ਜਾਪਾਨ ਵਿਚ ਭਿਆਨਕ ਭੂਚਾਲ ਆਇਆ ਹੈ। ਜਾਪਾਨ ਵੀਰਵਾਰ ਨੂੰ ਤੇਜ਼ ਭੂਚਾਲ ਨਾਲ ਹਿੱਲ ਗਿਆ। ਜਾਪਾਨ ਵਿਚ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਤੇ 7.2 ਮਾਪੀ ਗਈ। ਭੂਚਾਲ ਦਾ ਕੇਂਦਰ ਦੱਖਣੀ ਜਾਪਾਨ ਦੇ ਮਿਆਜ਼ਾਕੀ ਵਿਚ ਸੀ।
ਅਧਿਕਾਰੀਆਂ ਨੇ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਲੋਕ ਸਹਿਮ ਗਏ। ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲਦੇ ਦੇਖੇ ਗਏ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਭੂਚਾਲ ਦੀ ਤੀਬਰਤਾ 7.1 ਸੀ ਅਤੇ ਇਸ ਦਾ ਕੇਂਦਰ ਜਾਪਾਨ ਦੇ ਦੱਖਣੀ ਮੁੱਖ ਟਾਪੂ ਕਿਯੂਸ਼ੂ ਦੇ ਪੂਰਬੀ ਤੱਟ ਤੋਂ ਲਗਭਗ 30 ਕਿਲੋਮੀਟਰ (18.6 ਮੀਲ) ਦੀ ਡੂੰਘਾਈ ਉਤੇ ਸੀ।
ਏਜੰਸੀ ਨੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਨੇ ਕਿਊਸ਼ੂ ਦੇ ਦੱਖਣੀ ਤੱਟ ਅਤੇ ਸ਼ਿਕੋਕੂ ਦੇ ਨੇੜਲੇ ਟਾਪੂ ‘ਤੇ 1 ਮੀਟਰ (3.3 ਫੁੱਟ) ਤੱਕ ਦੀਆਂ ਲਹਿਰਾਂ ਦੀ ਭਵਿੱਖਬਾਣੀ ਕੀਤੀ ਹੈ। ਕਿਊਸ਼ੂ ਅਤੇ ਸ਼ਿਕੋਕੂ ਵਿਚ ਪ੍ਰਮਾਣੂ ਪਲਾਂਟਾਂ ਦੇ ਸੰਚਾਲਕਾਂ ਨੇ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਉਨ੍ਹਾਂ ਨੂੰ ਕੋਈ ਨੁਕਸਾਨ ਹੋਇਆ ਹੈ। ਜਾਪਾਨ ਦੇ NHK ਪਬਲਿਕ ਟੈਲੀਵਿਜ਼ਨ ਨੇ ਕਿਹਾ ਕਿ ਭੂਚਾਲ ਦੇ ਕੇਂਦਰ ਦੇ ਨੇੜੇ ਮਿਆਜ਼ਾਕੀ ਹਵਾਈ ਅੱਡੇ ‘ਤੇ ਖਿੜਕੀਆਂ ਟੁੱਟਣ ਦੀਆਂ ਖਬਰਾਂ ਹਨ।
ਜਾਪਾਨ ਦੇ ਪੀਐਮਓ ਨੇ ਭੂਚਾਲ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ। ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਲੋਕਾਂ ਨੂੰ ਭੂਚਾਲ-ਸੁਨਾਮੀ ਬਾਰੇ ਸਹੀ ਜਾਣਕਾਰੀ ਦੇਣ। ਭੂਚਾਲ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਦੇ ਹੁਕਮ ਵੀ ਦਿੱਤੇ ਗਏ ਹਨ। ਦੱਸ ਦਈਏ ਕਿ 1 ਜਨਵਰੀ ਨੂੰ ਜਾਪਾਨ ਦੇ ਉੱਤਰ-ਮੱਧ ਖੇਤਰ ਦੇ ਨੋਟੋ ਵਿਚ ਆਏ ਭੂਚਾਲ ਵਿੱਚ 240 ਤੋਂ ਵੱਧ ਲੋਕ ਮਾਰੇ ਗਏ ਸਨ।