ਆਕਲੈਂਡ (ਐੱਨ ਜੈੱਡ ਤਸਵੀਰ) ਵੰਗਾਨੂਈ ਪੋਰਟ ਨੇੜੇ ਸਮੁੰਦਰੀ ਤਟ ਤੋਂ 150 ਸਾਲ ਪੁਰਾਣੀ ਰੇਲਗੱਡੀ ਮਿਲੀ ਹੈ, ਜੋ ਲਗਭਗ 75 ਸਾਲਾਂ ਤੋਂ ਰੇਤ ਵਿੱਚ ਦੱਬੀ ਹੋਈ ਸੀ।ਇਸ ਤਟੀਆ ਸ਼ਹਿਰ ਦੇ ਪੋਰਟ ‘ਤੇ ਪਿਛਲੇ ਕੁਝ ਮਹੀਨਿਆਂ ਤੋਂ ਬਾੜ ਸੁਰੱਖਿਆ ਅਤੇ ਜਹਾਜ਼ ਰਾਨੀ ਨੂੰ ਸੁਰੱਖਿਅਤ ਬਣਾਉਣ ਲਈ ਢਾਂਚਾਗਤ ਸੁਧਾਰਾਂ ਦਾ ਕੰਮ ਚੱਲ ਰਿਹਾ ਸੀ।
ਪਿਛਲੇ ਮਹੀਨੇ, ਜਦੋਂ ਹਾਰਬਰ ਦੇ ਦੱਖਣੀ ਮੋਲ ‘ਤੇ ਬੀਚਫਰੰਟ ‘ਤੇ ਕੰਮ ਚੱਲ ਰਿਹਾ ਸੀ, ਤਾਂ ਠੇਕੇਦਾਰਾਂ ਨੂੰ ਰੇਤ ਵਿੱਚ ਕੁਝ ਸਖ਼ਤ ਚੀਜ਼ ਟਕਰਾਈ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਇਹ “ਸਕੰਕ” ਨਾਮ ਦੀ ਰੇਲਗੱਡੀ ਸੀ, ਉਹਨਾਂ ਪਹਿਲੇ ਇੰਜਨਾਂ ਵਿੱਚੋਂ ਇੱਕ ਜੋ 1876 ਵਿੱਚ ਪਾਮਰਸਟਨ ਨਾਰਥ ਅਤੇ ਫੋਕਸਟਨ ਦਰਮਿਆਨ ਨਿਯਮਤ ਸੇਵਾ ਚਲਾਉਂਦੀ ਸੀ।
ਇਸ ਰੇਲ ਇੰਜਨ ਨੂੰ ਵੀਰਵਾਰ ਨੂੰ ਰੇਤ ਵਿਚੋਂ ਕੱਢਿਆ ਗਿਆ ਅਤੇ ਜਾਂਚ ਲਈ Steam Rail Whanganui ਦੇ ਯਾਰਡ ‘ਚ ਭੇਜਿਆ ਗਿਆ ਹੈ।
ਪ੍ਰਧਾਨ ਬਲੇਅਰ ਜੋਰਡਨ ਨੇ ਦੱਸਿਆ ਕਿ ਇਸ ਰੇਲਗੱਡੀ ਦੀ ਖੋਜ ਇਕ ਵੱਡਾ ਅਚੰਭਾ ਸੀ। ਉਸਨੇ ਕਿਹਾ, “ਇਹ ਪਹਿਲੀ ਵਾਰ ਹੈ ਕਿ ਇਹ ਅਸਲ ਵਿੱਚ ਮਿਲੀ ਹੈ ਕਈ ਲੋਕਾਂ ਨੇ ਇਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ, ਇਸ ਕਰਕੇ ਇਸ ਖੋਜ ਨਾਲ ਬਹੁਤ ਉਤਸ਼ਾਹ ਹੈ।”
ਜੋਰਡਨ ਨੇ ਦੱਸਿਆ ਕਿ ਇਹ ਰੇਲਗੱਡੀ ਪਹਿਲਾਂ ਮਨਾਵਾਟੂ ਅਤੇ ਫਿਰ ਦੱਖਣੀ ਟਾਪੂ ਦੇ ਵੈਸਟਪੋਰਟ ਵਿੱਚ ਸੇਵਾ ਵਿੱਚ ਰਹੀ ਸੀ। ਉਸ ਤੋਂ ਬਾਅਦ ਇਹ ਵੰਗਾਨੂਈ ਵਾਪਸ ਆਈ, ਜਿੱਥੇ 1918 ਵਿੱਚ ਸ਼ਹਿਰ ਦੇ ਪੋਰਟ ਦੇ ਨਿਰਮਾਣ ਦੌਰਾਨ ਇਸਨੂੰ ਛੱਡ ਦਿੱਤਾ ਗਿਆ ਸੀ।
ਉਸਨੇ ਕਿਹਾ ਕਿ ਹਾਲਾਂਕਿ ਰੇਲਗੱਡੀ ‘ਤੇ ਜੰਗ ਲੱਗੀ ਹੋਈ ਹੈ, ਪਰ ਉਸਦੀ ਉਮਰ ਦੇ ਮੁਤਾਬਕ ਇਹ ਉਨ੍ਹਾਂ ਦੀ ਉਮੀਦ ਤੋਂ ਬਿਹਤਰ ਹਾਲਤ ਵਿੱਚ ਹੈ।
ਜੋਰਡਨ ਨੇ ਕਿਹਾ “ਬਾਇਲਰ, ਚੈਸਿਸ ਅਤੇ ਹੋਰ ਹਿੱਸੇ ਕਾਫ਼ੀ ਹੱਦ ਤੱਕ ਪੂਰੇ ਲੱਗ ਰਹੇ ਹਨ, ਇਸ ਲਈ ਇਹ ਬਹੁਤ ਹੀ ਰੋਮਾਂਚਕ ਖੋਜ ਹੈ,”।ਉਸਨੇ ਇਹ ਵੀ ਦੱਸਿਆ ਕਿ ਇਹ ਰੇਲਗੱਡੀ ਹੁਣ ਮੁੜ ਚਲਾਉਣ ਦੇ ਯੋਗ ਨਹੀਂ ਹੋਵੇਗੀ, ਪਰ ਇਸਨੂੰ ਇਕ ਸਥਿਰ ਪ੍ਰਦਰਸ਼ਨੀ (static exhibit) ਵਜੋਂ ਤਿਆਰ ਕੀਤਾ ਜਾ ਸਕਦਾ ਹੈ।
ਜੋਰਡਨ ਨੇ ਕਿਹਾ ਕਿ ਮੁਰੰਮਤ ਅਤੇ ਸੰਭਾਲ ਦੇ ਖਰਚੇ ਨੂੰ ਪੂਰਾ ਕਰਨ ਲਈ ਜਲਦੀ ਹੀ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
Related posts
- Comments
- Facebook comments
