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇਗਾ। ਇਸ ਫੈਸਲੇ ਦਾ ਅਸਰ ਨਾ ਸਿਰਫ਼ ਕਰਮਚਾਰੀਆਂ ‘ਤੇ, ਸਗੋਂ ਕਿਸਾਨਾਂ ਅਤੇ ਸਪਲਾਈ ਚੇਨ ਨਾਲ ਜੁੜੇ ਹੋਰ ਲੋਕਾਂ ‘ਤੇ ਵੀ ਪੈ ਸਕਦਾ ਹੈ।
Heinz Wattie’s ਦਾ ਕਹਿਣਾ ਹੈ ਕਿ ਵਧ ਰਹੀ ਮਹਿੰਗਾਈ, ਉੱਚ ਉਤਪਾਦਨ ਲਾਗਤਾਂ ਅਤੇ ਉਦਯੋਗਿਕ ਚੁਣੌਤੀਆਂ ਦੇ ਚਲਦਿਆਂ ਇਹ ਮੁਸ਼ਕਲ ਫੈਸਲਾ ਲੈਣਾ ਪਿਆ ਹੈ।
ਇਸ ਐਲਾਨ ਨਾਲ ਨਿਊਜ਼ੀਲੈਂਡ ਦੇ ਮੈਨੂਫੈਕਚਰਿੰਗ ਖੇਤਰ ਵਿੱਚ ਅਣਿਸ਼ਚਿਤਤਾ ਵਧ ਗਈ ਹੈ ਅਤੇ ਨੌਕਰੀਆਂ ਦੀ ਸੁਰੱਖਿਆ ‘ਤੇ ਨਵੇਂ ਸਵਾਲ ਖੜੇ ਹੋ ਗਏ ਹਨ।
Related posts
- Comments
- Facebook comments
