ArticlesIndiaPolitics

ਮੰਤਰੀ ਦਾ ਰਾਹ ਰੋਕਣ ਦੇ ਦੋਸ਼ ਹੇਠ ਅਦਾਕਾਰ ਗੌਰਵ ਬਖ਼ਸ਼ੀ ਗ੍ਰਿਫ਼ਤਾਰ

ਗੋਆ ਪੁਲੀਸ ਨੇ ਸੂਬੇ ਦੇ ਪਸ਼ੂ ਪਾਲਣ ਮੰਤਰੀ ਨੀਲਕੰਟ ਹਲਾਰੰਕਾਰ ਦੀ ਕਾਰ ਦਾ ਰਾਹ ਰੋਕਣ ਦੇ ਦੋਸ਼ ਹੇਠ ਅੱਜ ਅਦਾਕਾਰ ਗੌਰਵ ਬਖ਼ਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ। ਬਖ਼ਸ਼ੀ ਨੇ ਵੈੱਬ ਲੜੀ ਅਤੇ ਕੁਝ ਫਿਲਮਾਂ ਵਿੱਚ ਕੰਮ ਕੀਤਾ ਹੈ। ਦੂਜੇ ਪਾਸੇ ਅਦਾਕਾਰ ਨੇ ਵੀ ਸ਼ਿਕਾਇਤ ਦੇ ਕੇ ਦਾਅਵਾ ਕੀਤਾ ਹੈ ਕਿ ਮੰਤਰੀ ਦੀ ਕਾਰ ਨੇ ਉਸ ਦਾ ਰਾਹ ਰੋਕਿਆ ਸੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਲਾਰੰਕਾਰ ਦੇ ਨਿੱਜੀ ਸੁਰੱਖਿਆ ਅਧਿਕਾਰੀ (ਪੀਐੱਸਓ) ਵੱਲੋਂ ਉੱਤਰੀ ਗੋਆ ਜ਼ਿਲ੍ਹੇ ਦੇ ਕੋਲਵਾਲੇ ਪੁਲੀਸ ਥਾਣੇ ਵਿੱਚ ਇਕ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਪਰੰਤ ਅਦਾਕਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਦਾਕਾਰ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਸਰਕਾਰੀ ਨੌਕਰੀ ਦੇ ਕੰਮ ਵਿੱਚ ਵਿਘਨ ਪਾਉਣ ਅਤੇ ਜਾਣਬੁੱਝ ਕੇ ਅੜਿੱਕਾ ਖੜ੍ਹਾ ਕਰਨ ਨਾਲ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਘਟਨਾ ਉਸ ਵੇਲੇ ਦੀ ਹੈ ਜਦੋਂ ਉਹ ਉੱਤਰੀ ਗੋਆ ਜ਼ਿਲ੍ਹੇ ਵਿੱਚ ਰੈਵੋਰਾ ਪੰਚਾਇਤ ਹਾਲ ’ਚ ਇਕ ਸਮਾਰੋਹ ਵਿੱਚ ਸ਼ਾਮਲ ਹੋਣ ਮਗਰੋਂ ਆਪਣੀ ਕਾਰ ਵਿੱਚ ਉੱਥੋਂ ਨਿਕਲ ਰਹੇ ਸਨ। ਮੰਤਰੀ ਨੇ ਦੋਸ਼ ਲਾਇਆ ਕਿ ਮੁਲਜ਼ਮ ਦੀ ਕਾਰ ਨੇ ਉਨ੍ਹਾਂ ਦਾ ਰਾਹ ਰੋਕ ਲਿਆ ਅਤੇ ਜਦੋਂ ਕਾਰ ਅੱਗੇ ਕਰਨ ਲਈ ਕਿਹਾ ਗਿਆ ਤਾਂ ਬਖ਼ਸ਼ੀ ਨੇ ਉਨ੍ਹਾਂ ਦੇ ਪੀਐੱਸਓ ਨੂੰ ਧਮਕਾਇਆ। ਉੱਧਰ, ਬਖ਼ਸ਼ੀ ਨੇ ਇਕ ਵੀਡੀਓ ਜਾਰੀ ਕਰ ਕੇ ਕਿਹਾ ਕਿ ਉਸ ਨੇ ਵੀ ਸਥਾਨਕ ਪੁਲੀਸ ਥਾਣੇ ਵਿੱਚ ਮੰਤਰੀ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਦਿਨ ਵਿੱਚ ਕਿਹਾ ਸੀ ਕਿ ਸਰਕਾਰ ਨੇ ਘਟਨਾ ਦਾ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਸੀ, ‘‘ਬਖ਼ਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।’’ ਬਖ਼ਸ਼ੀ ਨੇ ‘ਬੌਂਬੇ ਬੇਗਮਜ਼’ ਅਤੇ ‘ਨਕਸਲਬਾੜੀ’ ਵਰਗੀਆਂ ਵੈੱਬ ਲੜੀਆਂ ਵਿੱਚ ਕੰਮ ਕੀਤਾ ਹੈ ਤੇ ਉਹ ਗੋਆ ਵਿੱਚ ਇਕ ਸਟਾਰਟਅੱਪ ਵੀ ਚਲਾਉਂਦਾ ਹੈ। 

**EDS: TO GO WITH STORY** Panaji: Actor Gaurav Bakshi after being arrested by Goa police for allegedly restraining the movement of state Animal Husbandry Minister Nilkant Halarnkar by blocking his car, Thursday, July 11, 2024. (PTI Photo)(PTI07_11_2024_000183B)

Related posts

CM ਮਾਨ ਨੇ ਹੁਸ਼ਿਆਰਪੁਰ ਤੋਂ ‘ਆਪ’ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ

Gagan Deep

ਟੈਨਿਸ ’ਚ ਬੈਡਮਿੰਟਨ ਤੋਂ ਬਿਹਤਰ ਕਰ ਸਕਦੀ ਸੀ: ਸਾਇਨਾ

Gagan Deep

ਕੁਦਰਤ ਦਾ ਕਹਿਰ; ਜ਼ਿੰਦਾ ਦੱਬੇ ਗਏ 2000 ਤੋਂ ਵੱਧ ਲੋਕ, ਬਚਾਅ ਕਾਰਜ ਜਾਰੀ

Gagan Deep

Leave a Comment