ਆਕਲੈਂਡ (ਐੱਨ ਜੈੱਡ ਤਸਵੀਰ) ਪਿਛਲੇ ਦਿਨੀ ਨਿਊਜੀਲੈਂਡ ‘ਚ ਕੱਢੇ ਡੈਸਟੀਨੀ ਮਾਰਚ ਦੀ ਨਸਲੀ ਭਾਈਚਾਰਿਆ ਦੇ ਮੰਤਰੀ ਮਾਰਕ ਮਿਸ਼ੇਲ ਨੇ ਕਰੜੁ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।ਉਨਾਂ ਨੇ ਅਜਿਹਾ ਮਾਰਚ ਕੱਢਣ ਵਾਲਿਆਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਲੋਕ ਤਾਂ ਪੱਕੇ ਕੀਵੀ ਹਨ ਅਤੇ ਨਾ ਹੀ ਉਹ ਇਸਾਈ ਹਨ।ਉਨਾਂ ਕਿਹਾ ਕਿ ਨਿਊਜੀਲੈਂਡ ਇੱਕ ਬਹੁ-ਸੱਭਿਆਚਾਰਕ ਦੇਸ਼ ਹੈ,ਅਤੇ ਉਹਨਾਂ ਦੇ ਦੇਸ਼ ‘ਚ ਹਰ ਕਿਸੇ ਨੂੰ ਅਜਾਦੀ ਨਾਲ ਆਪਣੇ ਧਰਮ ਦੀ ਪਾਲਣਾ ਕਰਨ ਦਾ ਅਧਿਕਾਰ ਹੈ।ਆਪਣੀ ਇੱਕ ਫੇਸਬੁਕ ਪੋਸਟ ਵਿੱਚ ਮੰਤਰੀ ਨੇ ਕਿਹਾ ਕਿ ਹਰ ਕਿਸੇ ਨੂੰ ਬੋਲਣ ਅਤੇ ਵਿਰੋਧ ਕਰਨ ਦੇ ਹੱਕ ਦੀ ਗੱਲ ਕੀਤੀ,ਪਰ ਨਾਲ ਹੀ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਫੈਸਲਾ ਕਰੋਗੇ ਕਿ ਕਿਸਨੇ ਕਿਸ ਧਰਮ ਨੂੰ ਮੰਨਣਾ ਹੈ ਜਾਂ ਨਹੀਂ।ਉਨਾਂ ਨੇ ਕਿਹਾ ਕਿ ਇਹ ਲੋਕ ਨਾ ਕੀਵੀ ਹਨ ਅਤੇ ਨਾ ਹੀ ਇਸਾਈ।
ਜਿਕਰਯੋਗ ਹੈ ਕਿ ਡੈਸਟੀਨੀ ਮਾਰਚ ਵਿੱਚ ਬਹੁਤ ਸਾਰੇ ਧਰਮਾਂ ਦੇ ਝੰਡਿਆਂ ਦਾ ਨਿਰਾਦਰ ਕੀਤਾ ਗਿਆ ਸੀ।ਉਨਾਂ ਨੂੰ ਫਾੜਿਆ ਗਿਆ,ਪੈਰਾਂ ਥੱਲੇ ਕੁਚਲਿਆ ਗਿਆ ਅਤੇ ਅੱਗ ਲਗਾਈ ਸੀ।
ਕਾਰਜਕਾਰੀ ਪ੍ਰਧਾਨ ਮੰਤਰੀ ਡੇਵਿਡ ਸੀਮੌਰ ਨੇ ਵੀ ਇਸ ਵਿਵਹਾਰ ਦੀ ਨਿੰਦਾ ਕਰਦਿਆ ਇਸਨੂੰ ਮੰਦਭਾਗਾ ਦੱਸਿਆ ਹੈ।
Related posts
- Comments
- Facebook comments