ArticlesWorld

ਕੌਮਾਂਤਰੀ ਸਰਹੱਦ ਪਾਰ ਕਰਦੇ 5 ਬੰਗਲਾਦੇਸ਼ੀ ਕਾਬੂ

ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਕੌਮਾਂਤਰੀ ਸਰਹੱਦ ਪਾਰ ਕਰਦੇ 5 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐੱਫ਼ ਦੀ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਅਤੇ ਅਮਤਾਲੀ ਪੁਲੀਸ ਸਟੇਸ਼ਨ ਦੀ ਸਪੈਸ਼ਲ ਬ੍ਰਾਂਚ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਇਕ ਮਹਿਲਾ ਅਤੇ ਇਕ ਨਾਬਾਲਗ ਸਮੇਤ ਕੁੱਲ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ 30 ਜੂਨ ਨੂੰ 11 ਬੰਗਲਾਦੇਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਕਿ ਬੰਗਲਾਦੇਸ਼ ਤੋਂ ਭਾਰਤ ਵਿੱਚ ਅਣਅਧਿਕਾਰਤ ਦਾਖਲੇ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਉਨ੍ਹਾਂ ਦਾ ਰੇਲ ਰਾਹੀਂ ਬੈਂਗਲੁਰੂ ਤੋਂ ਕਸ਼ਮੀਰ ਜਾਣ ਦਾ ਇਰਾਦਾ ਸੀ।

 

Related posts

ਨਵੀਂ ਮੁਸੀਬਤ? ਧਰਤੀ ਦੀ ਕੋਰ ਵਿਚ ਹੋ ਰਿਹੈ ਕੁਝ ਅਜਿਹਾ, ਬਦਲ ਸਕਦੀ ਹੈ ਦਿਨਾਂ ਦੀ ਲੰਬਾਈ: ਖੋਜ

Gagan Deep

ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਇਤੂਕਾ ਦੀ 116 ਸਾਲ ਦੀ ਉਮਰ ਵਿੱਚ ਮੌਤ

Gagan Deep

ਯੂਏਈ: ਭਾਰਤੀ ਇਲੈੱਕਟ੍ਰੀਸ਼ਨ ਨੇ 2.25 ਕਰੋੜ ਰੁਪਏ ਦਾ ਨਕਦ ਇਨਾਮ ਜਿੱਤਿਆ

Gagan Deep

Leave a Comment