ਟੇਲਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੇ ਫੈਸਲੇ ਬਾਰੇ ਦੱਸਿਆ। ਉਸਨੇ ਲਿਖਿਆ, “ਇਹ ਅਧਿਕਾਰਤ ਹੈ। ਮੈਨੂੰ ਇਹ ਕਹਿੰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਨੀਲੀ ਜਰਸੀ ਪਹਿਨਾਂਗਾ ਅਤੇ ਕ੍ਰਿਕਟ ਵਿੱਚ ਸਮੋਆ ਦੀ ਨੁਮਾਇੰਦਗੀ ਕਰਾਂਗਾ।
ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਰਾਸ ਟੇਲਰ ਨੇ 41 ਸਾਲ ਦੀ ਉਮਰ ਵਿੱਚ ਰਿਟਾਇਰਮੈਂਟ ਤੋਂ ਵਾਪਸੀ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਉਹ ਆਪਣੇ ਦੇਸ਼ ਲਈ ਨਹੀਂ ਖੇਡਣਗੇ ਪਰ ਕਿਸੇ ਹੋਰ ਦੇਸ਼ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡਦੇ ਨਜ਼ਰ ਆਉਣਗੇ।
ਰਾਸ ਟੇਲਰ ਰਿਟਾਇਰਮੈਂਟ ਤੋਂ ਵਾਪਸੀ ਕਰਨਗੇ ਅਤੇ ਆਉਣ ਵਾਲੇ ਏਸ਼ੀਆ-ਪੂਰਬੀ ਏਸ਼ੀਆ-ਪ੍ਰਸ਼ਾਂਤ ਟੀ-20 ਵਿਸ਼ਵ ਕੱਪ 2026 ਕੁਆਲੀਫਾਇਰ ਵਿੱਚ ਸਮੋਆ ਲਈ ਖੇਡਣਗੇ। ਇਹ ਟੂਰਨਾਮੈਂਟ ਓਮਾਨ ਵਿੱਚ ਖੇਡਿਆ ਜਾਵੇਗਾ ਜੋ ਟੀਮ ਨੂੰ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਿੱਚ ਮਦਦ ਕਰ ਸਕਦਾ ਹੈ।