ਆਕਲੈਂਡ (ਐੱਨ ਜੈੱਡ ਤਸਵੀਰ) ਆਕਲੈਂਡ ਹਵਾਈ ਅੱਡੇ ‘ਤੇ ਇਕ ਔਰਤ ਨੂੰ ਉਸ ਦੇ ਸੂਟਕੇਸ ਵਿਚ 50 ਲੱਖ ਡਾਲਰ ਤੋਂ ਵੱਧ ਕੀਮਤ ਦੇ ਮੈਥਾਮਫੇਟਾਮਾਈਨ ਨਾਲ ਫੜਿਆ ਗਿਆ ਹੈ। ਕਸਟਮ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ 27 ਸਾਲਾ ਔਰਤ 30 ਅਕਤੂਬਰ ਨੂੰ ਵੈਨਕੂਵਰ ਤੋਂ ਉਡਾਣ ਰਾਹੀਂ ਆਕਲੈਂਡ ਪਹੁੰਚੀ ਸੀ। ਉਸ ਨੂੰ ਪੁੱਛਗਿੱਛ ਲਈ ਕਸਟਮ ਕੋਲ ਭੇਜਿਆ ਗਿਆ ਅਤੇ ਅਧਿਕਾਰੀਆਂ ਨੇ ਸਾਮਾਨ ਦੀ ਤਲਾਸ਼ੀ ਲਈ ਤਾਂ ਤੌਲੀਏ ਵਿਚ ਲਪੇਟੇ ਮੈਥ ਦੇ ਦੋ ਸੀਲਬੰਦ ਪੈਕੇਟ ਮਿਲੇ, ਜਿਨ੍ਹਾਂ ਦੀ ਕੁੱਲ ਵਜਨ 14 ਕਿਲੋਗ੍ਰਾਮ ਸੀ। ਬੁਲਾਰੇ ਨੇ ਕਿਹਾ ਕਿ ਇਹ 700,000 ਵਿਅਕਤੀਗਤ ਖੁਰਾਕਾਂ ਲਈ ਕਾਫ਼ੀ ਹੈ, ਜਿਸ ਦੀ ਕੀਮਤ 5.25 ਮਿਲੀਅਨ ਡਾਲਰ ਤੱਕ ਹੈ ਅਤੇ ਨਿਊਜ਼ੀਲੈਂਡ ਨੂੰ ਨੁਕਸਾਨ ਪਹੁੰਚਾਉਣ ਦੀ ਅਨੁਮਾਨਤ ਲਾਗਤ 15 ਮਿਲੀਅਨ ਡਾਲਰ ਤੋਂ ਵੱਧ ਹੈ। ਕਸਟਮਜ਼ ਆਕਲੈਂਡ ਹਵਾਈ ਅੱਡੇ ਦੇ ਮੈਨੇਜਰ ਪਾਲ ਵਿਲੀਅਮਜ਼ ਨੇ ਕਿਹਾ ਕਿ ਇਹ ਅੰਤਰ-ਰਾਸ਼ਟਰੀ ਅਪਰਾਧਿਕ ਸਿੰਡੀਕੇਟਾਂ ਦੁਆਰਾ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਸ਼ੋਸ਼ਣ ਕਰਨ ਦਾ ਮਾਮਲਾ ਹੈ। “ਸਾਡਾ ਸੰਦੇਸ਼ ਉਨਾਂ ਸਾਰੇ ਲੋਕਾਂ ਜੋ ਇਹ ਸੋਚਦੇ ਨੇ ਕਿ ਇਸ ਤਰਾਂ ਪੈਸਾ ਕਮਾਉਣਾ ਆਸਾਨ ਹੈ। ਮੈਂ ਆਪਣੇ ਫਰੰਟ ਲਾਈਨ ਅਧਿਕਾਰੀਆਂ ਅਤੇ ਸਹਿਯੋਗੀ ਟੀਮਾਂ ਦੀ ਸ਼ਲਾਘਾ ਕਰਦਾ ਹਾਂ, ਜਿਨ੍ਹਾਂ ਨੇ ਸਾਡੀਆਂ ਸਰਹੱਦਾਂ ਦੀ ਰੱਖਿਆ ਲਈ ਆਪਣੀ ਭੂਮਿਕਾ ਨਿਭਾਈ। ਕੈਨੇਡੀਅਨ ਪਾਸਪੋਰਟ ਰੱਖਣ ਵਾਲੀ ਔਰਤ ‘ਤੇ ਮੈਥਾਮਫੇਟਾਮਾਈਨ ਦੀ ਦਰਾਮਦ ਕਰਨ ਅਤੇ ਸਪਲਾਈ ਲਈ ਨਸ਼ੀਲੇ ਪਦਾਰਥ ਰੱਖਣ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਜਨਵਰੀ ਵਿੱਚ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
Related posts
- Comments
- Facebook comments