ArticlesIndiaPoliticspunjab

ਮਨੀਪੁਰ ਦਾ ਮੁੱਦਾ ਸੰਸਦ ’ਚ ਜ਼ੋਰ-ਸ਼ੋਰ ਨਾਲ ਚੁੱਕਾਂਗੇ: ਰਾਹੁਲ

ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਵੱਲੋਂ ਮਨੀਪੁਰ ’ਚ ਸ਼ਾਤੀ ਬਹਾਲੀ ਦਾ ਮੁੱਦਾ ਪੂਰੇ ਜ਼ੋਰ-ਸ਼ੋਰ ਨਾਲ ਸੰਸਦ ’ਚ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਨੀਪੁਰ ਦਾ ਦੁਖਾਂਤ ਖ਼ਤਮ ਕਰਨ ਲਈ ਸਰਕਾਰ ’ਤੇ ਦਬਾਅ ਪਾਇਆ ਜਾਵੇਗਾ। ਉਨ੍ਹਾਂ ਦੁਹਰਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਨੀਪੁਰ ਜਾ ਕੇ ਉਥੇ ਸ਼ਾਂਤੀ ਦੀ ਅਪੀਲ ਕਰਨੀ ਚਾਹੀਦੀ ਹੈ।

ਮਨੀਪੁਰ ਦਾ ਸੋਮਵਾਰ ਨੂੰ ਦੌਰਾ ਕਰਕੇ ਦਿੱਲੀ ਪਰਤੇ ਰਾਹੁਲ ਨੇ ਇਹ ਬਿਆਨ ‘ਐਕਸ’ ’ਤੇ ਸਾਂਝਾ ਕੀਤਾ ਹੈ। ਉਨ੍ਹਾਂ ਮਨੀਪੁਰ ਦੇ ਦੌਰੇ ਦੌਰਾਨ ਲੋਕਾਂ ਨਾਲ ਕੀਤੀ ਗਈ ਗੱਲਬਾਤ ਦਾ ਵੀਡੀਓ ਵੀ ਸਾਂਝਾ ਕੀਤਾ ਹੈ।

ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘‘ਮਨੀਪੁਰ ’ਚ ਹਿੰਸਾ ਸ਼ੁਰੂ ਹੋਣ ਮਗਰੋਂ ਮੈਂ ਤਿੰਨ ਵਾਰ ਉਥੋਂ ਦਾ ਦੌਰਾ ਕੀਤਾ ਹੈ ਪਰ ਬਦਕਿਸਮਤੀ ਨਾਲ ਉਥੋਂ ਦੇ ਹਾਲਾਤ ’ਚ ਕੋਈ ਸੁਧਾਰ ਨਜ਼ਰ ਨਹੀਂ ਆਇਆ। ਅੱਜ ਵੀ ਸੂਬਾ ਦੋ ਹਿੱਸਿਆਂ ’ਚ ਵੰਡਿਆ ਹੋਇਆ ਹੈ। ਘਰ ਸੜ ਰਹੇ ਹਨ, ਬੇਕਸੂਰ ਜਾਨਾਂ ਖ਼ਤਰੇ ’ਚ ਹਨ ਅਤੇ ਹਜ਼ਾਰਾਂ ਪਰਿਵਾਰਾਂ ਨੂੰ ਰਾਹਤ ਕੈਂਪਾਂ ’ਚ ਰਹਿਣ ਲਈ ਮਜਬੂਰ ਹੋਣਾ ਪਿਆ ਹੈ।’’

ਵੀਡੀਓ ’ਚ ਰਾਹੁਲ ਆਖ ਰਹੇ ਹਨ ਕਿ ਉਨ੍ਹਾਂ ਦੀ ਪਾਰਟੀ ਅਤੇ ਸੰਸਦ ਮੈਂਬਰਾਂ ਨੇ ਹੁਣੇ ਜਿਹੇ ਸੰਸਦ ਦੇ ਇਜਲਾਸ ਦੌਰਾਨ ਮਨੀਪੁਰ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਮੁੱਦਾ ਚੁੱਕਿਆ ਸੀ ਅਤੇ ਵਾਅਦਾ ਕੀਤਾ ਕਿ ਉਹ ਇਹ ਮਾਮਲਾ ਸੰਸਦ ਦੇ ਆਉਂਦੇ ਇਜਲਾਸ ’ਚ ਮੁੜ ਚੁਕਣਗੇ। ਮਨੀਪੁਰ ਦੇ ਰਾਹਤ ਕੈਂਪ ’ਚ ਰਾਹੁਲ ਨੇ ਲੋਕਾਂ ਨੂੰ ਕਿਹਾ ਕਿ ਉਹ ਸਰਕਾਰ ’ਤੇ ਦਬਾਅ ਤਾਂ ਪਾ ਸਕਦੇ ਹਨ ਪਰ ਇਹ ਨਹੀਂ ਦੱਸ ਸਕਦੇ ਕਿ ਉਹ ਘਰਾਂ ਨੂੰ ਕਦੋਂ ਪਰਤਣਗੇ ਕਿਉਂਕਿ ਇਸ ਦਾ ਜਵਾਬ ਸਰਕਾਰ ਨੇ ਦੇਣਾ ਹੈ।

ਰਾਹੁਲ ਦੀ ਪੰਜ ਮਿੰਟ ਦੀ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਨੱਥੀ ਕਰਦਿਆਂ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਮਨੀਪੁਰ ’ਚ ਅਸਥਿਰਤਾ ਨੂੰ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਲੋਕਾਂ ਨੂੰ ਅਜੇ ਵੀ ਹਿੰਸਾ, ਕਤਲਾਂ, ਦੰਗਿਆਂ ਅਤੇ ਉਜਾੜੇ ਦਾ ਡਰ ਸਤਾ ਰਿਹਾ ਹੈ। ਹਜ਼ਾਰਾਂ ਬੇਕਸੂਰ ਲੋਕਾਂ ਨੂੰ ਰਾਹਤ ਕੈਂਪਾਂ ’ਚ ਰਹਿਣ ਲਈ ਮਜਬੂਰ ਹੋਣਾ ਪਿਆ ਹੈ। ‘ਆਖਰ ਪ੍ਰਧਾਨ ਮੰਤਰੀ ਮਨੀਪੁਰ ਬਾਰੇ ਕਦੋਂ ਬੋਲਣਗੇ? ਸਰਕਾਰ ਮਨੀਪੁਰ ’ਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਕਿਉਂ ਨਹੀਂ ਕਰਦੀ ਹੈ?’ ਜ਼ਿਕਰਯੋਗ ਹੈ ਕਿ ਸੰਸਦ ਦਾ ਬਜਟ ਇਜਲਾਸ 22 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ ਜੋ 12 ਅਗਸਤ ਤੱਕ ਚੱਲੇਗਾ।

**EDS: SCREENSHOT VIA SANSAD TV** New Delhi: Congress MPs Mallikarjun Kharge and Rahul Gandhi during President Droupadi Murmu’s address to the joint sitting of the Parliament, in New Delhi, Thursday, June 27, 2024. (PTI Photo) (PTI06_27_2024_000116B)

Related posts

ਭਾਰਤ ਨੇ ਕਸ਼ਮੀਰ ਬਾਰੇ ਬੇਬੁਨਿਆਦ ਤੇ ਝੂਠੀ ਬਿਆਨਬਾਜ਼ੀ ਲਈ ਪਾਕਿਸਤਾਨ ਦੀ ਆਲੋਚਨਾ ਕੀਤੀ

Gagan Deep

ਲੋਕ ਸਭਾ ਹਲਕਿਆਂ ਦੀ ਹੱਦਬੰਦੀ ਦੇ ਮੁੱਦੇ ’ਤੇ ਲੜਾਈ ’ਚ ਕਾਨੂੰਨ ਦਾ ਸਹਾਰਾ ਲਵਾਂਗੇ: ਸਟਾਲਿਨ

Gagan Deep

ਕੀ ਹੈ ਡਾਰਕ ਟੂਰਿਜ਼ਮ, ਜਿਸ ਨੂੰ ਲੈ ਕੇ ਕੇਰਲ ਪੁਲਿਸ ਨੇ ਜਾਰੀ ਕੀਤਾ ਅਲਰਟ?

Gagan Deep

Leave a Comment