ਅਮਰੀਕਾ ਵਿਚ ਭਿਆਨਕ ਸੜਕ ਹਾਦਸੇ ਵਿੱਚ ਭਾਰਤੀ ਮੂਲ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ।
18 ਸਾਲ ਦੇ ਕਰੀਬ ਇਹ ਸਾਰੇ ਪੰਜ ਵਿਦਿਆਰਥੀ ਅਲਫਾਰੇਟਾ ਹਾਈ ਸਕੂਲ ਅਤੇ ਜਾਰਜੀਆ ਯੂਨੀਵਰਸਿਟੀ ਵਿੱਚ ਪੜ੍ਹਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਚਾਲਕ ਵੱਲੋਂ ਕਥਿਤ ਤੌਰ ਉਤੇ ਵਾਹਨ ਉਤੇ ਕਾਬੂ ਨਾ ਪਾਉਣ ਕਾਰਨ ਤੇਜ਼ ਰਫ਼ਤਾਰ ਵਾਹਨ ਪਲਟ ਗਿਆ। ਦੋ ਵਿਦਿਆਰਥੀਆਂ ਆਰੀਅਨ ਜੋਸ਼ੀ ਅਤੇ ਸ਼੍ਰੀਆ ਅਵਸਰਾਲਾ ਦੀ ਮੌਕੇ ਉਤੇ ਮੌਤ ਹੋ ਗਈ, ਜਦਕਿ ਅਨਵੀ ਸ਼ਰਮਾ ਦੀ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜਿਆ।
ਪੁਲਿਸ ਦੇ ਅਨੁਸਾਰ ਤੇਜ਼ ਰਫਤਾਰ ਇਸ ਭਿਆਨਕ ਹਾਦਸੇ ਦਾ ਮੁੱਖ ਕਾਰਨ ਸੀ ਜਿਸ ਦੇ ਨਤੀਜੇ ਵਜੋਂ ਕਾਰ ਪਲਟ ਗਈ। ਇਹ ਪੰਜੇ ਨੌਜਵਾਨ ਅਲਫਾਰੇਟਾ ਹਾਈ ਸਕੂਲ ਅਤੇ ਜਾਰਜੀਆ ਯੂਨੀਵਰਸਿਟੀ ਦੇ ਵਿਦਿਆਰਥੀ ਸਨ।