New Zealand

ਨਿਊਜੀਲੈਂਡ 7ਵੀਆਂ ਸਿੱਖ ਖੇਡਾਂ ਦੀਆਂ ਤਰੀਕਾਂ ਦਾ ਐਲਾਨ,ਨਵੰਬਰ ‘ਚ ਹੋਣਗੀਆਂ ਖੇਡਾਂ।

ਆਕਲੈਂਡ (ਐੱਨ ਜੈੱਡ ਤਸਵੀਰ) ਅੱਜ ਨਿਊਜੀਲੈਂਡ ਸਿੱਖ ਖੇਡਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਲਈ ਇੱਕ ਵਿਸ਼ੇਸ਼ ਇੱਕਤਰਤਾ ਦਾ ਆਯੋਜਿਨ ਕੀਤਾ ਗਿਆ।ਇਸ ਸਬੰਧੀ ਬੁਲਮਿਨ ਬਰੂਸ ਪਾਰਕ ,ਟਾਕਾਨੀਨੀ ਵਿਖੇ ਇਸ ਇੱਕਤਰਤਾ ਵਿੱਚ ਹੈਮਿਲਟਨ,ਟੌਰੰਗਾ,ਪੁਕੀਕੂਹੀ ਅਤੇ ਨਿਊਜੀਲੈਂਡ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਸੰਸਥਾਵਾਂ,ਖੇਡ ਕਲੱਬਾਂ ਅਤੇ ਖੇਡ ਅਕੈਡਮੀਆ ਦੇ ਆਹੁਦੇਦਾਰਾਂ ਨੇ ਸ਼ਿਰਕਤ ਕੀਤੀ।ਇਸ ਸਮਾਗਮ ਵਿੱਚ ਬੀਬੀਆਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਈਆਂ।ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਕਲਚਰਲ ਕਲੱਬਾਂ ਦੇ ਆਗੂ,ਖੇਡ ਪ੍ਰਮੋਟਰ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਵੀ ਭਾਰੀ ਗਿਣਤੀ ਵਿੱਚ ਪਹੁੰਚੇ ਹੋਏ ਸਨ।ਇਸ ਮੌਕੇ ਨਿਊਜੀਲੈਂਡ ਮੀਡੀਆ ਦੇ ਨੁਮਾਇੰਦੇ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਵ਼ੱਖ-ਵੱਖ ਕਲੱਬਾਂ ਦੇ ਬੁਲਾਰਿਆ ਵੱਲੋਂ ਨਿਊਜੀਲੈਂਡ ਸਿੱਖ ਖੇਡਾਂ ਦੇ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦਿਆ ਨਿਊਜੀਲੈਂਡ ਸਿੱਖ ਖੇਡਾਂ ਦੀ ਪ੍ਰਬੰਧਕ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਨਿਊਜੀਲੈਂਡ ਸਿੱਖ ਖੇਡਾਂ ਦੀ ਟੀਮ ਨੇ ਆਪਸੀ ਪਿਆਰ,ਵੱਖ-ਵੱਖ ਭਾਈਚਾਰਿਆਂ ਨੂੰ ਇੱਕ ਮੰਚ ਪ੍ਰਦਾਨ ਕਰਨ ਅਤੇ ਸੱਭਿਆਚਾਰਕ ਮਿਲਵਰਤਣ ਲਈ ਜੋ ਇਨਾਂ ਖੇਡਾਂ ਰਾਹੀਂ ਯਤਨ ਕੀਤੇ ਹਨ,ਉਹ ਕਾਬਿਲੇ ਤਾਰੀਫ ਹਨ।ਇਨਾਂ ਖੇਡਾਂ ਰਾਹੀਂ ਜਿੱਥੇ ਨਿਊਜੀਲੈਂਡ ‘ਚ ਜਨਮੇ ਬੱਚਿਆ ਦਾ ਆਪਸੀ ਪਿਆਰ ਵੱਧ ਰਿਹਾ ਹੈ,ਉੱਥੇ ਹੀ ਨਵੀਂ ਪਨੀਰੀ ਵਿੱਚ ਰਵਾਇਤੀ ਖੇਡਾਂ ਦੀ ਲਾਗ ਲਗਾ ਕੇ ਸਮੁੱਚੀ ਟੀਮ ਇੱਕ ਅਜਿਹਾ ਕਾਰਜ ਕਰ ਰਹੀ ਹੈ ਜੋ ਕਿ ਭਵਿੱਖ ਵਿੱਚ ਨਿਊਜੀਲੈਂਡ ‘ਚ ਭਾਰਤੀ ਖੇਡ ਸੱਭਿਆਚਾਰ ਲਈ ਇੱਕ ਮੀਲ ਪੱਥਰ ਸਾਬਿਤ ਹੋਵੇਗਾ।
ਨੌਜਵਾਨਾਂ ਨੂੰ ਨਸ਼ਿਆਂ ਵਰਗੇ ਕੋਹੜ ਤੋਂ ਬਚਾਉਣ ਦੇ ਉਦੇਸ਼ ਨਾਲ ਕੰਮ ਕਰਨ ਰਹੀ ਨਿਊਜੀਲੈਂਡ ਸਿੱਖ ਖੇਡਾਂ ਦੀ ਟੀਮ ਇਸ ਵਿੱਚ ਕਾਮਯਾਬ ਹੋਈ ਹੈ।

ਅੰਤ ਵਿੱਚ ਨਿਊਜੀਲੈਂਡ ਸਿੱਖ ਖੇਡਾਂ ਦੀ ਟੀਮ ਵੱਲੋਂ ਨਿਊਜੀਲੈਂਡ ਸਿੱਖ ਖੇਡਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਜੋ ਕਿ 29 ਅਤੇ 30 ਨਵੰਬਰ 2025 ਨੂੰ ਪੁਲਮਨ ਪਾਰਕ ਵਿਖੇ ਹੋਣਗੀਆਂ। ਇਨ੍ਹਾਂ ਵਿੱਚ ਵੱਖ-ਵੱਖ ਖੇਡਾਂ ਦੇ ਦਿਲ-ਖਿਚਵੇਂ ਮੁਕਾਬਲੇ ਹੋਣਗੇ। ਇਸ ਮੌਕੇ ਸਟੇਜ ਸਕੱਤਰ ਦੀ ਜਿੰਮੇਵਾਰੀ ਪਰਮਿੰਦਰ ਸਿੰਘ ‘ਪਾਪਾਟੋਏਟੋਏ’ ਨੇ ਨਿਭਾਈ।
ਨਿਊਜੀਲੈਂਡ ਸਿੱਖ ਖੇਡਾਂ ਦੀ ਪ੍ਰੰਬਧਕੀ ਟੀਮ ਵਿੱਚੋਂ ਪ੍ਰਧਾਨ ਦਲਜੀਤ ਸਿੰਘ ਸਿੱਧੂ ਅਤੇ ਚੇਅਰਮੈਨ ਤਾਰਾ ਸਿੰਘ ਨੇ ਇਸ ਅਖਬਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨਾਂ ਵੱਲੋਂ ਪਿਛਲੇ 6 ਸਾਲਾਂ ਤੋਂ ਸਮੂਹ ਭਾਈਚਾਰੇ ਦੇ ਸਹਿਯੋਗ ਨਾਲ ਇਹ ਖੇਡਾਂ ਕਾਮਯਾਬੀ ਨਾਲ ਕਰਵਾਈਆਂ ਜਾ ਰਹੀਆਂ ਹਨ ਤੇ ਇਸ ਵਾਰ ਵੀ ਸਭਨਾਂ ਦੇ ਸਹਿਯੋਗ ਨਾਲ ਭਾਈਚਾਰੇ ਨੂੰ ਰਵਾਇਤੀ ਖੇਡਾਂ ਦੇਖਣ ਦਾ ਮੌਕਾ ਮਿਲੇਗਾ।ਉਨ੍ਹਾਂ ਨੇ ਆਏ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।

Related posts

ਯੂਕਰੇਨ ਵਿੱਚ ਨਿਊਜ਼ੀਲੈਂਡ ਸ਼ਾਂਤੀ ਰੱਖਿਅਕ ਭੇਜਣ ਲਈ ਤਿਆਰ- ਪ੍ਰਧਾਨ ਮੰਤਰੀ

Gagan Deep

20 ਸਾਲ ਤੋਂ ਗਲਤ ਜਾਣਕਾਰੀ ਦੇ ਕੇ ਨਿਊਜੀਲੈਂਡ ਰਿਹਾ ਜੋੜਾ ਦੋਸ਼ੀ ਪਾਇਆ ਗਿਆ

Gagan Deep

ਮੰਤਰੀ ਪੱਧਰੀ ਦਖਲਅੰਦਾਜ਼ੀ ਤੋਂ ਬਾਅਦ ਭਾਰਤੀ ਔਰਤ ਨੂੰ ਨਿਊਜ਼ੀਲੈਂਡ ਰਿਹਾਇਸ਼ ਦਿੱਤੀ ਗਈ

Gagan Deep

Leave a Comment