J&K terror attack: ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਗੰਦਰਬਲ ਵਿਚ ਲੰਘੀ ਦੇਰ ਸ਼ਾਮ ਦਹਿਸ਼ਤਗਰਾਂ ਨੇ ਹਮਲਾ ਕਰ ਕੇ ਜਿਹੜੇ ਸੱਤ ਨਿਹੱਥਿਆਂ ਨੂੰ ਹਲਾਕ ਕੀਤਾ ਹੈ, ਉਨ੍ਹਾਂ ਵਿੱਚ ਪਿੰਡ ਸੱਖੋਵਾਲ ਦਾ ਗੁਰਮੀਤ ਸਿੰਘ ਵਲਦ ਧਰਮ ਸਿੰਘ ਵੀ ਸ਼ਾਮਲ ਹੈ।ਗੁਰਮੀਤ ਸਿੰਘ ਲੰਘੇ ਕਰੀਬ ਦੋ ਸਾਲ ਤੋਂ ਐਫਕੋ ਕੰਪਨੀ ਵਿਚ ਕੰਮ ਕਰ ਰਿਹਾ ਸੀ। ਪੀੜਤ ਪਰਿਵਾਰ ਨੇ ਦੱਸਿਆ ਕਿ ਗੁਰਮੀਤ ਸਿੰਘ ਦੋ ਧੀਆਂ ਤੇ ਇਕ ਪੁੱਤ ਦਾ ਬਾਪ ਸੀ। ਉਸ ਦਾ ਪਿਤਾ ਧਰਮ ਸਿੰਘ ਵੀ ਫੌਜ ਵਿੱਚ ਸੇਵਾ ਦੇ ਚੁੱਕਾ ਹੈ। ਜਾਣਕਾਰੀ ਮੁਤਾਬਕ, ਮ੍ਰਿਤਕ ਗੁਰਮੀਤ ਸਿੰਘ ਦੀ ਦੇਹ ਦੇਰ ਸ਼ਾਮ ਪਿੰਡ ਸੱਖੋਵਾਲ ਪੁੱਜਣ ਦੀ ਸੰਭਾਵਨਾ ਹੈ।
Related posts
- Comments
- Facebook comments