ਪੈਰਿਸ ਓਲੰਪਿਕ ਵਿਚ ਚਾਂਦੀ ਦਾ ਤਗ਼ਮਾ ਜੇਤੂ ਨੀਰਜ ਚੌਪੜਾ ਦੀ ਮਾਤਾ ਸਰੋਜ ਦੇਵੀ ਨੇ ਨੀਰਜ ਵੱਲੋਂ ਚਾਂਦੀ ਅਤੇ ਪਾਕਿਸਤਾਨ ਦੇ ਖਿਡਾਰੀ ਅਰਸ਼ਦ ਨਦੀਮ ਦੇ ਸੋਨ ਤਗ਼ਮਾ ਜਿੱਤਣ ਲਈ ਖੁਸ਼ੀ ਜ਼ਾਰਿਹ ਕਰਦਿਆਂ ਕਿਹਾ ਕਿ ਅਸੀਂ ਚਾਂਦੀ ਦੇ ਤਗ਼ਮੇ ਨਾਲ ਖੁਸ਼ ਹਾਂ ਜਿਸ ਨੇ ਸੋਨ ਤਗ਼ਮਾ ਜਿੱਤਿਆ ਹੈ ਉਹ ਵੀ ਸਾਡਾ ਬੱਚਾ ਹੈ। ਉਨਾਂ ਵੀਰਵਾਰ ਨੂੰ ਇਸ ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਸਾਰੇ ਅਥਲੀਟ ਹਨ ਅਤੇ ਸਖ਼ਤ ਮਿਹਨਤ ਕਰਦੇ ਹਨ। ਨੀਰਚ ਚੋਪੜਾ ਦੀ ਮਾਤਾ ਨੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ, ਲੋਕ ਪਟਾਖ਼ੇ ਚਲਾ ਰਹੇ ਹਨ ਅਤੇ ਅਸੀ ਲੱਡੂ ਬਣਾ ਰਹੇ ਹਾਂ। ਉਨ੍ਹਾਂ ਕਿਹਾ ਕਿ ਨੀਰਜ ਦੀ ਘਰ ਵਾਪਸੀ ’ਤੇ ਉਸਦੇ ਪਸੰਦੀਦਾ ਪਕਵਾਨ ਚੂਰਮਾ ਨਾਲ ਉਸਦਾ ਸਵਾਗਤ ਕਰਾਂਗੇ।
Related posts
- Comments
- Facebook comments