ArticlesWorld

ਰੂਸ ਨੇ ਡਰੋਨ, ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ: ਯੂਕਰੇਨ ਹਵਾਈ ਸੈਨਾ

ਯੂਕਰੇਨ ਦੀ ਹਵਾਈ ਸੈਨਾ ਨੇ ਕਿਹਾ ਹੈ ਕਿ ਰੂਸ ਨੇ ਡਰੋਨ, ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਕੀਵ ਅਤੇ ਸੰਭਾਵਤ ਤੌਰ ‘ਤੇ ਹੋਰ ਸ਼ਹਿਰਾਂ ‘ਤੇ ਵੱਡੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮਿਜ਼ਾਈਲਾਂ ਦੇ ਧਮਾਕਿਆਂ ਨੇ ਯੂਕਰੇਨ ਦੀ ਰਾਜਧਾਨੀ ਨੂੰ ਹਿਲਾ ਕਿ ਰੱਖ ਦਿੱਤਾ, ਜਿਸ ਨਾਲ ਵਸਨੀਕਾਂ ਨੂੰ ਬੰਬਾਂ ਤੋਂ ਬਚਾਅ ਲਈ ਬਣਾਏ ਸ਼ੈਲਟਰਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ।

ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ਕਿਹਾ ਕਿ ਕੀਵ ਦੇ ਹੋਲੋਸੀਵਸਕੀ ਅਤੇ ਸੋਲੋਮਿਨਸਕੀ ਜ਼ਿਲ੍ਹਿਆਂ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਹਮਲੇ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਦੇ ਮੁਖੀ ਐਂਡਰੀ ਯੇਰਮਾਕ ਨੇ ਟੈਲੀਗ੍ਰਾਮ ’ਤੇ ਇੱਕ ਪੋਸਟ ਵਿੱਚ ਕਿਹਾ, “ਹਰ ਚੀਜ਼ ਦਾ ਜਵਾਬ ਮਿਲੇਗਾ।” ਦੁਸ਼ਮਣ ਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ।”

ਕੀਵ ਦੇ ਮਿਊਂਸੀਪਲ ਮਿਲਟਰੀ ਪ੍ਰਸ਼ਾਸਨ ਦੇ ਮੁਖੀ ਸੇਰਹੀ ਪੋਪਕੋ ਨੇ ਕਿਹਾ ਕਿ ਯੂਕਰੇਨ ਦੀ ਰਾਜਧਾਨੀ ਅਤੇ ਇਸਦੇ ਉਪਨਗਰਾਂ ਨੂੰ 10 ਤੋਂ ਵੱਧ ਕਰੂਜ਼ ਮਿਜ਼ਾਈਲਾਂ, ਲਗਭਗ 10 ਬੈਲਿਸਟਿਕ ਮਿਜ਼ਾਈਲਾਂ ਅਤੇ ਇੱਕ ਡਰੋਨ ਦੁਆਰਾ ਨਿਸ਼ਾਨਾ ਬਣਾਇਆ ਗਿਆ, ਜਿਸ ਨੇ ਯੂਕਰੇਨ ਦੀ ਹਵਾਈ ਰੱਖਿਆ ਪ੍ਰਣਾਲੀ ਦੁਆਰਾ ਤਬਾਹ ਕਰ ਦਿੱਤਾ।

Related posts

ਨੀਰਜ ਅਤੇ ਨਦੀਮ ਲਈ ਬਰਾਬਰ ਦੀ ਖੁਸ਼ੀ, ਉਹ ਵੀ ਸਾਡਾ ਬੱਚਾ ਹੈ: ਚੋਪੜਾ ਦੀ ਮਾਤਾ

Gagan Deep

ਪਾਕਿ ਤੇ ਅਫ਼ਗ਼ਾਨਿਸਤਾਨ ਵਿਚ ਸਿੱਖਾਂ ਖ਼ਿਲਾਫ਼ ਜ਼ੁਲਮਾਂ ਦੀਆਂ ਰਿਪੋਰਟਾਂ ‘ਤੇ ਨਜ਼ਰ ਰੱਖਦੈ ਭਾਰਤ: ਕੇਂਦਰ ਸਰਕਾਰ

Gagan Deep

ਬਾਰਡਰ ਤੋਂ ਨਹੀਂ, 5 ਸਾਲ ਬਾਅਦ ਤਿਹਾੜ ਜੇਲ੍ਹ ਤੋਂ ਵਾਪਸ ਆਇਆ ਬੇਟਾ, ਦਾਦੀ ਦਾ ਰਿਐਕਸ਼ਨ ਦੇਖ ਲੋਕ ਮਾਰਨ ਲੱਗੇ ਤਾਅਨੇ!

Gagan Deep

Leave a Comment