ਚੰਡੀਗੜ੍ਹ, – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਵੱਡੀ ਧੀ ਹਰਕੀਰਤ ਕੌਰ ਦਾ ਵਿਆਹ ਰੱਖ ਦਿੱਤਾ ਹੈ। ਇਹ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕੀਤਾ ਹੈ।
ਇਕੱਤਰ ਕੀਤੀ ਜਾਣਕਾਰੀ ਮੁਤਾਬਕ ਇਹ ਵਿਆਹ ਫਰਵਰੀ 2025 ਵਿਚ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਵੱਡੀ ਧੀ ਹਰਕੀਰਤ ਕੌਰ ਦਾ ਹੋਣ ਵਾਲਾ ਪਤੀ ਇਕ ਕੌਮਾਂਤਰੀ ਕਾਰੋਬਾਰੀ ਦਾ ਮੁੰਡਾ ਹੈ। ਉਹ ਮੂਲ ਰੂਪ ਵਿਚ ਦੋਆਬਾ ਖੇਤਰ ਦੇ ਰਹਿਣ ਵਾਲੇ ਹਨ ਤੇ ਉਹਨਾਂ ਦੀ ਦੋਆਬਾ ਵਿਚ ਵੀ ਫੈਕਟਰੀ ਹੈ ਅਤੇ ਪਰਿਵਾਰ ਕਈ ਸਾਲ ਤੋਂ ਵਿਦੇਸ਼ ਵਿਚ ਰਹਿ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਦਾ ਕੁਝ ਇੱਕ ਹੋਰ ਮੁਲਕਾਂ ਵਿੱਚ ਵੀ ਕਾਰੋਬਾਰ ਹੈ .
Related posts
- Comments
- Facebook comments