ਆਕਲੈਂਡ (ਐੱਨ ਜੈੱਡ ਤਸਵੀਰ) ਕੱਲ੍ਹ ਆਕਲੈਂਡ ਦੇ ਪਾਪਾਟੋਏਟੋਏ ਵਿੱਚ ਇੱਕ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਇੱਕ 50 ਸਾਲਾ ਵਿਅਕਤੀ ‘ਤੇ ਹਮਲੇ ਦਾ ਦੋਸ਼ ਲਗਾਇਆ ਗਿਆ ਹੈ। ਕਾਉਂਟੀਜ਼ ਮੈਨੂਕਾਊ ਵੈਸਟ ਦੇ ਮੈਨੇਜਰ ਡਿਟੈਕਟਿਵ ਸੀਨੀਅਰ ਸਾਰਜੈਂਟ ਮਾਈਕਲ ਹੇਵਰਡ ਨੇ ਕਿਹਾ ਕਿ ਪੁਲਿਸ ਨੂੰ ਸ਼ਨੀਵਾਰ ਸਵੇਰੇ 10.30 ਵਜੇ ਦੇ ਕਰੀਬ ਐਸ਼ਲਿਨ ਐਵੇਨਿਊ ਦੇ ਪਤੇ ‘ਤੇ ਬੁਲਾਇਆ ਗਿਆ ਸੀ। ਉਸਨੇ ਕਿਹਾ “ਪੁਲਿਸ ਪੁੱਛਗਿੱਛ ਜਾਰੀ ਰੱਖ ਰਹੀ ਹੈ, ਅੱਜ ਘਟਨਾ ਸਥਾਨ ਦੀ ਜਾਂਚ ਕੀਤੀ ਜਾ ਰਹੀ ਹੈ, ਜਦੋਂ ਕਿ ਪੋਸਟਮਾਰਟਮ ਕੱਲ੍ਹ ਕੀਤਾ ਜਾਵੇਗਾ,। ਆਦਮੀ ਨੂੰ ਕੱਲ੍ਹ ਮੈਨੂਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
previous post
Related posts
- Comments
- Facebook comments