
ਆਕਲੈਂਡ (ਐਨ. ਜ਼ੈਡ. ਤਸਵੀਰ) : ਸ੍ਰ. ਜਗਜੀਤ ਸਿੰਘ ਬਾਠ ਜੋ ਕਿ ਇੰਗਲੈਂਡ ਰਹਿੰਦੇ ਸਨ, ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ, ਉਨ੍ਹਾਂ ਦੀ ਉਮਰ 60 ਸਾਲ ਦਸੀ ਜਾ ਰਹੀ ਹੈ। ਸ੍ਰ. ਜਗਜੀਤ ਸਿੰਘ ਬਾਠ, ਸ੍ਰ. ਮਨਜੀਤ ਸਿੰਘ ਬਾਠ ਜੋ ਕਿ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵੱਡੇ ਭਰਾਤਾ ਸਨ। ਜੋ ਸੱਜਣ ਮਨਜੀਤ ਸਿੰਘ ਬਾਠ ਨਾਲ ਦੁੱਖ ਸਾਂਝਾ ਕਰਨੇ ਚਾਹੁੰਦੇ ਹਨ, ਉਹ 021635100 ’ਤੇ ਸੰਪਰਕ ਕਰ ਸਕਦੇ ਹਨ। ਮਨਜੀਤ ਸਿੰਘ ਬਾਠ ਅੱਜ ਕੱਲ ਭਾਰਤ ਗਏ ਹੋਏ ਹਨ, ਜਿਥੇ ਉਨ੍ਹਾਂ ਨੂੰ ਇਹ ਮਾੜੀ ਖ਼ਬਰ ਮਿਲੀ ਹੈ। ਸ੍ਰ. ਜਗਜੀਤ ਸਿੰਘ ਬਾਠ ਦੀ ਅੰਤਿਮ ਅਰਦਾਸ ਬਾਰੇ ਜਾਣਕਾਰੀ ਆਉਣ ਵਾਲੇ ਸਮੇਂ ਵਿਚ ਦੱਸੀ ਜਾਵੇਗੀ।
Related posts
- Comments
- Facebook comments
