New Zealand

ਪਾਪਾਕੁਰਾ ਮਰਾਏ ‘ਚ ਜਥੇਦਾਰ ਗੜਗੱਜ ਦਾ ਰਵਾਇਤੀ ਸਨਮਾਨ, ਮਾਓਰੀ-ਸਿੱਖ ਸਾਂਝ ਨੂੰ ਮਿਲੀ ਨਵੀਂ ਮਜ਼ਬੂਤੀ

ਆਕਲੈਂਡ (ਐੱਨ ਜੈੱਡ ਤਸਵੀਰ) ਦੇ ਮਰਾਏ ਵਿੱਚ ਸਥਾਨਕ ਮਾਓਰੀ ਭਾਈਚਾਰੇ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਰਵਾਇਤੀ ਰਸਮਾਂ ਨਾਲ ਵਿਸ਼ੇਸ਼ ਸਵਾਗਤ ਕੀਤਾ ਗਿਆ। ਇਸ ਮੌਕੇ ਦੋਹਾਂ ਭਾਈਚਾਰਿਆਂ ਵਿਚਕਾਰ ਆਪਸੀ ਸਤਿਕਾਰ, ਸੱਭਿਆਚਾਰਕ ਸਾਂਝ ਅਤੇ ਧਾਰਮਿਕ ਰਵਾਇਤਾਂ ਨੂੰ ਲੈ ਕੇ ਖੁੱਲ੍ਹਾ ਵਿਚਾਰ-ਵਟਾਂਦਰਾ ਵੀ ਹੋਇਆ।
ਸਮਾਗਮ ਦੌਰਾਨ ਮਾਓਰੀ ਨੁਮਾਇੰਦਿਆਂ ਨੇ ਸਪੱਸ਼ਟ ਕੀਤਾ ਕਿ ਹਾਲੀਆ ਸਮੇਂ ਦੌਰਾਨ ਹਾਕਾ ਰਵਾਇਤ ਦੇ ਨਾਮ ‘ਤੇ ਸਿੱਖ ਨਗਰ ਕੀਰਤਨ ਨੂੰ ਲੈ ਕੇ ਉੱਠੇ ਵਿਵਾਦ ਨਾਲ ਸਮੂਹ ਮਾਓਰੀ ਭਾਈਚਾਰੇ ਨੂੰ ਨਹੀਂ ਜੋੜਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਿੱਖ ਧਰਮ ਅਤੇ ਇਸ ਦੀਆਂ ਪਰੰਪਰਾਵਾਂ ਪ੍ਰਤੀ ਮਾਓਰੀ ਸਮਾਜ ਵਿੱਚ ਡੂੰਘਾ ਸਤਿਕਾਰ ਮੌਜੂਦ ਹੈ।
ਮਾਓਰੀ ਆਗੂਆਂ ਨੇ ਕਿਹਾ ਕਿ ਸਿੱਖ ਅਤੇ ਮਾਓਰੀ ਭਾਈਚਾਰਿਆਂ ਵਿਚਕਾਰ ਰਿਸ਼ਤੇ ਆਪਸੀ ਆਦਰ ਅਤੇ ਸਾਂਝੇ ਮੁੱਲਾਂ ‘ਤੇ ਅਧਾਰਿਤ ਹਨ ਅਤੇ ਇਹ ਸਾਂਝ ਅੱਗੇ ਵੀ ਹੋਰ ਮਜ਼ਬੂਤ ਕੀਤੀ ਜਾਵੇਗੀ।
ਇਸ ਮੌਕੇ ਇਕ ਖਾਸ ਗੱਲ ਇਹ ਵੀ ਰਹੀ ਕਿ ਆਮ ਤੌਰ ‘ਤੇ ਮਰਾਏ ਵਿੱਚ ਸ਼ਸਤਰ ਲੈ ਕੇ ਪ੍ਰਵੇਸ਼ ਦੀ ਆਗਿਆ ਨਹੀਂ ਹੁੰਦੀ, ਪਰ ਵਿਸ਼ੇਸ਼ ਆਦਰ ਦੇ ਤੌਰ ‘ਤੇ ਜਥੇਦਾਰ ਗੜਗੱਜ ਦਾ ਸ੍ਰੀ ਸਾਹਿਬ ਸਮੇਤ ਸਵਾਗਤ ਕੀਤਾ ਗਿਆ, ਜਿਸਨੂੰ ਦੋਹਾਂ ਭਾਈਚਾਰਿਆਂ ਵਿਚਕਾਰ ਵਿਸ਼ਵਾਸ ਅਤੇ ਨਜ਼ਦੀਕੀ ਦੀ ਮਿਸਾਲ ਵਜੋਂ ਵੇਖਿਆ ਜਾ ਰਿਹਾ ਹੈ।
ਮਾਹਿਰਾਂ ਅਨੁਸਾਰ, ਇਹ ਮੁਲਾਕਾਤ ਸਿਰਫ਼ ਰਵਾਇਤੀ ਸਨਮਾਨ ਤੱਕ ਸੀਮਿਤ ਨਹੀਂ, ਸਗੋਂ ਇਹ ਨਿਊਜ਼ੀਲੈਂਡ ਵਿੱਚ ਬਹੁ-ਸੱਭਿਆਚਾਰਕ ਸਾਂਝ ਅਤੇ ਭਾਈਚਾਰਕ ਏਕਤਾ ਲਈ ਇੱਕ ਸਕਾਰਾਤਮਕ ਸੰਦੇਸ਼ ਵੀ ਹੈ।

Related posts

ਨੌਜਵਾਨਾਂ ਲਈ ਸਖ਼ਤ ਲਾਭ ਨਿਯਮਾਂ ‘ਤੇ ਮਿਲੇ-ਜੁਲੇ ਪ੍ਰਤੀਕਰਮ

Gagan Deep

ਕੌਂਸਲ ਦੇ ਖਰਚਿਆਂ ‘ਤੇ ਸ਼ੱਕ, ਮਾਮਲਾ Serious Fraud Office ਤੱਕ ਪਹੁੰਚਿਆ

Gagan Deep

ਵਕਾਟਾਨੇ ਨੇੜੇ ਤੂਫ਼ਾਨ ਦਾ ਕਹਿਰ — ਕਈ ਘਰਾਂ ਨੂੰ ਨੁਕਸਾਨ, ਛੱਤਾਂ ਉੱਡੀਆਂ, ਲੋਕ ਡਰੇ

Gagan Deep

Leave a Comment