ਪ੍ਰੋ: ਭੋਲਾ ਯਮਲਾ ਦਾ ਇਹ ਉਪਰਾਲਾ ਸ਼ਲਾਘਾਯੋਗ- ਭੱਟੀ ਭੜੀ ਵਾਲਾ
22 ਅਕਤੂਬਰ —( ) ਭਾਰਤ ਦੀ ਪ੍ਰਮੁੱਖ ਸੱਭਿਆਚਾਰਕ ਤੇ ਸਮਾਜਿਕ ਸੰਸਥਾ ਇੰਡਕ ਆਰਟਸ ਵੈਲਫੇਅਰ ਕੌਂਸਲ (Indic Arts Welfare Council – IAWC) ਵੱਲੋਂ 18ਵਾਂ ਰਾਜ ਪੱਧਰੀ ਸਟੇਟ ਅਵਾਰਡ ਅਤੇ ਵਿਰਾਸਤ ਮੇਲਾ-2025 ਮਿਤੀ 28 ਅਕਤੂਬਰ 2025 ਨੂੰ ਲਵ ਪੰਜਾਬ ਫਾਰਮ, ਨੈਸ਼ਨਲ ਹਾਈਵੇ 54, ਕੋਟਕਪੂਰਾ ਵਿਖੇ ਧੂਮਧਾਮ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਸਮਾਰੋਹ ਵਿੱਚ IAWC ਰਾਜ ਯੂਥ ਆਈਕਨ ਅਵਾਰਡ – 2025 (IAWC State Youth Icon Award – 2025) ਤਹਿਤ ਕਲਾ, ਸੰਗੀਤ, ਸਾਹਿਤ, ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਲਈ ਚੁਣੀਆਂ ਗਈਆਂ ਪ੍ਰਤਿਭਾਸ਼ਾਲੀ ਹਸਤੀਆਂ ਨੂੰ ਇਹ ਗੌਰਵਮਈ ਰਾਜ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ ।
ਇਹ ਅਵਾਰਡ ਪ੍ਰਾਪਤ ਕਰਨ ਵਾਲੀਆਂ ਹਸਤੀਆਂ ਵਿੱਚ ਪ੍ਰਸਿੱਧ ਅਦਾਕਾਰ ਧੀਰਜ ਕੁਮਾਰ, ਅਮਨ ਹੈਪੀ, ਬਾਜਵਾ ਸਿੰਘ, ਬਲਵਿੰਦਰ ਸਿੰਘ ਚਾਹਲ, ਬਿੱਟੂ ਭੱਟੀ, ਗੁਰਸ਼ਰਨਜੀਤ ਕੌਰ, ਦਿਲਪ੍ਰੀਤ ਗੁਰੀ, ਜਰਨੈਲ ਸਿੰਘ “ਜੈਲੀ ਗੇਰਾ”, ਜਸਵੀਰ ਕੌਰ, ਜਸਪ੍ਰੀਤ ਕੌਰ ਸੰਘਾ, ਜਤਿੰਦਰਪਾਲ ਕੌਰ, ਲਾਡੀ ਸੁਖਜਿੰਦਰ ਕੌਰ ਭੁੱਲਰ, ਰਜਨੀ, ਰੀਆ ਥਾਪਰ, ਸਾਹਿਬਾ ਜੀਟਨ ਕੌਰ ਬਾਂਸਲ, ਡਾ. ਸਿਮਰਨ ਥਾਪਰ, ਰੁਪਿੰਦਰ ਮਾਹਲ ਅਤੇ ਕੌਰ ਬਿੰਦ ਸ਼ਾਮਲ ਹਨ।
ਸੰਸਥਾ ਦੇ ਸਰਪ੍ਰਸਤ ਸ਼੍ਰੀ ਹਰਦੀਪ ਸਿੰਘ ਕਿੰਗਰਾ (ਆਈ.ਐਫ.ਐਸ. ਸੇਵਾ ਮੁਕਤ) ਅਤੇ ਸੰਸਥਾਪਕ ਚੇਅਰਮੈਨ ਪ੍ਰੋ. ਬਾਈ ਭੋਲਾ ਯਮਲਾ, ਅਸ਼ੋਕ ਵਿੱਕੀ (ਕੌਮੀ ਕਨਵੀਨਰ) ਅਤੇ ਇਕਬਾਲ ਸਹੋਤਾ (ਕੌਮੀ ਕਨਵੀਨਰ ਸਾਹਿਤ ਸੈੱਲ) ਦੀ ਅਗਵਾਈ ਹੇਠ ਕਰਵਾਏ ਜਾਂ ਰਹੇ ਇਹ ਸੂਬਾ ਪੱਧਰੀ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਮਨਜੀਤ ਸਿੰਘ ਬਰਾੜ (ਆਈਏਐਸ), ਮੰਡਲ ਕਮਿਸ਼ਨਰ ਫਰੀਦਕੋਟ ਹੋਣਗੇ, ਜਦਕਿ ਵਿਸ਼ੇਸ਼ ਮਹਿਮਾਨਾਂ ਵਿੱਚ ਸੰਜੀਵ ਬਾਂਸਲ (ਐਮ.ਡੀ. ਕੋਪਲ ਕੰਪਨੀ), ਸੁੱਚਾ ਸਿੰਘ ਸਹੋਤਾ (ਅਰਜੁਨਾ ਅਵਾਰਡੀ), ਡਾ. ਨਿਰਭੈ ਸਿੰਘ (ਉਪ ਸਕੱਤਰ ਵਿਜੀਲੈਂਸ, ਭਾਰਤ ਸਰਕਾਰ), ਸ੍ਰੀ ਰਜਿੰਦਰ ਭੰਡਾਰੀ ਸੰਯੁਕਤ ਮੈਨੇਜਿੰਗ ਡਾਇਰੈਕਟਰ ਸੇਤੀਆ ਇੰਡਸਟਰੀ, ਡਾ. ਹਰਕੇਸ਼ ਸਿੰਘ ਸਿੱਧੂ (ਆਈਏਐਸ), ਕੁਲਜੀਤ ਸਿੰਘ ਬੇਦੀ (ਡਿਪਟੀ ਮੇਅਰ ਮੋਹਾਲੀ), ਡਾ. ਪ੍ਰਭਜੋਤ ਸਿੰਘ ਬਰਾੜ, ਡਾ. ਗੁਰਚਰਨ ਕੌਰ ਕੋਚਰ, ਹਰੀ ਸਿੰਘ ਜਾਚਕ ਅਤੇ ਯਾਦਵਿੰਦਰ ਸਿੰਘ ਬਾਵਾ ਲਾਲੀ ਸ਼ਾਮਲ ਹੋਣਗੇ।
ਸਮਾਰੋਹ ਦੌਰਾਨ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਵਿਸ਼ੇਸ਼ ਪ੍ਰਸਤੁਤੀਆਂ ਜਿਵੇਂ ਕਿ ਗਿੱਧਾ, ਭੰਗੜਾ, ਕਮੇਡੀ ਅਤੇ ਲੋਕ ਗੀਤ ਦਰਸ਼ਕਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ। ਇਸ ਮੌਕੇ ਇਕਬਾਲ ਸਿੰਘ ਸਹੋਤਾ, ਰਿਦਮਜੀਤ ਅਤੇ ਚਮਕੌਰ ਥਾਂਦੇਵਾਲਾ ਦੀ ਸੰਪਾਦਕੀ ਅਗਵਾਈ ਹੇਠ “ਚੁੱਪ ਸ਼ਬਦਾਂ ਦੀ ਗੂੰਜ” ਅਤੇ “ਬਰਫ ਦਾ ਸੇਕ” ਸਮੇਤ ਪੰਜ ਨਵੀਆਂ ਪੁਸਤਕਾਂ ਦਾ ਲੋਕ ਅਰਪਣ ਵੀ ਕੀਤਾ ਜਾਵੇਗਾ।
ਸੰਸਥਾ ਦੇ ਬਾਨੀ – ਡਾਇਰੈਕਟਰ ਪ੍ਰੋ. ਬਾਈ ਭੋਲਾ ਯਮਲਾ ਨੇ ਕਿਹਾ ਕਿ, “ਇੰਡਕ ਆਰਟਸ ਵੈਲਫੇਅਰ ਕੌਂਸਲ ਹਮੇਸ਼ਾਂ ਹੀ ਕਲਾ, ਸੰਗੀਤ, ਸਾਹਿਤ ਅਤੇ ਯੁਵਾ ਪ੍ਰਤਿਭਾਵਾਂ ਦੇ ਉਤਥਾਨ ਲਈ ਸਮਰਪਿਤ ਰਹੀ ਹੈ। IAWC ਰਾਜ ਯੂਥ ਆਈਕਨ ਅਵਾਰਡ ਉਹਨਾਂ ਨੌਜਵਾਨਾਂ ਲਈ ਮਾਣ ਦਾ ਪ੍ਰਤੀਕ ਹੈ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਸਿਰਜਣਾਤਮਕਤਾ ਨਾਲ ਪੰਜਾਬ ਦੀ ਸ਼ਾਨ ਵਧਾਈ ਹੈ। ਇਹ ਸਨਮਾਨ ਸਿਰਫ ਇਨਾਮ ਨਹੀਂ, ਸੱਭਿਆਚਾਰਕ ਜ਼ਿੰਮੇਵਾਰੀ ਦਾ ਪ੍ਰਤੀਕ ਹੈ।”
ਪ੍ਰਬੰਧਕ ਟੀਮ ਦੇ ਮੈਂਬਰ ਭੱਟੀ ਭੜ੍ਹੀ ਵਾਲਾ (ਕੌਮੀ ਸਲਾਹਕਾਰ), ਬੱਬੀ ਬਾਜਾਖਾਨਾ, ਚਮਕੌਰ ਥਾਂਦੇਵਾਲਾ ਤੇ ਕੁਲਦੀਪ ਅਟਵਾਲ (ਕੌਮੀ ਕਨਵੀਨਰ ਯੁਵਾ ਸੈੱਲ) ਨੇ ਦੱਸਿਆ ਕਿ ਸਮਾਰੋਹ ਵਿੱਚ ਦੇਸ਼-ਵਿਦੇਸ਼ ਤੋਂ ਆ ਰਹੇ ਕਲਾਕਾਰਾਂ ਦੀ ਹਾਜ਼ਰੀ ਪੰਜਾਬੀ ਕਲਾ ਅਤੇ ਵਿਰਾਸਤ ਦਾ ਨਵਾਂ ਇਤਿਹਾਸ ਲਿਖੇਗੀ।
ਇਸ ਸਮਾਰੋਹ ਵਿੱਚ ਕੋਪਲ ਕੰਪਨੀ ਸੂਲਰ ਘਰਾਟ, ਵਿੱਕੀ ਬਾਲੀਵੁੱਡ ਅਤੇ ਰਿਦਮ ਇੰਸਟੀਟਿਊਟ ਮੁਕਤਸਰ ਦਾ ਵਿਸ਼ੇਸ਼ ਸਹਿਯੋਗ ਰਹੇਗਾ।
