ਆਕਲੈਂਡ (ਐੱਨ ਜੈੱਡ ਤਸਵੀਰ) ਪਰਵਾਸੀ ਭਾਈਚਾਰਾ ਹਮੇਸ਼ਾ ਹੀ ਪੰਜਾਬ ਦੇ ਨਾਲ ਖੜਦਾ ਹੈ।ਪੰਜਾਬੀ ਦੁਨੀਆਂ ਦੇ ਕਿਸੇ ਵੀ ਮੁਲਕ ਵਿੱਚ ਵਸਦੇ ਹੋਣ ਉਨਾਂ ਦੇ ਦਿਲਾਂ ਵਿੱਚ ਪੰਜਾਬ ਹਮੇਸ਼ਾ ਧੜਕਦਾ ਹੈ।ਅੱਜ ਜਦੋਂ ਪੂਰਾ ਪੰਜਾਬ ਕੁਦਰਤ ਦੇ ਕਹਿਰ ਨਾਲ ਜੂਝ ਰਿਹਾ ਹੈ ਅਜਿਹੇ ‘ਚ ਇੱਕ ਵਾਰ ਫਿਰ ਨਿਊਜੀਲੈਂਡ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਪੰਜਾਬ ‘ਚ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਪਰਿਵਾਰਾਂ ਦੀ ਬਾਂਹ ਫੜੀ ਗਈ ਹੈ।ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ, ਵਰਲਡ ਕੱਬਡੀ ਕੱਪ ਆਰਗੇਨਾਈਜ਼ਰ ਟੀਮ ਨੇ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ 21 ਲੱਖ ਰੁਪਏ ਭੇਜਣ ਦਾ ਐਲਾਨ ਕੀਤਾ ਹੈ।
ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਪ੍ਰਧਾਨ ਬਬਲੂ ਕੁਰਕਸ਼ੇਤਰ, ਚੇਅਰਮੈਨ ਪਰਮਜੀਤ ਬੋਲੀਨਾ, ਸਕੱਤਰ ਮਨਜਿੰਦਰ ਸਿੰਘ ਬਾਸੀ, ਅਤੇ ਮੈਂਬਰਾਂ ਗੋਪਾ ਬੈਂਸ, ਦਿਲਾਵਰ ਹਰੀਪੁਰ, ਸ੍ਰੀ ਰੰਜੇ ਸਿੱਕਾ, ਸ਼ਿੰਦਰ ਸਮਰਾ, ਐਸ ਪੀ ਲਹੌਰੀਆ, ਗੋਲਡੀ ਸਹੋਤਾ, ਕਾਂਤਾ ਧਾਰੀਵਾਲ, ਹਰਜੀਤ ਰਾਏ, ਪੁਸ਼ਪਿੰਦਰ ਸਿੰਘ, ਭਿੰਦਾ ਪਾਸਲਾ, ਦਰਸ਼ਨ ਨਿੱਜਰ, ਵਿੱਕੀ ਕੂਨਰ, ਸ਼ਿੰਦਾ ਭੋਜਰਾਜ, ਰਵਿੰਦਰ ਚੀਮਾ, ਸ੍ਰੀ ਰਕੇਸ਼ ਪੰਡਿਤ, ਤਰੁਨ ਕਾਲੀਆ, ਬਿੰਦੂ ਹੇਸਟਿੰਗ, ਗੁਰਮੁਖ ਸੰਧੂ, ਜਸਕਰਨ ਧਾਰੀਵਾਲ, ਸਾਬੀ ਬੋਲੀਨਾ, ਤੀਰਥ ਪੱਡਾ, ਸੱਤਾ ਫ਼ਿਰੋਜ਼ਪੁਰ ਨੇ ਅੱਜ ਇੱਕ ਸਾਂਝਾ ਬਿਆਨ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ।ਉਨਾਂ ਕਿਹਾ ਕਿ ਅੱਜ ਪੰਜਾਬ ਨੂੰ ਸਹਾਇਤਾ ਦੀ ਲੋੜ ਹੈ,ਅਤੇ ਇਸ ਦੁੱਖ ਦੀ ਘੜੀ ਵਿੱਚ ਨਿਊਜੀਲੈਂਡ ਵਸਦੇ ਪੰਜਾਬੀ ਲੋਕ ਆਪਣੇ ਪੰਜਾਬ ਨੂੰ ਮੁੜ ਪੈਰਾਂ ‘ਤੇ ਖੜਾ ਕਰਨ ਲਈ ਹਰ ਸੰਭਵ ਯਤਨ ਕਰਨਗੇ।
ਉਨਾਂ ਨੇ ਹੋਰ ਭਾਈਚਾਰੇ ਦੇ ਲੋਕਾਂ ਨੂੰ,ਖੇਡ ਸੰਸਥਾਵਾਂ ਨੂੰ,ਧਾਰਮਿਕ ਕਮੇਟੀਆਂ ਨੂੰ ਇਸ ਤਰਾਂ ਦੇ ਹੋਰ ਯਤਨ ਕਰਨ ਦੀ ਅਪੀਲ ਕੀਤੀ।
ਹੜ ਨੇ ਪੰਜਾਬ ਵਿੱਚ ਭਾਰੀ ਤਬਾਹੀ ਮਚਾਈ ਹੈ, ਬਹੁਤ ਸਾਰੇ ਲੋਕ ਬੇਘਰ ਹੋ ਗਏ ਹਨ ਅਤੇ ਉਨਾਂ ਨੂੰ ਆਪਣੀ ਜਿੰਦਗੀ ਦੀ ਧਾਰਾ ਵਿੱਚ ਪਰਤਣ ਲਈ ਸਹਾਇਤਾ ਦੀ ਲੋੜ ਹੈ।ਉਨਾਂ ਨੇ ਸਾਰਿਆਂ ਨੂੰ ਇਸ ਕਾਰਜ ਵਿੱਚ ਅੱਗੇ ਆਉਣ ਦੀ ਅਪੀਲ ਕੀਤੀ।
ਇਹ ਸਾਰਾ ਪੈਸਾ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ, ਵਰਲਡ ਕੱਬਡੀ ਕੱਪ ਆਰਗੇਨਾਈਜ਼ਰ ਟੀਮ ਵਲੋਂ ਭਰੋਸੇਯੋਗ ਚੈਨਲਾਂ ਰਾਹੀਂ, ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨਾਲ ਮਿਲਕੇ, ਸਿੱਧੇ ਤੌਰ ‘ਤੇ ਪੀੜਤ ਪਰਿਵਾਰਾਂ ਤੱਕ ਪਹੁੰਚਾਈ ਜਾਵੇਗੀ, ਤਾਂ ਜੋ ਇਹ ਰਕਮ ਸਿੱਧੇ ਤੌਰ ‘ਤੇ ਜ਼ਰੂਰਤਮੰਦਾ ਤੱਕ ਪਹੁੰਚ ਸਕੇ।
ਉਨ੍ਹਾਂ ਦੱਸਿਆ ਕਿ ਆਉਣ ਵਾਲੇ ਨਵੰਬਰ-–ਦਸੰਬਰ ਵਰਲਡ ਕਬੱਡੀ ਕੱਪ ਟੂਰਨਾਮੈਂਟ ਸੀਜ਼ਨ ਦੌਰਾਨ ਹੋਰ ਸਹਾਇਤਾ ਇਕੱਠੀ ਕਰਕੇ ਪੰਜਾਬ ਦੀ ਸਹਾਇਤਾ ਲਈ ਭੇਜੀ ਜਾਵੇਗੀ।
Related posts
- Comments
- Facebook comments