ਆਕਲੈਂਡ (ਐੱਨ ਜੈੱਡ ਤਸਵੀਰ) ਤਸਵੀਰ) ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਸਾਹਿਬ ਪਾਪਾਟੋਏਟੋਏ ਵਿਖੇ ਦਿਵਾਲੀ ਅਤੇ ਬੰਦੀ ਛੋੜ ਦਿਵਸ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਪਵਿੱਤਰ ਮੌਕੇ ‘ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਦਾ ਗੁਰਦੁਆਰਾ ਸਾਹਿਬ ਆਉਣਾ ਸ਼ੁਰੂ ਹੋ ਗਿਆ ਸੀ ਅਤੇ ਦੇਰ ਰਾਤ ਤੱਕ ਸੰਗਤਾਂ ਗੁਰੂਘਰ ਵਿਖੇ ਨਤਮਸਤਕ ਹੁੰਦੀਆਂ ਰਹੀਆਂ। ਕਥਾ ਅਤੇ ਗੁਰਬਾਣੀ ਦੇ ਪ੍ਰਵਾਹ ਚਲਦੇ ਰਹੇ। ਇਸ ਮੌਕੇ ਵੱਖ-ਵੱਖ ਜੱਥਿਆਂ ਵੱਲੋਂ ਕੀਰਤਨ ਅਤੇ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਜਿਨ੍ਹਾਂ ਵਿੱਚ ਭਾਈ ਕੁਲਵੰਤ ਸਿੰਘ ਖੈਰਾਬਾਦੀ,ਭਾਈ ਕਮਲਜੀਤ ਸਿੰਘ,ਭਾਈ ਦਵਿੰਦਰ ਸਿੰਘ ਜੀ ਅਤੇ ਭਾਈ ਵਿਕਰਮਜੀਤ ਸਿੰਘ ਦੇ ਜੱਥਿਆਂ ਵੱਲੋਂ ਰਸਭਿੰਨੀ ਅਵਾਜ ਵਿੱਚ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸੇ ਤਰਾਂ ਕਥਾ ਵਾਚਕਾ ਵੱਲੋਂ ਵੀ ਸੰਗਤਾਂ ਨੂੰ ਸਰਬ-ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਗਿਆ। ਜਿਨ੍ਹਾਂ ਵਿੱਚ ਭਾਈ ਯਾਦਵਿੰਦਰ ਸਿੰਘ ਅਤੇ ਭਾਈ ਰਾਜਵਿੰਦਰ ਸਿੰਘ ਵੱਲੋਂ ਸੰਗਤਾਂ ਨਾਲ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਛੋਟੇ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸੰਗਤਾਂ ਲਈ ਵੱਖ-ਵੱਖ ਖਾਣਿਆ ਦੇ ਸਟਾਲ ਲਗਾਏ ਗਏ,ਜਿਨ੍ਹਾਂ ਉਤੇ ਸਾਰਾ ਦਿਨ ਹੀ ਖੁੱਲਾ ਖਾਣ-ਪੀਣ ਦਾ ਸਮਾਨ ਵਰਤਦਾ ਰਿਹਾ। ਜਿਨ੍ਹਾਂ ਵਿੱਚ ਰਾਣਾ ਸਿੰਘ ਵੱਲੋਂ ਛੋਲੇ-ਕੁਲਚਿਆਂ ਦਾ ਸਟਾਲ ਲਗਾਇਆ ਗਿਆ ਅਤੇ ਸੰਗਤਾਂ ਨੂੰ ਛੋਲੇ-ਕੁਲਚੇ ਵਰਤਾਏ ਗਏ। ਹਰਿੰਦਰ ਸਿੰਘ ਮਾਨ ਵੱਲੋਂ ਡੌਮੀਨੋਜ ਪੀਜਾ ਦੀ ਸੇਵਾ ਕੀਤਾ ਗਈ,ਜਿਸ ਵਿੱਚ 700 ਤੋਂ ਵੱਧ ਪੀਜਾ ਸੰਗਤਾਂ ਵਿੱਚ ਵਰਤਾਇਆ ਗਿਆ। ਇਸੇ ਤਰਾਂ ਮਨਪ੍ਰੀਤ ਸਿੰਘ ਹੋਰਾਂ ਨੇ ਹੈਂਡਰਸਨ ਪੀਜਾ ਹੱਟ ਤੋਂ ਪੀਜਾਂ ਦੀ ਸੇਵਾ ਕੀਤਾ ਅਤੇ ਸੰਗਤਾਂ ਨੂੰ ਪੀਜੇ ਵਰਤਾਏ ਗਏ।ਹਰਜੀਤ ਸਿੰਘ ‘ਮਿਸਟਰ ਇੰਡੀਆਂ’ ਵੱਲੋਂ ਆਲੂ-ਟਿੱਕੀ ਦੇ ਸਟਾਲ ਦੀ ਸੇਵਾ ਨਿਭਾਈ ਗਈ ਜਿਸ ਵਿੱਚ 5000 ਤੋਂ ਵੱਧ ਟਿੱਕੀਆਂ ਸੰਗਤਾਂ ਵਿੱਚ ਵਰਤਾਈਆਂ ਗਈਆਂ। ‘ਪ੍ਰਦੇਸੀ ਫੋਰਸ ਕਲੱਬ’ ਦੀ ਟੀਮ ਦੇ ਭਾਈ ਦਵਿੰਦਰ ਸਿੰਘ ਅਤੇ ਪਰਮਿੰਦਰ ਵੱਲੋਂ ਸੰਗਤਾਂ ਅਤੇ ਬੱਚਿਆਂ ਲਈ ਨੂਡਲਜ ਦੀ ਸੇਵਾ ਕੀਤੀ ਗਈ। ਇੰਡੀਅਨ ਐਕਸੈਂਟ ਦੇ ਮਨਦੀਪ ਸਿੰਘ ਵੱਲੋਂ ਸੰਗਤਾਂ ਲਈ ਮਨਚੂਰੀਅਨ ਦੇ ਸਟਾਲ ਦੀ ਸੇਵਾ ਕੀਤੀ ਗਈ ਜਿੱਥੇ ਸੰਗਤਾਂ ਨੂੰ ਸੁਆਦਲਾ ਮਨਚੂਰੀਅਨ ਛਕਾਇਆ ਗਿਆ।ਇਸੇ ਤਰ੍ਹਾਂ ‘ਪਟਿਆਲਾ ਹਾਊਸ’ ਵੱਲੋਂ ਚਾਟ-ਪਾਪੜੀ ਦੇ ਸਟਾਲ ਲਗਾਏ ਗਏ ਸਨ ਜਿੱਥੇ ਸੰਗਤਾਂ ਦੇ ਖਾਣ ਲਈ ਚਾਟ-ਪਾਪੜੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ,ਅਤੇ ਹਰਦੀਪ ਬਸਰਾ ਅਤੇ ਨਵਤੇਜ ਰੰਧਾਵਾ ਵੱਲੋਂ ‘ਸਾਫਟ ਡਰਿੰਕ’ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ।
ਇਸ ਮੌਕੇ ਸਾਰੀਆਂ ਹੀ ਸਟਾਲਾਂ ਦੀ ਸੇਵਾਂ ਨਿਭਾਉਣ ਵਾਲੇ ਪ੍ਰਬੰਧਕਾਂ ਵੱਲੋਂ ਆਈ ਹੋਈ ਸੰਗਤਾਂ ਨੂੰ ਦਿਲ-ਖੋਲ ਕੇ ਖਾਣ ਪੀਣ ਦਾ ਸਮਾਨ ਵਰਤਾ ਕੇ ਸੇਵਾ ਕੀਤੀ ਗਈ। ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਗਿਆ ਸੀ। ਇਸ ਮੌਕੇ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਸਾਹਿਬ ਦੇ ਪ੍ਰਧਾਨ ਸ.ਮਨਜੀਤ ਸਿੰਘ ਅਤੇ ਸਾਰੀ ਗੁਰਦੁਆਰਾ ਕਮੇਟੀ ਵੱਲੋਂ ਸੰਗਤਾਂ ਦਾ ਇੰਨੀ ਵੱਡੀ ਗਿਣਤੀ ਅਤੇ ਇੰਨੇ ਉਤਸ਼ਾਹ ਨਾਲ ਆਉਣ ‘ਤੇ ਧੰਨਵਾਦ ਕੀਤਾ ਗਿਆ। ਵੱਖ-ਵੱਖ ਖਾਣ-ਪੀਣ ਦੀਆਂ ਸਟਾਲਾਂ ਦੀ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਦਾ ਵੀ ਧੰਨਵਾਦ ਕੀਤਾ । ਕਮੇਟੀ ਨੇ ਸਾਂਝੇ ਤੌਰ ‘ਤੇ ਕਿਹਾ ਕਿ ਇਹ ਤਿਉਹਾਰ ਹੀ ਸਾਡੀ ਆਪਸੀ ਸਾਂਝ ਨੂੰ ਪ੍ਰਪੱਕ ਕਰਦੇ ਹਨ। ਕਮੇਟੀ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਸਮਾਗਮਾਂ ਦੀ ਵਚਨਬੱਧਤਾ ਦੁਹਰਾਈ ਗਈ।
Related posts
- Comments
- Facebook comments
