India

ਬੰਗਲੂਰੂ ’ਚ ਭਾਰੀ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ; ਪੰਜ ਮੌਤਾਂ

ਇੱਥੇ 36 ਘੰਟਿਆਂ ਤੋਂ ਪੈ ਰਹੇ ਭਾਰੇ ਮੀਂਹ ਕਾਰਨ ਜੀਵਨ ਲੀਹੋਂ ਲੱਥ ਗਿਆ ਹੈ। ਕਈ ਥਾਵਾਂ ’ਤੇ ਲੋਕ ਗੋਡੇ-ਗੋਡੇ ਪਾਣੀ ’ਚੋਂ ਲੰਘਦੇ ਦਿਖਾਈ ਦਿੱਤੇ ਜਦਕਿ ਕਈ ਥਾਵਾਂ ’ਤੇ ਟਰੈਫਿਕ ਜਾਮ ਦੀਆਂ ਖ਼ਬਰਾਂ ਮਿਲੀਆਂ ਹਨ, ਜਿੱਥੇ ਇੱਕ ਪਾਸੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਕਿਹਾ ਕਿ ਸਰਕਾਰ ਜਾਨ-ਮਾਲ ਦੀ ਰਾਖੀ ਲਈ ਸਮਰਪਿਤ ਹੈ ਉੱਥੇ ਭਾਜਪਾ ਨੇ ਸੱਤਾਧਾਰੀ ਕਾਂਗਰਸ ਵੱਲੋਂ ਪਾਰਟੀ ਦੇ ਦੋ ਵਰ੍ਹੇ ਪੂਰੇ ਹੋਣ ’ਤੇ ਵਿਜੈਨਗਰ ਵਿੱਚ ਪਾਰਟੀ ਦਫ਼ਤਰ ’ਚ ‘ਸਾਧਨਾ ਸਮਾਵੇਸ਼’ ਸਮਾਗਮ ਕਰਵਾਉਣ ਦੀ ਨਿਖੇਧੀ ਕੀਤੀ ਹੈ।

ਅਧਿਕਾਰੀਆਂ ਮੁਤਾਬਕ ਮੀਂਹ ਕਾਰਨ ਹੁਣ ਤੱਕ ਪੰਜ ਜਣਿਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘਰਾਂ ਦੀਆਂ ਹੇਠਲੀਆਂ ਮੰਜ਼ਿਲਾਂ ਅੱਧੀਆਂ ਪਾਣੀ ’ਚ ਡੁੱਬੀਆਂ ਹਨ ਤੇ ਲੋਕ ਇਨ੍ਹਾਂ ’ਚੋਂ ਬਾਹਰ ਨਿਕਲਣ ਤੋਂ ਅਸਮਰੱਥ ਹਨ। ਹੁਣ ਤੱਕ 150 ਵਿਅਕਤੀਆਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਜਾ ਚੁੱਕਾ ਹੈ। ਬ੍ਰਿਹਤ ਬੰਗਲੂਰੂ ਮਹਾਨਗਰ ਪਾਲਿਕਾ (ਬੀਬੀਐੱਮਬੀ) ਨੇ ਸਾਈ ਲੇਆਊਟ ਦੇ ਲੋਕਾਂ ਲਈ ਭੋਜਨ ਤੇ ਪਾਣੀ ਦਾ ਪ੍ਰਬੰਧ ਕੀਤਾ ਹੈ। ਹੇਨੁੱਰ ’ਚ ਸਥਿਤ ਇੱਕ ਅਨਾਥ ਆਸ਼ਰਮ ਨੂੰ ਵੀ ਮੀਂਹ ਦੀ ਮਾਰ ਸਹਿਣੀ ਪਈ ਹੈ ਜਿੱਥੇ ਰਹਿਣ ਵਾਲਿਆਂ ਨੂੰ ਫਾਇਰ ਤੇ ਰੈਸਕਿਊ ਵਿਭਾਗ ਨੇ ਸੰਕਟ ਪ੍ਰਬੰਧਨ ਬਲ ਦੀ ਮਦਦ ਨਾਲ ਕੱਢ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਹੈ। ਲੋਕਾਂ ਨੂੰ ਕਈ ਥਾਵਾਂ ’ਤੇ ਕਾਫ਼ੀ ਪਾਣੀ ’ਚੋਂ ਲੰਘ ਕੇ ਜਾਣਾ ਪਿਆ ਹੈ ਜਿਨ੍ਹਾਂ ’ਚ ਮਾਨਿਅਤਾ ਟੈੱਕ ਪਾਰਕ ਨੇੜਲੀ ਥਾਵਾਂ ਵੀ ਸ਼ਾਮਲ ਹਨ ਜਿੱਥੇ ਕਈ ਬਹੁਕੌਮੀ ਕੰਪਨੀਆਂ ਦੇ ਦਫ਼ਤਰ ਤੇ ਸਿਲਕ ਬੋਰਡ ਜੰਕਸ਼ਨ ਵੀ ਸਥਿਤ ਹੈ। ਪੁਲੀਸ ਮੁਤਾਬਕ 12 ਸਾਲਾ ਲੜਕੇ ਸਮੇਤ ਦੋ ਜਣਿਆਂ ਨੂੰ ਅਪਾਰਟਮੈਂਟ ’ਚੋਂ ਮੀਂਹ ਦਾ ਪਾਣੀ ਕੱਢਦੇ ਸਮੇਂ ਕਰੰਟ ਲੱਗ ਗਿਆ, ਜਿਨ੍ਹਾਂ ਨੂੰ ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਭਾਰਤ ਦੇ ਮੌਸਮ ਵਿਭਾਗ ਨੇ ਬੰਗਲੂਰੂ ਲਈ ਔਰੇਂਜ ਤੇ ਕਰਨਾਟਕ ਦੀਆਂ ਕਈ ਥਾਵਾਂ ’ਤੇ ਯੈਲੋ ਐਲਰਟ ਜਾਰੀ ਕੀਤਾ ਹੈ।

Related posts

ਕੰਗਨਾ ਨੂੰ ਥੱਪੜ ਮਾਰਨ ਵਾਲੀ CISF ਕਾਂਸਟੇਬਲ ਦੇ ਹੱਕ ਵਿਚ ਆਏ ਟਿਕੈਤ, ਆਖੀ ਵੱਡੀ ਗੱਲ…

Gagan Deep

ਗੁਟਕਾ-ਤੰਬਾਕੂ, ਪਾਨ ਮਸਾਲੇ ‘ਤੇ ਇਕ ਸਾਲ ਲਈ ਲੱਗੀ ਪਾਬੰਦੀ

Gagan Deep

ਬਰੈਂਪਟਨ ਦੇ ਮੰਦਰ ’ਤੇ ਹਮਲਾ: ਮੋਦੀ ਨੇ ਕੈਨੇਡਾ ਸਰਕਾਰ ਨੂੰ ਇਨਸਾਫ ਯਕੀਨੀ ਬਣਾਉਣ ਲਈ ਕਿਹਾ

Gagan Deep

Leave a Comment