World

ਅਮਰੀਕਾ ਦੀ ਪਰਵਾਸ ਪ੍ਰਣਾਲੀ ਨੂੰ ਦਰੁਸਤ ਕਰਨ ਦੀ ਲੋੜ: ਕਮਲਾ ਹੈਰਿਸ

ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਅਮਰੀਕਾ ’ਚ ਇੱਕ ਟੁੱਟੀ-ਭੱਜੀ ਇਮੀਗਰੇਸ਼ਨ ਪ੍ਰਣਾਲੀ ਹੈ ਜਿਸ ਨੂੰ ਦਰੁਸਤ ਕਰਨ ਦੀ ਲੋੜ ਹੈ। ਇਹ ਗੱਲ ਉਨ੍ਹਾਂ ਫੌਕਸ ਨਿਊਜ਼ ਦੇ ਐਂਕਰ ਬ੍ਰੇਟ ਬਾਇਰ ਨਾਲ ਇੱਕ ਇੰਟਰਵਿਊ ਦੌਰਾਨ ਕਹੀ। ਬਾਇਰ ਨੇ ਵਾਰ-ਵਾਰ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਤੋਂ ਗ਼ੈਰਕਾਨੂੰਨੀ ਪਰਵਾਸ, ਲਿੰਗ ਤਬਦੀਲ ਕਰਾਉਣ ਵਾਲੀ ਸਰਜਰੀ ਲਈ ਟੈਕਸ ਭਰਨ ਵਾਲਿਆਂ ਦੀ ਹਮਾਇਤ ਅਤੇ ਹੋਰ ਖੇਤਰਾਂ ਬਾਰੇ ਸਵਾਲ ਪੁੱਛੇ ਜੋ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਉਨ੍ਹਾਂ ਖ਼ਿਲਾਫ਼ ਕੀਤੇ ਜਾ ਰਹੇ ਲਗਾਤਾਰ ਹਮਲਿਆਂ ਨਾਲ ਨੇੜਿਓਂ ਜੁੜੇ ਹੋਏ ਸਨ। ਚੋਣਾਂ ਤੋਂ 20 ਦਿਨ ਪਹਿਲਾਂ ਹੈਰਿਸ ਨੇ ਇਮੀਗਰੇਸ਼ਨ ਤੇ ਅਰਥਚਾਰੇ ਬਾਰੇ ਆਪਣੇ ਰਿਕਾਰਡ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਇਹ ਪੁੱਛੇ ਜਾਣ ’ਤੇ ਕਿ ਬਾਇਡਨ-ਹੈਰਿਸ ਪ੍ਰਸ਼ਾਸਨ ਤਹਿਤ ਕਿੰਨੇ ਬਿਨਾਂ ਦਸਤਾਵੇਜ਼ੀ ਪਰਵਾਸੀ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਅੰਦਰ ਦਾਖਲ ਹੋ ਚੁੱਕੇ ਹਨ, ’ਤੇ ਹੈਰਿਸ ਨੇ ਕੋਈ ਅੰਕੜੇ ਨਹੀਂ ਦੱਸੇ। ਹੈਰਿਸ ਨੇ ਕਿਹਾ, ‘ਮੁੱਖ ਨੁਕਤਾ ਇਹ ਹੈ ਕਿ ਇਮੀਗਰੇਸ਼ਨ ਸਿਸਟਮ ਟੁੱਟ-ਭੱਜ ਚੁੱਕਾ ਹੈ ਤੇ ਇਸ ਦੀ ਮੁਰੰਮਤ ਦੀ ਲੋੜ ਹੈ।’ ਉਨ੍ਹਾਂ ਕਿਹਾ, ‘ਸਾਡੇ ਪ੍ਰਸ਼ਾਸਨ ਦੀ ਸ਼ੁਰੂਆਤ ’ਚ ਵਿਹਾਰਕ ਤੌਰ ’ਤੇ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਅੰਦਰ ਪਹਿਲਾ ਬਿੱਲ ਸਾਡੀ ਪਰਵਾਸ ਪ੍ਰਣਾਲੀ ਨੂੰ ਦੁਰੱਸਤ ਕਰਨ ਸਬੰਧੀ ਸੀ।’

Related posts

ਕੈਨੇਡਾ ’ਚ ਪਨਾਹ ਨਹੀਂ ਮੰਗ ਸਕਣਗੇ ਕੋਮਾਂਤਰੀ ਵਿਦਿਆਰਥੀ

Gagan Deep

ਅਮਰੀਕਾ ‘ਚ ਭਿਆਨਕ ਸੜਕ ਹਾਦਸੇ ਵਿਚ ਭਾਰਤੀ ਮੂਲ ਦੇ 3 ਵਿਦਿਆਰਥੀਆਂ ਦੀ ਮੌਤ

Gagan Deep

ਭਾਰਤ ਦੇ ਦੌਰੇ ’ਤੇ ਆਉਣਗੇ ਪੂਤਿਨ

Gagan Deep

Leave a Comment