ArticlesWorld

ਸਰੀ ਕਾਰ ਹਾਦਸੇ ’ਚ ਮਾਰੀ ਗਈ ਪੰਜਾਬਣ ਦੀ ਪਛਾਣ ਹੋਈ

ਸਰੀ ’ਚ ਪਿਛਲੇ ਹਫਤੇ ਤੇਜ਼ ਰਫਤਾਰ ਕਾਰ ’ਚੋਂ ਡਿੱਗ ਕੇ ਹਲਾਕ ਹੋਈ 19 ਸਾਲਾ ਲੜਕੀ ਦੀ ਸ਼ਨਾਖ਼ਤ ਪੁਲੀਸ ਨੇ ਜਨਤਕ ਕਰ ਦਿੱਤੀ ਹੈ, ਜਿਸ ਦਾ ਨਾਂ ਸਾਨੀਆ ਦੱਸਿਆ ਗਿਆ ਹੈ। ਉਹ 9 ਜੁਲਾਈ ਨੂੰ ਭਾਰਤ ਤੋਂ ਸਟੱਡੀ ਵੀਜ਼ੇ ’ਤੇ ਕੈਨੇਡਾ ਪਹੁੰਚੀ ਸੀ ਤੇ 10-11 ਜੁਲਾਈ ਦੀ ਰਾਤ ਨੂੰ ਸਰੀ ਰਹਿੰਦੇ ਆਪਣੇ ਦੋਸਤਾਂ ਨਾਲ ਘੁੰਮ ਰਹੀ ਸੀ। ਪੁਲੀਸ ਜਾਂਚ ਕਰ ਰਹੀ ਹੈ ਕਿ ਸਨੀਆ ਨੇ ਚਲਦੀ ਕਾਰ ਵਿਚੋਂ ਛਾਲ ਮਾਰੀ ਜਾਂ ਕਾਰ ਪਲਟਣ ਤੋਂ ਬਾਅਦ ਬਾਹਰ ਡਿੱਗੀ। ਪਤਾ ਲੱਗਿਆ ਹੈ ਕਿ ਕਾਰ ਵਿਚਲੇ 20 ਤੇ 23 ਸਾਲ ਦੇ ਦੋਵੇਂ ਲੜਕੇ ਭਾਰਤ ਤੋਂ ਉਸ ਦੇ ਜਾਣਕਾਰ ਸਨ ਜੋ ਹਸਪਤਾਲ ਵਿਚ ਦਾਖਲ ਹਨ। ਮ੍ਰਿਤਕਾ ਦੇ ਰਿਸ਼ਤੇਦਾਰ ਬਲਜਿੰਦਰ ਭੰਡਾਲ ਵਲੋਂ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਸ ਲਈ ਫੰਡ ਇਕੱਠਾ ਕਰਨ ਲਈ ਮਾਪਿਆਂ ਵੱਲੋਂ ਨੰਬਰ ਜਾਰੀ ਕੀਤਾ ਗਿਆ ਸੀ। ਬਲਜਿੰਦਰ ਭੰਡਾਲ ਨੇ ਭਾਰਤ ਤੋਂ ਆਏ ਵਿਦਿਆਰਥੀਆਂ ਦੀ ਮਦਦ ਲਈ ਗਰੁੱਪ ਬਣਾਇਆ ਹੋਇਆ ਹੈ ਤੇ ਇਸ ਵੇਲੇ 22 ਹਜ਼ਾਰ ਡਾਲਰ ਤੱਕ ਦੀ ਰਾਸ਼ੀ ਮਦਦ ਲਈ ਪੁੱਜ ਗਈ ਹੈ ਜੋ ਉਸ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਵਰਤੀ ਜਾਵੇਗੀ।

Related posts

ਸਵਰਗ ਦਾ ਸੁਪਨਾ ਦਿਖਾ ਬਾਬੇ ਨੇ 909 ਸ਼ਰਧਾਲੂਆਂ ਤੋਂ ਕਰਵਾਈ ਖੁਦਕੁਸ਼ੀ, ਸਭ ਤੋਂ ਵੱਡਾ ਸਮੂਹਿਕ ਕਤਲਕਾਂਡ

Gagan Deep

4492 ਨੌਕਰੀਆਂ ਦੀ ਕਟੌਤੀ ਦਾ ਸੁਝਾਅ ਦੇਣ ਵਾਲੀ ਅੰਦਰੂਨੀ ਪੇਸ਼ਕਾਰੀ ‘ਬਰਖਾਸਤ ਕੀਤੀ ਜਾਵੇ’ – ਕਮਿਸ਼ਨਰ

Gagan Deep

ਮੋਦੀ, ਜੈਸ਼ੰਕਰ ਤੇ ਡੋਵਾਲ ਨੂੰ Canada ‘ਚ ਅਪਰਾਧਿਕ ਗਤੀਵਿਧੀਆਂ ਨਾਲ ਜੋੜਨ ਦਾ ਕੋਈ ਸਬੂਤ ਨਹੀਂਂ: ਕੈਨੇਡਾ ਸਰਕਾਰ

Gagan Deep

Leave a Comment