New Zealand

ਆਕਲੈਂਡ ਸਿਟੀ ਕੌਂਸਲ ਦੇ ਮੇਅਰ ਲਈ ਉਮੀਦਵਾਰ ਕੈਰਿਨ ਲਿਓਨੀ ਨੇ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਵਿਖੇ ਸੰਗਤ ਨੂੰ ਕੀਤਾ ਸੰਬੋਧਨ

ਆਕਲੈਂਡ (ਐੱਨ ਜੈੱਡ ਤਸਵੀਰ)ਆਕਲੈਂਡ / ਐੱਨ ਜੈੱਡ ਤਸਵੀਰ / ਹਰਗੋਬਿੰਦ ਸਿੰਘ ਸ਼ੇਖਪੁਰੀਆ :- ਆਕਲੈਂਡ ਸਿਟੀ ਕੌਂਸਲ ਦੇ ਮੇਅਰ ਲਈ ਉਮੀਦਵਾਰ ਕੈਰਿਨ ਲਿਓਨੀ ਨੇ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਕੋਲਮਾਰ ਰੋਡ ਪਾਪਾਟੋਏਟੋਏ ਵਿਖੇ ਐਤਵਾਰੀ ਹਫਤਾਵਾਰੀ ਸਮਾਗਮ ਮੌਕੇ ਮੱਥਾ ਟੇਕਣ ਉਪਰੰਤ ਸੰਗਤ ਨੂੰ ਸੰਬੋਧਨ ਕਰਦਿਆਂ ਆਪ ਨੂੰ ਮੂਲ ਮਾਓਰੀ ਹੋਣਾ ਦੱਸਦਿਆਂ ਕਿਹਾ ਕਿ ਇੰਗਲੈਂਡ ਯੂਕੇ ਵਿੱਚ ਉੱਚ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ 10 ਸਾਲ ਉੱਥੇ ਆਪਣਾ ਕਾਰੋਬਾਰ ਕਰਨ ਉਪਰੰਤ ਮੁੜ ਵਤਨ ਨਿਊਜ਼ੀਲੈਂਡ ਲੋਕਾਂ ਦੀ ਸੇਵਾ ਕਰਨ ਲਈ ਵਾਪਸ ਆਏ ਹਨ ! ਉਹਨਾਂ ਕਿਹਾ ਕਿ ਜੇਕਰ ਲੋਕ ਉਹਨਾਂ ਨੂੰ ਮੇਅਰ ਦੀ ਚੋਣ ਜਿਤਾ ਦਿੰਦੇ ਹਨ ਤਾਂ ਉਹ ਆਕਲੈਂਡ ਸਿਟੀ ਨੂੰ ਹੋਰ ਸੁੰਦਰ ਸੋਹਣਾ, ਕਰਾਈਮ ਫਰੀ ਬਣਾਉਣ ਲਈ ਆਪਣੇ ਯਤਨ ਕਰਨਗੇ ! ਟਵਿਨਜ਼ ਜੌੜੇ ਬੱਚਿਆਂ ਦੀ ਮਾਤਾ ਹੋਣ ਦਾ ਹਵਾਲਾ ਦਿੰਦਿਆਂ ਕੈਰਿਨ ਲਿਓਨੀ ਨੇ ਕਿਹਾ ਕਿ ਉਹ ਬੱਚੇ, ਬੱਚੀਆਂ, ਔਰਤਾਂ ਸਮੇਤ ਸਭ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ, ਜਿਸ ਕਾਰਨ ਸਭ ਦੀ ਬਿਹਤਰੀ ਲਈ ਅਤੇ ਖਾਸ ਕਰ ਐਥੇਨਿਕ ਕਮਿਊਨਿਟੀਜ਼ ਲਈ ਕੰਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਉਣਗੇ ! ਸਟੇਜ ਸਕੱਤਰੀ ਕਰਦਿਆਂ ਸੁਰਜੀਤ ਸਿੰਘ ਸੱਚਦੇਵਾ ਨੇ ਉਹਨਾਂ ਵੱਲੋਂ ਅੰਗਰੇਜ਼ੀ ਵਿੱਚ ਕੀਤੇ ਸੰਬੋਧਨ ਨੂੰ ਸੰਖੇਪ ਤੌਰ ਤੇ ਸੰਗਤ ਨੂੰ ਪੰਜਾਬੀ ਵਿੱਚ ਦੱਸਣਾ ਕੀਤਾ ! ਰਾਜ ਪ੍ਰਦੀਪ ਸਿੰਘ ਅਤੇ ਅਵਿਨਾਸ਼ ਕੌਰ ਜੋ ਕਿ ਓਟਾਰਾ ਪਾਪਾਟੋਏਟੋਏ ਲੋਕਲ ਬੋਰਡ ਲਈ ਉਮੀਦਵਾਰ ਹਨ, ਵੀ ਇਸ ਮੌਕੇ ਉਹਨਾਂ ਦੇ ਨਾਲ ਸਨ ਜਦੋਂ ਕਿ ਹਰਜੀਤ ਸਿੰਘ ਵਾਲੀਆ ਨੇ ਇਸ ਮੀਟਿੰਗ ਦਾ ਆਯੋਜਨ ਕਰਵਾਇਆ ਜਿਸ ਦੌਰਾਨ ਬਾਅਦ ਵਿੱਚ ਕਮੇਟੀ ਰੂਮ ‘ਚ ਚੇਅਰਮੈਨ ਪ੍ਰਿਥੀਪਾਲ ਸਿੰਘ ਬਸਰਾ, ਪ੍ਰਧਾਨ ਮਨਜੀਤ ਸਿੰਘ ਬਾਠ, ਉਪ ਚੇਅਰਮੈਨ ਬੇਅੰਤ ਸਿੰਘ ਜਡੌਰ, ਮੀਤ ਪ੍ਰਧਾਨ ਪਰਗਣ ਸਿੰਘ ਫਿਜੀ, ਅਜੀਤ ਸਿੰਘ ਪਰਮਾਰ, ਅਜੀਤ ਸਿੰਘ ਰੰਧਾਵਾ, ਰੇਸ਼ਮ ਸਿੰਘ, ਡਾਕਟਰ ਪ੍ਰਦੀਪ ਕੁਮਾਰ ਖੁੱਲਰ, ਹਰਗੋਬਿੰਦ ਸਿੰਘ ਸ਼ੇਖਪੁਰੀਆ, ਮੱਖਣ ਸਿੰਘ, ਸੁਨੀਲ ਕੁਮਾਰ ਸਮੇਤ ਹੋਰ ਹਾਜ਼ਰੀਨ ਨੇ ਉਹਨਾਂ ਨੂੰ ਵੱਖ-ਵੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ, ਜਿਹਨਾਂ ਦਾ ਸਮਾਧਾਨ ਹੱਲ ਜਿੱਤਣ ਉਪਰੰਤ ਕੱਢਣ ਦਾ ਕੈਰਿਨ ਲਿਓਨੀ ਨੇ ਭਰੋਸਾ ਦਿਵਾਇਆ !

Related posts

ਹੈਮਿਲਟਨ ਦੀ ਔਰਤ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਲਾਪਤਾ

Gagan Deep

ਭਾਰਤ ਦੇ ਤੇਜ਼ੀ ਨਾਲ ਵਧ ਰਹੇ ਫਾਰਮਾਸਿਊਟੀਕਲ ਸੈਕਟਰ ਤੋਂ ਨਿਊਜ਼ੀਲੈਂਡ ਨੂੰ ਕੀ ਲਾਭ ਹੋ ਸਕਦਾ ਹੈ

Gagan Deep

ਘਟਨਾ ਤੋਂ ਬਾਅਦ ਹਾਕਸ ਬੇਅ ਹਸਪਤਾਲ ਤੋਂ ਤਾਲਾਬੰਦੀ ਹਟਾਈ ਗਈ

Gagan Deep

Leave a Comment