(ਲੁਧਿਆਣਾ) ਵਰਲਡ ਗੁੱਡੀ ਦਿਵਸ ਤੇ ਲੋਕ ਕਲਾਵਾਂ ਦੇ ਮਾਹਰ ਡਾ ਦਵਿੰਦਰ ਕੌਰ ਢੱਟ ਵਲੋਂ ਪੰਜਾਬੀ ਮੁਟਿਆਰਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਪਹਿਲੀ ਵਾਰ ਆਨਲਾਈਨ ਹੱਥੀਂ ਗੁੱਡੀਆਂ ਪਟੋਲੇ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਦੇਸ਼ ਵਿਦੇਸ਼ ਤੋਂ ਸੈਂਕੜੇ ਮੁਟਿਆਰਾਂ ਤੇ ਔਰਤਾਂ ਨੇ ਵੱਧ ਚੜ ਕੇ ਦਿਲਚਸਪੀ ਵਿਖਾਈ ਤੇ ਹਿੱਸਾ ਲਿਆ ! ਇਸ ਮੁਕਾਬਲੇ ਵਿਚ ਹਿਸਾ ਲੈਣ ਵਾਸਤੇ ਕੋਈ ਫੀਸ ਨਹੀਂ ਰੱਖੀ ਗਈ ਸੀ । ਮੁਕਾਬਲੇ ਦੇ ਜੇਤੂਆਂ ਬਾਰੇ ਜਾਣਕਾਰੀ ਦਿੰਦਿਆਂ ਡਾ ਦਵਿੰਦਰ ਕੌਰ ਢੱਟ ਨੇ ਦਸਿਆ ਕੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫ਼ਾਰ ਵੁਮੈਨ ਝਾੜ ਸਾਹਿਬ ਰੋਪੜ ਦੀ ਫੈਸ਼ਨ ਡਿਜ਼ਾਈਨਿੰਗ ਦੀ 22 ਸਾਲ ਵਿਦਿਆਰਥਣ ਪ੍ਰੀਤੀ ਕੌਰ ਨੇ ਆਪਣੀ ਹੱਥੀਂ ਖੂਬਸੂਰਤ ਗੁੱਡੀ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਦੂਸਰੇ ਸਥਾਨ ਤੇ ਨਿਊਜ਼ੀਲੈਂਡ ਦੇ ਔਕਲੈਂਡ ਦੀ ਰਹਿਣ ਵਾਲੀ 36 ਸਾਲਾ ਪੰਜਾਬਣ ਅਰਸ਼ਦੀਪ ਕੌਰ ਵਲੋਂ ਬਣਾਈ ਗੁੱਡੀ ਰਹੀ ਹੈ। ਦੋਹਾਂ ਜੇਤੂਆਂ ਨੂੰ ਕ੍ਰਮਵਾਰ 3100 ਅਤੇ 1100 ਰੁਪਏ ਦੇ ਨਗਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਜਲਦ ਜੀ ਸਨਮਾਨਿਆ ਜਾਵੇਗਾ। ਫਾਜ਼ਿਲਕਾ ਦੀ ਗਗਨਦੀਪ ਕੌਰ ਦੀ ਗੁੱਡੀ ਨੂੰ ਹੋਂਸਲਾ ਵਧਾਊ ਇਨਾਮ ਅਤੇ ਸਰਟੀਫਿਕੇਟ ਦਿਤਾ ਜਾਵੇਗਾ। ਗੁੱਡੀਆਂ ਪਟੋਲਿਆਂ ਦਾ ਇਹ ਵਿਲੱਖਣ ਮੁਕਾਬਲਾ ਪਿਛਲੇ 35 ਸਾਲ ਤੋਂ ਮਿਸ ਵਰਲਡ ਪੰਜਾਬਣ ਕਰਵਾਉਣ ਵਾਲੀ ਸੰਸਥਾ ਸੱਭਿਆਚਾਰਕ ਸੱਥ ਪੰਜਾਬ ਦੇ ਬੈਨਰ ਹੇਠ ਇਸ ਸੰਸਥਾ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਦੀ ਅਗਵਾਈ ਵਿਚ ਕਰਵਾਇਆ ਗਿਆ ਹੈ। ਉਘੇ ਰੰਗ ਕਰਮੀ ਪ੍ਰੋ ਨਿਰਮਲ ਜੌੜਾ ਅਤੇ ਪੰਜਾਬੀ ਵਿਰਾਸਤ ਅਕਾਦਮੀ ਦੇ ਪ੍ਰਧਾਨ ਗੁਰਭਜਨ ਗਿਲ ਅਤੇ ਹੋਰ ਪੰਜਾਬੀ ਪਿਆਰਿਆਂ ਵਲੋਂ ਅਲੋਪ ਹੋ ਰਹੇ ਵਿਰਸੇ ਨੂੰ ਸਾਂਭਣ ਹਿੱਤ ਢੱਟ ਜੋੜੀ ਵਲੋਂ ਕੀਤੇ ਉਪਰਾਲਿਆਂ ਦੀ ਸਲਾਘਾ ਕਰਦਿਆਂ ਵਧਾਈ ਦਿਤੀ ਗਈ ਹੈ
Related posts
- Comments
- Facebook comments