ਆਕਲੈਂਡ (ਐੱਨ ਜੈੱਡ ਤਸਵੀਰ) “ਇਮੀਗ੍ਰੇਸ਼ਨ ਸਟਾਰ” ਜੋ ਕਿ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੀਆਂ ਵਧੀਆ ਸਵੇਵਾਂ ਲੋਕਾਂ ਨੂੰ ਮੁਹੱਈਆ ਕਰਵਾ ਰਹੇ ਹਨ,ਜਿਹੜੇ ਕੇ ਮਨਕਾਓ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਸਨ, ਵੱਲੋਂ ਆਪਣਾ ਨਵਾਂ ਦਫਤਰ ਪਾਪਾਟੋਏਟੋਏ ਸ਼ਹਿਰ ਵਿਖੇ ਖੋਲਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ “ਇਮੀਗ੍ਰੇਸ਼ਨ ਸਟਾਰ” ਵੱਲੋਂ ਦੱਸਿਆ ਗਿਆ ਕਿ ਉਨਾਂ ਦਾ ਇਹ ਨਵਾਂ ਦਫਤਰ ਪਾਪਾਟੋਏਟੋਏ ਦੇ ਵਿਚਕਾਰ ਹੰਟਰ ਕਾਰਨਰ ਦੇ ਨੇੜੇ 227 ਗਰੇਟ ਸਾਊਥ ਰੋਡ, ਪਾਪਾਟੋਏਟੋਏ ਵਿਖੇ ਹੈ। ਜਿੱਥੇ ਕਿ ਉਹ ਵੀਜਾ ਸਬੰਧੀ ਸਾਰੀਆਂ ਸਵੇਵਾਂ ਮੁਹੱਈਆ ਕਰਵਾਉਂਦੇ ਨੇ। ਵਿਨੋਦ ਜੁਨੇਜਾ ਜੀ ਨੇ ਇਸ ਅਖਬਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਮਨਕਾਓ ਦਫਤਰ ਵਿਖੇ ਬਹੁਤ ਵਧੀਆ ਕੰਮ ਸੀ,ਪਰ ਉਨਾਂ ਦੀ ਦਿਲੀ ਇੱਛਾ ਸੀ ਕਿ ਉਹ ਪੰਜਾਬੀ ਦੇ ਗੜ੍ਹ ਪਾਪਾਟੋਏਟੋਏ ਵਿਖੇ ਵੀ ਆਪਣੇ ਪੰਜਾਬੀ ਲੋਕਾਂ ਨੂੰ ਵਧੀਆ ਸੇਵਾਵਾਂ ਮੁਹੱਈਆ ਕਰਵਾਉਣ।
ਉਨਾਂ ਹੋਰ ਦੱਸਿਆ ਕਿ ਉਨਾਂ ਵੱਲੋਂ ਸਾਰੀਆਂ ਹੀ ਸੇਵਾਵਾਂ ਜਿੱਥੇ ਵਾਜਿਬ ਕੀਮਤ ਉੱਤੇ ਦਿੱਤੀਆਂ ਜਾਂਦੀਆਂ ਹਨ,ਉੱਥੇ ਹੀ ਆਪਣੇ ਗਾਹਕਾਂ ਨੂੰ ਤਸੱਲੀਬਖਸ਼ ਕੰਮ ਦੇ ਨਾਲ, ਉਨ੍ਹਾਂਦੇ ਸਵਾਲਾਂ ਦੇ ਜਵਾਬ ਸਮੇਂ ਸਿਰ ਦਿੱਤੇ ਜਾਂਦੇ ਹਨ।ਕਿਸੇ ਵੀ ਤਰਾਂ ਦੇ ਇਮੀਗ੍ਰੇਸ਼ਨ ਦੇ ਕੰਮ ਲਈ ਉਨਾਂ ਨੂੰ ਦੇ ਦਫਤਰ ਦੇ ਪਤੇ ਜਾਂ ਫੋਨ ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
Related posts
- Comments
- Facebook comments