ArticlesIndia

ਆਸਟ੍ਰੇਲੀਆ ਜਾਣ ਦਾ ਸੁਪਨਾ ਦੇਖ ਰਹੇ ਪੰਜਾਬੀਆਂ ਲਈ ਵੱਡੀ ਰਾਹਤ ਵਾਲੀ ਖਬਰ…

ਜੇਕਰ ਤੁਸੀਂ ਆਸਟ੍ਰੇਲੀਆ ਜਾਣ ਦਾ ਸੁਪਨਾ ਦੇਖ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਆਸਟ੍ਰੇਲੀਆ ਨੇ ਸਾਰੇ ਵੀਜ਼ਿਆਂ ਲਈ TOEFL ਸਕੋਰਾਂ (Test of English as a Foreign Language) ਨੂੰ ਮਾਨਤਾ ਦੇ ਦਿੱਤੀ ਹੈ। ਇਹ IELTS ਵਰਗਾ ਹੀ ਟੈਸਟ ਹੈ। ਐਜੂਕੇਸ਼ਨਲ ਟੈਸਟਿੰਗ ਸਰਵਿਸ (ETS) ਦੇ ਹਵਾਲੇ ਨਾਲ ਸੋਮਵਾਰ ਨੂੰ ਕਿਹਾ ਗਿਆ ਕਿ TOEFL ਸਕੋਰ ਹੁਣ ਸਾਰੇ ਆਸਟ੍ਰੇਲੀਆਈ ਵੀਜ਼ਿਆਂ ਲਈ ਵੈਧ ਹੋਣਗੇ। TOEFL ਦੀ ਪਿਛਲੇ ਸਾਲ ਜੁਲਾਈ ਵਿੱਚ ਆਸਟ੍ਰੇਲੀਆਈ ਗ੍ਰਹਿ ਮਾਮਲਿਆਂ ਦੇ ਵਿਭਾਗ (DHA) ਦੁਆਰਾ ਸਮੀਖਿਆ ਕੀਤੀ ਗਈ ਸੀ।

ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਨਾਲ ਸਬੰਧਤ ਇਹ ਪ੍ਰੀਖਿਆ ਦੇ ਅੰਕ ਹੁਣ ਸਾਰੇ ਆਸਟਰੇਲਿਆਈ ਵੀਜ਼ਾ ਸਬੰਧੀ ਮਕਸਦਾਂ ਲਈ ਮੰਨਣਯੋਗ ਹੋਣਗੇ। ਐਜੂਕੇਸ਼ਨਲ ਟੈਸਟਿੰਗ ਸਰਵਿਸ (ਈਟੀਐੱਸ) ਨੇ ਇਹ ਐਲਾਨ ਕੀਤਾ।

ਇੱਕ ਵਿਦੇਸ਼ੀ ਭਾਸ਼ਾ ਵਜੋਂ ਅੰਗਰੇਜ਼ੀ ਦੀ ਪ੍ਰੀਖਿਆ (ਟੌਫਲ) ਦੀ ਪਿਛਲੇ ਸਾਲ ਜੁਲਾਈ ’ਚ ਆਸਟਰੇਲੀਆ ਦੇ ਗ੍ਰਹਿ ਵਿਭਾਗ ਵੱਲੋਂ ਸਮੀਖਿਆ ਕੀਤੀ ਗਈ ਸੀ ਅਤੇ ਟੌਫਲ ਦੇ ਅੰਕ ਫਿਲਹਾਲ ਸਵੀਕਾਰ ਨਹੀਂ ਕੀਤੇ ਜਾ ਰਹੇ ਸਨ। ਪ੍ਰਿੰਸਟਨ ਸਥਿਤ ਏਜੰਸੀ (ਈਟੀਐੱਸ) ਇਹ ਅਹਿਮ ਪ੍ਰੀਖਿਆ ਕਰਵਾਉਂਦੀ ਹੈ।

ਈਟੀਐੱਸ ਨੇ ਕਿਹਾ ਕਿ ਪੰਜ ਮਈ, 2024 ਜਾਂ ਉਸ ਤੋਂ ਬਾਅਦ ਲਈ ਗਈ ਪ੍ਰੀਖਿਆ ਦੇ ਅੰਕਾਂ ਨੂੰ ਆਸਟਰੇਲਿਆਈ ਵੀਜ਼ਾ ਮਕਸਦਾਂ ਲਈ ਵੈਧ ਮੰਨਿਆ ਜਾਵੇਗਾ। ਈਟੀਐੱਸ ਦੇ ਭਾਰਤ ਤੇ ਦੱਖਣੀ ਏਸ਼ੀਆ ਦੇ ‘ਕੰਟਰੀ ਮੈਨੇਜਰ’ ਸਚਿਨ ਜੈਨ ਨੇ ਕਿਹਾ, ‘ ਪਿਛਲੇ ਸਾਲ 1.2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਆਸਟਰੇਲੀਆ ’ਚ ਪੜ੍ਹਾਈ ਕਰ ਰਹੇ ਸਨ।’ ਟੌਫੇਲ ਦੇ ਅੰਕਾਂ ਨੂੰ 160 ਤੋਂ ਵੱਧ ਮੁਲਕਾਂ ’ਚ 12500 ਤੋਂ ਵੱਧ ਸੰਸਥਾਵਾਂ ਵੱਲੋਂ ਸਵੀਕਾਰ ਕੀਤਾ ਜਾਂਦਾ ਹੈ।

Related posts

ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਸ਼ੱਕੀ ਜੈਸ਼ ਦਹਿਸ਼ਤਗਰਦ ਹਲਾਕ

Gagan Deep

ਵਰਲਡ ਗੁੱਡੀ ਦਿਵਸ ਦੇ ਮੌਕੇ ਹੱਥੀਂ ਗੁੱਡੀਆਂ ਬਣਾਉਣ ਦੇ ਮੁਕਾਬਲੇ ਕਰਵਾਏ

Gagan Deep

ਢਿੱਗਾਂ ਡਿੱਗਣ ਕਾਰਨ 670 ਲੋਕਾਂ ਦੀ ਮੌਤ ਦਾ ਖਦਸ਼ਾ, ਬਚਾਅ ਕਾਰਜ ਜਾਰੀ…

Gagan Deep

Leave a Comment